ਪਿੰਡ ਪਨੂੰਆਂ ਦੇ ‘ਮਹਾਂਰਿਸ਼ੀ ਵਾਲਮੀਕਿ ਸਪੋਰਟਸ ਕਲੱਬ’ ਵੱਲੋਂ ਪਹਿਲਾ ਸ਼ਾਨਦਾਰ ਵਾਲੀਬਾਲ ਟੂਰਨਾਮੈਂਟ ਕਰਵਾਇਆ ਗਿਆ
ਖਰੜ੍ਹ,29 ਅਕਤੂਬਰ(ਵਿਸ਼ਵ ਵਾਰਤਾ)-ਮੁਹਾਲੀ ਜ਼ਿਲ੍ਹੇ ਦੇ ਪਿੰਡ ਪਨੂੰਆਂ ਦੇ ‘ਮਹਾਂਰਿਸ਼ੀ ਵਾਲਮੀਕਿ ਸਪੋਰਟਸ ਕਲੱਬ’ ਵੱਲੋਂ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਪਹਿਲਾ ਸ਼ਾਨਦਾਰ ਡੇਅ-ਨਾਈਟ ਵਾਲੀਬਾਲ ਸ਼ੂਟਿੰਗ ਟਰਨਾਮੈਂਟ ਕਰਵਾਇਆ ਗਿਆ। ਇਸ ਦਾ ਉਦਘਾਟਨ ਪਿੰਡ ਦੇ ਜੰਮਪਲ ਅਤੇ ਪੰਜਾਬ ਪੁਲਿਸ ਵਿੱਚ ਡੀਐਸਪੀ ਦੇ ਅਹੁਦੇ ਤੇ ਤੈਨਾਤ ਸ.ਜਸਵੀਰ ਸਿੰਘ ਵੱਲੋਂ ਕੀਤਾ ਗਿਆ। ਇਸ ਮੌਕੇ ਤੇ ਪਿੰਡ ਦੇ ਸਰਪੰਚ ਸ.ਬਚਿੱਤਰ ਸਿੰਘ ,ਸ.ਸੁਖਵੰਤ ਸਿੰਘ ਸੁੱਖਾ,ਸ.ਅਮਰਜੀਤ ਸਿੰਘ ,ਸ.ਸੋਹਣ ਸਿੰਘ,ਸ.ਗਰੀਬ ਸਿੰਘ ਅਤੇ ਪਿੰਡ ਦੇ ਹੋਰ ਮੋਹਤਬਰ ਹਾਜ਼ਰ ਸਨ।
ਇਸ ਤੋਂ ਇਲਾਵਾ ਟੂਰਨਾਮੈਂਟ ਵਿੱਚ ਹਰਮਿੰਦਰ ਸਿੰਘ ਮਾਵੀ ਖਰੜ੍ਹ,ਮਨਮੋਹਨ ਸਿੰਘ ਮੋਹਣਾ ਖਰੜ੍ਹ, ਚੰਨਪ੍ਰੀਤ ਬਡਾਲੀ ਪ੍ਰਧਾਨ SVOI ਪਾਰਟੀ ਖਰੜ੍ਹ ,ਗਾਂਧੀ ਨਿਆਂਸ਼ਹਿਰ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਅਤੇ ਕਲੱਬ ਦੇ ਮੈਂਬਰਾਂ ਤੇ ਹੋਰ ਮੈਨੇਜਮੈਂਟ ਦਾ ਹੌਂਸਲਾ ਵਧਾਇਆ ਤੇ 11000 ਰੁਪਏ ਦੇ ਪਹਿਲੇ ਇਨਾਮ ਦੀ ਰਾਸ਼ੀ ਦੀ ਸੇਵਾ ਵੀ ਕਲੱਬ ਨੂੰ ਕੀਤੀ। ਟੂਰਨਾਮੈਂਟ ਵਿੱਚ ਹਰਿਆਣਾ ਦੇ ਕਰਨਾਲ ਤੋਂ ਆਈ ਟੀਮ ਨੇ ਪਹਿਲਾ ਸਥਾਨ ਹਾਸਲ ਕੀਤਾ। ਖੰਨਾ ਅਤੇ ਪਿੰਡ ਘੜੂੰਆਂ ਦੀਆਂ ਟੀਮਾਂ ਦੂਜੇ ਅਤੇ ਤੀਜੇ ਸਥਾਨ ਤੇ ਰਹੀਆਂ ।ਪਹਿਲੇ ਸਥਾਨ ਤੇ ਰਹਿਣ ਵਾਲੀ ਟੀਮ ਨੂੰ 11 ਹਜ਼ਾਰ ਰੁਪਏ ,ਦੂਜੇ ਨੰਬਰ ਦੀ ਟੀਮ ਨੂੰ 6100 ਰੁਪਏ ਅਤੇ ਤੀਜੇ ਨੰਬਰ ਦੀ ਟੀਮ ਨੂੰ 3100ਰੁਪਏ ਦੇ ਦੇ ਨਕਦ ਇਨਾਮਾਂ ਅਤੇ ਟ੍ਰੋਫੀਆਂ ਨਾਲ ਸਨਮਾਨਿਤ ਕੀਤਾ ਗਿਆ।