ਸਰਕਾਰ ਵੱਲੋਂ ਮਿਲੀ 500 ਰੁਪਏ ਦੀ ਰਾਸ਼ੀ ਮਾਸਕ ਬਣਾਉਣ ’ਤੇ ਖਰਚੀ
* ਏਡੀਸੀ (ਡੀ) ਵੱਲੋਂ ਪਰਿਵਾਰ ਨਾਲ ਮੁਲਾਕਾਤ
* ਮਨਜੀਤ ਕੌਰ ਦੀ ਅਗਵਾਈ ’ਚ ਬਣੇਗਾ ਸਵੈ ਸਹਾਇਤਾ ਗਰੁੱਪ
* ਲੋੜਵੰਦ ਪਵਿਾਰ ਨੂੰ ਰਾਸ਼ਨ ਤੇ ਜ਼ਰੂਰੀ ਵਸਤਾਂ ਦਿੱਤੀਆਂ, ਹਰ ਸੰਭਵ ਮਦਦ ਦਾ ਭਰੋਸਾ
* ਡਿਪਟੀ ਕਮਿਸ਼ਨਰ ਵੱਲੋਂ ਮਨਜੀਤ ਕੌਰ ਦੀ ਦਿਆਨਤਦਾਰੀ ਦੀ ਸ਼ਲਾਘਾ
ਬਰਨਾਲਾ, 17 ਅਪਰੈਲ (ਸੁਰਿੰਦਰ ਗੋਇਲ)ਜ਼ਿਲਾ ਬਰਨਾਲਾ ਦੇ ਪਿੰਡ ਕੁੱਬੇ ਦੀ ਧੀ ਮਨਜੀਤ ਕੌਰ ਦੇ ਸਮਾਜਸੇਵੀ ਉਪਰਾਲਿਆਂ ਦੇ ਮੱਦੇਨਜ਼ਰ ਜ਼ਿਲਾ ਪ੍ਰਸ਼ਾਸਨ ਵੱਲੋਂ ਮਨਜੀਤ ਕੌਰ ਨੂੰ ਆਰਥਿਕ ਤੌਰ ’ਤੇ ਪੈਰਾਂ ’ਤੇ ਖੜਾ ਕਰਨ ਲਈ ਸੁਹਿਰਦ ਕਦਮ ਚੁੱਕੇ ਗਏ ਹਨ।
ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀ ਤੇਜ ਪ੍ਰਤਾਪ ਸਿੰਘ ਫੂਲਕਾ ਨੇ ਦੱਸਿਆ ਕਿ ਪਿੰਡ ਕੁੱਬੇ ਦੀ ਧੀ ਮਨਜੀਤ ਕੌਰ ਆਪਣੇ ਮਾਤਾ-ਪਿਤਾ ਨਾਲ ਰਹਿ ਰਹੀ ਹੈ। ਇਸ ਲੋੜਵੰਦ ਪਰਿਵਾਰ ਦੀ ਧੀ ਨੇ ਦਿਆਨਤਦਾਰੀ ਦੀ ਵੱਡੀ ਮਿਸਾਲ ਪੇਸ਼ ਕਰਦੇ ਹੋਏ ਪ੍ਰਧਾਨ ਮੰਤਰੀ ਜਨ ਧੰਨ ਸਕੀਮ ਤਹਿਤ ਖਾਤੇ ’ਚ ਆਏ 500 ਰੁਪਏ ਦਾ ਕੱਪੜਾ ਲੈ ਕੇ ਲੋੜਵੰਦਾਂ ਨੂੰ ਮਾਸਕ ਬਣਾ ਕੇ ਦਿੱਤੇ ਅਤੇ ਜ਼ਿਲਾ ਪ ੍ਰਸ਼ਾਸਨ ਨੂੰ ਵੀ 100 ਮਾਸਕ ਦਿੱਤੇ। ਇਸ ’ਤੇ ਜ਼ਿਲਾ ਪ੍ਰਸ਼ਾਸਨ ਵੱਲੋਂ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਅਰੁਣ ਜਿੰਦਲ ਨੇ ਅੱਜ ਪਿੰਡ ਕੁੱਬੇ ਦਾ ਦੌਰਾ ਕਰ ਕੇ ਪਰਿਵਾਰ ਨਾਲ ਮੁਲਾਕਾਤ ਕੀਤੀ ਅਤੇ ਫੌਰੀ ਕਦਮ ਚੁੱਕਦਿਆਂ ਮਨਜੀਤ ਕੌਰ ਦੀ ਅਗਵਾਈ ਵਿਚ ਸੈਲਫ ਹੈਲਪ ਗਰੁੱਪ ਬਣਵਾਉਣ ਦੀ ਪ੍ਰ੍ਰਕਿਰਿਆ ਸ਼ੁਰੂ ਕਰ ਦਿੱਤੀ। ਏਡੀਸੀ (ਡੀ) ਸ੍ਰੀ ਅਰੁੁਣ ਜਿੰੰਦਲ ਨੇ ਦੱਸਿਆ ਕਿ ਲੋੜਵੰਦ ਪਰਿਵਾਰ ਵੱਲੋਂ ਸਮਾਜਸੇਵਾ ਲਈ ਕੀਤਾ ਜਾ ਰਿਹਾ ਉਪਰਾਲਾ ਬੇਹੱਦ ਸ਼ਲਾਘਾਯੋਗ ਹੈ, ਜਿਸ ਕਰ ਕੇ ਉਨਾਂ ਇਸ ਪਿੰਡ ਦੀ ਹੋਣਹਾਰ ਧੀ ਦੀ ਅਗਵਾਈ ਵਿਚ ਸਵੈ ਸਹਾਇਤਾ ਗਰੁੱਪ ਬਣਾ ਕੇ ਅਗਲੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ ਤਾਂ ਜੋ ਇਹ ਹੋਣਹਾਰ ਲੜਕੀ ਆਪਣੇ ਪੈਰਾਂ ’ਤੇ ਖੜੀ ਹੋ ਸਕੇ। ਇਸ ਦੇ ਨਾਲ ਹੀ ਉਨਾਂ ਪਰਿਵਾਰ ਨੂੰ ਰਾਸ਼ਨ ਅਤੇ ਹੋਰ ਜ਼ਰੂਰੀ ਵਸਤਾਂ ਭੇਟ ਕੀਤੀਆਂ ਅਤੇ ਭਰੋਸਾ ਦਿਵਾਇਆ ਕਿ ਪਰਿਵਾਰ ਦੀ ਹਰ ਤਰਾਂ ਦੀ ਮਦਦ ਲਈ ਜ਼ਿਲਾ ਪ੍ਰਸ਼ਾਸਨ ਉਨਾਂ ਦੇ ਨਾਲ ਹੈ।
Punjab AAP ਅੱਜ ਸ਼ਾਮ ਪਾਰਟੀ ਦਫਤਰ ਜਾਣਗੇ ਮੁੱਖ ਮੰਤਰੀ ਮਾਨ
Punjab AAP : ਅੱਜ ਸ਼ਾਮ ਪਾਰਟੀ ਦਫਤਰ ਜਾਣਗੇ ਮੁੱਖ ਮੰਤਰੀ ਮਾਨ - ਅਰਵਿੰਦ ਕੇਜਰੀਵਾਲ ਵੀ ਰਹਿਣਗੇ ਮੌਜੂਦ - ਸ਼ਾਨਦਾਰ ਜਿੱਤ...