ਪਾਕਿਸਤਾਨ ਵਿੱਚ ਮੰਦਰ ਤੇ ਹਮਲੇ ਦੇ ਮਾਮਲੇ ਵਿੱਚ 8ਪੁਲਿਸ ਅਧਿਕਾਰੀ ਸਸਪੈਂਡ
ਚੰਡੀਗੜ੍ਹ, 4ਜਨਵਰੀ(ਵਿਸ਼ਵ ਵਾਰਤਾ)- ਪਾਕਿਸਤਾਨ ਦੇ ਖੈਬਰ ਪਖਤੂਨਖਵਾ ਪ੍ਰਾਂਤ ਵਿੱਚ ਭੀੜ ਦੁਆਰਾ ਹਿੰਦੂ ਮੰਦਰ ਵਿੱਚ ਭੰਨ-ਤੋੜ ਦੀ ਘਟਨਾ ਤੋਂ ਬਾਅਦ ਐਤਵਾਰ ਨੂੰ ਅੱਠ ਪੁਲਿਸ ਅਧਿਕਾਰੀਆਂ ਨੂੰ ਡਿਊਟੀ ਦੌਰਾਨ ਲਾਪਰਵਾਹੀ ਦੇ ਲਈ ਸਸਪੈਂਡ ਕਰ ਦਿੱਤਾ ਗਿਆ ਹੈ। ਪੁਲਿਸ ਦੇ ਦੱਸਿਆ ਹੈ ਕਿ ਹੁਣ ਤੱਕ ਇਸ ਘਟਨਾ ਦੇ ਸਿਲਸਿਲੇ ਵਿੱਚ 100 ਲੋਕ ਗ੍ਰਿਫਤਾਰ ਕੀਤੇ ਗਏ ਹਨ। ਇਸ ਵਿੱਚ 45 ਵਿਅਕਤੀਆਂ ਨੂੰ ਐਤਵਾਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ।