<h6><strong><img class="alignnone size-full wp-image-830 alignleft" src="https://wishavwarta.in/wp-content/uploads/2017/08/crime.jpg" alt="" width="259" height="194" />ਲੁਧਿਆਣਾ</strong> ਨੇੜਲੇ ਪਿੰਡ ਤਲਵੰਡੀ ਖੁਰਦ ਵਿਖੇ 8 ਸਾਲਾਂ ਮੁੰਡੇ ਨਾਲ ਬਦਫੈਲੀ ਕਰਨ ਦੇ ਦੋਸ਼ 'ਚ ਥਾਣਾ ਦਾਖਾ ਪੁਲਿਸ ਨੇ ਕਥਿਤ ਆਰੋਪੀ ਗੱਗੂ ਪੁੱਤਰ ਸ਼ਿੰਗਾਰਾ ਸਿੰਘ ਵਾਸੀ ਤਲਵੰਡੀ ਖੁਰਦ ( ਲੁਧਿ: ) ਵਿਰੁਧ ਧਾਰਾ 377 ਆਈ.ਪੀ.ਸੀ.ਤਹਿਤ ਮਾਮਲਾ ਦਰਜ ਕੀਤਾ ਹੈ। ਕਥਿਤ ਮੁਲਜਮ ਗੱਗੂ ਨੂੰ ਪੁਲਿਸ ਨੇ ਗ੍ਰਿਫਤਾਰ ਕਰਕੇ ਲੁਧਿਆਣਾ ਦੀ ਮਾਨਯੋਗ ਅਦਾਲਤ ਵਿਚ ਪੇਸ਼ ਕੀਤਾ। ਜਿਸ ਨੂੰ ਮਾਨਯੋਗ ਅਦਾਲਤ ਨੇ ਜੇਲ ਭੇਜ ਦਿੱਤਾ ਹੈ। ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਪੀੜਣ ਬੱਚੇ ਦੇ ਪਿਤਾ ਬਲਵਿੰਦਰ ਸਿੰਘ ਪੁੱਤਰ ਦੌਲਤ ਸਿੰਘ ਵਾਸੀ ਤਲਵੰਡੀ ਖੁਰਦ ਨੇ ਦੱਸਿਆਂ,ਕਿ ਉਸ ਦੇ 2 ਬੱਚੇ ( ਲੜਕੀ-ਲੜਕਾ ) ਹਨ ਅਤੇ ਛੋਟਾ ਲੜਕਾ ਅਮਰਜੋਤ ਸਿੰਘ ( ਅਸਲੀ ਨਾਮ ਨਹੀਂ ) ਪਿੰਡ ਦੇ ਹੀ ਸਰਕਾਰੀ ਪ੍ਰਾਈਮਰੀ ਵਿਚ ਪੜਦਾ ਹੈ। ਬੀਤੇ 24 ਦਸੰਬਰ ਨੂੰ ਉਹ ( ਬਲਵਿੰਦਰ ਸਿੰਘ ) ਪਿੰਡ ਨਾਰੰਗਵਾਲ ਵਿਖੇ ਆਪਣੇ ਕਿਸੇ ਕੰਮ 'ਤੇ ਗਿਆ ਹੋਇਆ ਸੀ ਤਾਂ ਉਕਤ ਦਿਨ ਉਸ ਦੀ ਪਤਨੀ ਨੇ ਦੱਸਿਆਂ,ਕਿ ਕਥਿਤ ਆਰੋਪੀ ਗੱਗੂ ਨੇ ਅਮਨਜੋਤ ਸਿੰਘ ਨਾਲ ''ਬਦਫੈਲੀ” ਕੀਤੀ ਹੈ। ਸਿੱਟੇ ਵੱਜੋਂ ਜਦ ਉਸ ਨੇ ਆਪਣੇ ਬੇਟੇ ਅਮਨਜੋਤ ਸਿੰਘ ਨੂੰ ਪੁੱਛਿਆਂ ਤਾਂ ਉਸ ਨੇ ਦੱਸਿਆਂ,ਕਿ ਜਦ ਉਹ ਬਿਜਲੀ ਵਾਲੀ ਪ੍ਰੈਸ ਠਕਿ ਕਰਵਾਉਣ ਲਈ ਦਵਿੰਦਰ ਦੀ ਦੁਕਾਨ 'ਤੇ ਦੇ ਕੇ ਵਾਪਸ ਘਰ ਨੂੰ ਆ ਰਿਹਾ ਸੀ ਤਾਂ ਰਾਸਤੇ ਵਿਚ ਉਸ ਨੂੰ ''ਗੱਗੂ” ਮਿਲ ਗਿਆ ਅਤੇ ਉਸ ਨੇ ਆਖਿਆ ,ਕਿ ''ਆਜਾ ਪਤੰਗ ਲੈਣ ਚੱਲੀਏ”। ਸਿੱਟੇ ਵੱਜੋਂ ਉਸ ਦਾ ਮੁੰਡਾ ਅਮਨਜੋਤ ਸਿੰਘ ਕਥਿਤ ਆਰੋਪੀ ਗੱਗੂ ਨਾਲ ਚਲਾ ਗਿਆ ਅਤੇ ਸਵੱਦੀ ਨੂੰ ਜਾਣ ਵਾਲੇ ਰਾਹ ਤੇ ਖੇਤਾਂ ਵਿਚ ਲੈ ਜਾ ਕੇ ਉਸ ਦੇ ਪੁੱਤਰ ਅਮਨਜੌਤ ਸਿੰਘ ਨਾਲ ਬਦਫੈਲੀ ਕਰਕੇ ਮੁਲਜਮ ਗੱਗੂ ਫਰਾਰ ਹੋ ਗਿਆ। ਉਕਤ ਮਾਮਲੇ ਬਾਰੇ ਜਦ ਬੁੱਧਵਾਰ ਸ਼ਾਮ ਥਾਣਾ ਦਾਖਾ ਮੁਖੀ ਸਬ-ਇੰਸਪੈਕਟਰ ਬਿਕਰਮਜੀਤ ਸਿੰਘ ਘੁੰਮਣ ਨਾਲ ਸੰਪਰਕ ਕੀਤਾ ਤਾਂ ਉਨ•ਾਂ ਦੱਸਿਆ,ਕਿ ਪੁਲਿਸ ਨੇ ਕਥਿਤ ਆਰੋਪੀ ਗੱਗੂ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਕੇਸ ਦੀ ਤਫਤੀਸ਼ ਏ.ਐਸ.ਆਈ.ਮੇਜਰ ਸਿੰਘ ਕਰ ਰਹੇ ਹਨ।</h6>