ਨਵਜੋਤ ਸਿੰਘ ਸਿੱਧੂ ਦੀ ਆਪਣੇ ਸਲਾਹਕਾਰਾਂ ਨਾਲ ਮੀਟਿੰਗ ਜਾਰੀ
ਸਿੱਧੂ ਦੇ ਸਲਾਹਾਕਾਰਾਂ ਵੱਲੋ ਵਿਵਾਦਿਤ ਬਿਆਨਾਬਾਜੀ ਕਰਨ ਤੇ ਮੁੱਖ ਮੰਤਰੀ ਤੋਂ ਲੈ ਕੇ ਆਮ ਲੋਕਾਂ ਤੱਕ ਨੇ ਕੀਤੀ ਨਿੰਦਾ
ਚੰਡੀਗੜ੍ਹ,23 ਅਗਸਤ(ਵਿਸ਼ਵ ਵਾਰਤਾ) ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਸਲਾਹਾਕਾਰ ਮਾਲਵਿੰਦਰ ਮਾਲੀ ਅਤੇ ਡਾ.ਪਿਆਰੇ ਲਾਲ ਗਰਗ ਨੂੰ ਸਿੱਧੂ ਨੇ ਆਪਣੀ ਰਿਹਾਇਸ਼ ਪਟਿਆਲਾ ਵਿਖੇ ਮੁਲਾਕਾਤ ਲਈ ਬੁਲਾਇਆ ਹੈ । ਦੱਸ ਦਈਏ ਕਿ ਸਿੱਧੂ ਨੇ ਪਿਛਲੇ ਦਿਨੀਂ ਹੀ ਆਪਣੇ ਚਾਰ ਨਿੱਜੀ ਸਲਾਹਕਾਰਾਂ ਦੀ ਨਿਯੁਕਤੀ ਕੀਤੀ ਸੀ। ਇਸਤੋਂ ਬਾਅਦ ਸਿੱਧੂ ਦੇ ਸਲਾਹਕਾਰਾਂ ਵੱਲੋਂ ਲਗਾਤਾਰ ਵਿਵਾਦਿਤ ਬਿਆਨਬਾਜੀ ਕੀਤੀ ਜਾ ਰਹੀ ਹੈ।ਜਿਸ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸੀਨੀਅਰ ਕਾਂਗਰਸੀ ਆਗੂ ਮਨੀਸ਼ ਤਿਵਾੜੀ ਨੇ ਸਖਤ ਸ਼ਬਦਾਂ ਵਿੱਚ ਸਿੱਧੂ ਦੇ ਸਲਾਹਕਾਰਾਂ ਦੀ ਨਿੰਦਾ ਕੀਤੀ ਸੀ, ਅਤੇ ਇਸ ਮਾਮਲੇ ਦੀ ਜਾਣਕਾਰੀ ਕਾਂਗਰਸ ਹਾਈਕਮਾਨ ਨੂੰ ਵੀ ਦਿੱਤੀ ਹੈ।