ਦਿੱਲੀ ਨਗਰ ਨਿਗਮ ‘ਚ ਅੱਜ ਸਟੈਂਡਿੰਗ ਕਮੇਟੀ ਦੀ ਚੋਣ, ਵੋਟਿੰਗ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੂੰ ਝਟਕਾ
ਚੰਡੀਗੜ੍ਹ 24 ਫਰਵਰੀ(ਵਿਸ਼ਵ ਵਾਰਤਾ)- ਦਿੱਲੀ ਨਗਰ ਨਿਗਮ (ਐਮਸੀਡੀ) ਵਿੱਚ ਸਟੈਂਡਿੰਗ ਕਮੇਟੀ ਦੀਆਂ ਚੋਣਾਂ ਥੋੜ੍ਹੀ ਦੇਰ ਵਿੱਚ ਹੋਣਗੀਆਂ। ਸਥਾਈ ਕਮੇਟੀ ਵਿੱਚ 6 ਮੈਂਬਰ ਚੁਣੇ ਜਾਣੇ ਹਨ। ਇਸ ਦੇ ਨਾਲ ਹੀ ਚੋਣ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੂੰ ਝਟਕਾ ਲੱਗ ਹੈ। ‘ਆਪ’ ਕੌਂਸਲਰ ਪਵਨ ਸਹਿਰਾਵਤ ਅੱਜ ਭਾਜਪਾ ‘ਚ ਸ਼ਾਮਲ ਹੋ ਗਏ ਹਨ। ਉਹ ਬਵਾਨਾ ਤੋਂ ਕੌਂਸਲਰ ਚੁਣੇ ਗਏ ਹਨ।
ਜਾਣਕਾਰੀ ਲਈ ਦੱਸ ਦਈਏ ਕਿ ਭਾਰੀ ਹੰਗਾਮੇ ਕਾਰਨ ਬੁੱਧਵਾਰ ਅਤੇ ਵੀਰਵਾਰ ਨੂੰ ਸਦਨ ਦੀ ਕਾਰਵਾਈ ਮੁਲਤਵੀ ਕਰ ਦਿੱਤੀ ਗਈ ਸੀ। ਭਾਜਪਾ ਨੇ ‘ਆਪ’ ‘ਤੇ ਮਤਦਾਨ ਦੀ ਗੁਪਤਤਾ ਦੀ ਉਲੰਘਣਾ ਕਰਨ ਦਾ ਦੋਸ਼ ਲਗਾਇਆ ਹੈ।