ਹੈਦਰਾਬਾਦ, 12 ਅਕਤੂਬਰ – ਆਸਟ੍ਰੇਲੀਆ ਖਿਲਾਫ ਤੀਸਰੇ ਟੀ-20 ਮੈਚ ਵਿਚ ਭਾਰਤ ਅੱਗੇ ਸੀਰੀਜ਼ ਜਿੱਤਣ ਦੀ ਵੱਡੀ ਚੁਣੌਤੀ ਹੋਵੇਗੀ| ਹੁਣ ਤੱਕ ਦੋਵੇਂ ਟੀਮਾਂ 1-1 ਦੀ ਬਰਾਬਰੀ ਤੇ ਹਨ ਅਤੇ ਕੱਲ੍ਹ ਨੂੰ ਲੜੀ ਦੀ ਨਿਰਣਾਇਕ ਮੈਚ ਖੇਡਿਆ ਜਾਵੇਗਾ| ਇਹ ਮੈਚ ਹੈਦਰਾਬਾਦ ਵਿਖੇ ਖੇਡਿਆ ਜਾ ਰਿਹਾ ਹੈ, ਜੋ ਕਿ ਭਾਰਤੀ ਸਮੇਂ ਅਨੁਸਾਰ ਸ਼ਾਮ 7 ਵਜੇ ਸ਼ੁਰੂ ਹੋਵੇਗਾ|
ਇਸ ਮੈਚ ਤੋਂ ਪਹਿਲਾਂ ਭਾਰਤੀ ਟੀਮ ਨੇ ਅੱਜ ਖੂਬ ਪ੍ਰੈਕਟਿਸ ਕੀਤੀ| ਵਿਰਾਟ ਕੋਹਲੀ, ਰੋਹਿਤ ਸ਼ਰਮਾ ਸਮੇਤ ਸੀਨੀਅਰ ਖਿਡਾਰੀਆਂ ਨੇ ਨੈੱਟ ਤੇ ਖੂਬ ਪਸੀਨਾ ਵਹਾਇਆ|
ਮੌਜੂਦਾ ਟੀ-20 ਸੀਰੀਜ਼ ਦੀ ਗੱਲ ਕੀਤੀ ਜਾਵੇ ਤਾਂ ਦੋਨਾਂ ਟੀਮਾਂ ਦਾ ਪ੍ਰਦਰਸ਼ਨ ਬਹੁਤਾ ਚੰਗਾ ਨਹੀਂ ਰਿਹਾ| ਪਹਿਲੇ ਮੈਚ ਵਿਚ ਜਿਥੇ ਮਹਿਮਾਨ ਟੀਮ 118 ਦੌੜਾਂ ਬਣਾ ਸਕੀ, ਉਥੇ ਦੂਸਰੇ ਮੈਚ ਵਿਚ ਟੀਮ ਇੰਡੀਆ ਇਸੇ ਸਕੋਰ ਤੇ ਆਲ ਆਊਟ ਹੋ ਗਈ| ਹੁਣ ਦੇਖਣਾ ਹੋਵੇਗਾ ਕਿ ਤੀਸਰੇ ਮੈਚ ਵਿਚ ਦੋਵੇਂ ਟੀਮਾਂ ਕਿਹੜੀ ਰਣਨੀਤੀ ਨਾਲ ਮੈਦਾਨ ਉਤੇ ਉਤਰਦੀਆਂ ਹਨ| ਇਹ ਵੀ ਸੰਭਾਵਨਾ ਹੈ ਕਿ ਇਸ ਮੈਚ ਵਿਚ ਟੀਮ ਇੰਡੀਆ ਦੇ ਕੁਝ ਖਿਡਾਰੀਆਂ ਦੀ ਬਦਲੀ ਕੀਤੀ ਜਾ ਸਕਦੀ ਹੈ|
Border–Gavaskar Trophy : ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਚੌਥਾ ਟੈਸਟ ਜਾਰੀ
Border–Gavaskar Trophy : ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਚੌਥਾ ਟੈਸਟ ਜਾਰੀ ਆਸਟਰੇਲੀਆ ਦਾ ਸਕੋਰ 150 ਤੋਂ ਪਾਰ : ਗਵਾਈਆਂ 2 ਵਿਕਟਾਂ...