ਜੰਮੂ-ਕਸ਼ਮੀਰ ‘ਚ ਨਾਰਕੋ ਟੈਰਰ ਮਾਡਿਊਲ ਦਾ ਪਰਦਾਫਾਸ਼
ਕਰੋੜਾਂ ਦੀ ਨਕਦੀ ਅਤੇ ਹਥਿਆਰਾਂ ਸਮੇਤ ਤਸਕਰ ਕਾਬੂ
ਚੰਡੀਗੜ੍ਹ,5ਮਾਰਚ(ਵਿਸ਼ਵ ਵਾਰਤਾ)-ਜੰਮੂ-ਕਸ਼ਮੀਰ ਵਿੱਚ ਪੁਣਛ ਵਿੱਚ ਨਾਰਕੋ ਅੱਤਵਾਦੀ ਮਾਡਿਊਲ ਦਾ ਪਰਦਾਫਾਸ਼ ਕੀਤਾ ਗਿਆ ਹੈ। ਇੱਥੇ ਸੁਰੱਖਿਆ ਬਲਾਂ ਨੇ ਇੱਕ ਡਰੱਗ ਪੈਡਲਰ ਦੇ ਘਰ ਤੋਂ 2 ਕਰੋੜ 30 ਲੱਖ ਰੁਪਏ ਤੋਂ ਵੱਧ ਦੀ ਨਕਦੀ ਬਰਾਮਦ ਕੀਤੀ ਹੈ। ਇਸ ਤੋਂ ਇਲਾਵਾ 1500ਅਮਰੀਕੀ ਡਾਲਰ, ਹਥਿਆਰ ਅਤੇ ਅਸਲਾ ਵੀ ਬਰਾਮਦ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਤਸਕਰ ਦੀ ਪਛਾਣ ਰਫੀ ਧਾਨਾ ਵਜੋਂ ਹੋਈ ਹੈ। ਜਿਸਨੂੰ ਪਬਲਿਕ ਸੇਫਟੀ ਐਕਟ ਦੇ ਤਹਿਤ ਨਜ਼ਰਬੰਦ ਕੀਤਾ ਗਿਆ ਹੈ। ਇਸ ਸੰਬੰਧ ਵਿੱਚ ਸੁਰੱਖਿਆ ਬਲਾਂ ਵੱਲੋਂ ਹੋਰ ਕਾਰਵਾਈ ਜਾਰੀ ਹੈ।