ਜਿੱਤ ਤੋਂ ਬਾਅਦ ਗੁਰੂਘਰ ਨਤਮਸਤਕ ਹੋਣ ਲਈ ਰਵਾਨਾ ਹੋਏ ਚੰਨੀ
ਜਲੰਧਰ, 4 ਜੂਨ (ਵਿਸ਼ਵ ਵਾਰਤਾ): ਜਿੱਤ ਤੋਂ ਬਾਅਦ ਜਲੰਧਰ ਦੇ ਜੇਤੂ ਉਮੀਦਵਾਰ ਚਰਨਜੀਤ ਚੰਨੀ ਨੇ ਕਰ ਦੀ ਛੱਤ ‘ਤੇ ਛੱਡਕੇ ਲੋਕਾਂ ਦਾ ਧੰਨਵਾਦ ਕੀਤਾ ਹੈ ਅਤੇ ਲੋਕਾਂ ਵੱਲੋ ਦਿੱਤੀਆਂ ਜਾ ਰਹੀਆਂ ਵਧਾਈਆਂ ਨੂੰ ਸਵੀਕਾਰ ਕੀਤਾ ਹੈ। ਜਿੱਤ ਲਈ ਵਾਹਿਗੁਰੂ ਦਾ ਸ਼ੁਕਰਾਨਾ ਕਰਨ ਚੰਨੀ ਗੁਰੂਦਵਾਰਾ ਸਾਹਿਬ ਮੱਥਾ ਟੇਕਣ ਲਈ ਰਵਾਨਾ ਹੋ ਚੁੱਕੇ ਹਨ। .ਇਸਤੋਂ ਬਾਅਦ ਉਹ ਮੰਦਿਰ ਵਿਖੇ ਵੀ ਮੱਥਾ ਟੇਕਣਗੇ। ਜਲੰਧਰ ਵਿਖੇ ਹਜ਼ਾਰਾਂ ਸਮਰਥਕਾਂ ਦੇ ਇੱਕਠ ਨੂੰ ਸੰਬੋਧਨ ਕਰਦਿਆਂ ਉਹਨਾਂ ਸਮਰਥਕਾਂ ਨੂੰ ਢੋਲ ਢਮੱਕੇ ਨਾ ਵਜਾਉਣ ਦੀ ਬੇਨਤੀ ਕੀਤੀ ਹੈ।