ਚੰਡੀਗੜ੍ਹ ,12 ਜੂਨ (ਵਿਸ਼ਵ ਵਾਰਤਾ) ਚੰਡੀਗੜ੍ਹ ਦੇ ਸੈਕਟਰ 32 ਦੇ ਹਸਪਤਾਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਹੈ। ਹਸਪਤਾਲ ਨੂੰ ਈਮੇਲ ਰਾਹੀਂ ਇਹ ਸੰਦੇਸ਼ ਭੇਜਿਆ ਗਿਆ ਹੈ। ਦੇਸ਼ ਦੇ ਕਈ ਵੱਡੇ ਅਦਾਰਿਆਂ ਨੂੰ ਇਹ ਮੇਲ ਭੇਜੀ ਗਈ ਹੈ। ਇਸ ਧਮਕੀ ਭਰੀ ਮੇਲ ਤੋਂ ਬਾਅਦ ਪੁਲਿਸ ਪ੍ਰਸਾਸ਼ਨ ਪੂਰੀ ਤਰਾਂ ਨਾਲ ਸਤਰਕ ਹੋ ਗਿਆ ਹੈ। ਪੁਲਿਸ ਅਤੇ ਸੁਰੱਖਿਆ ਦਸਤਿਆਂ ਵੱਲੋ ਹਸਪਤਾਲ ‘ਚ ਸਰਚ ਓਪਰੇਸ਼ਨ ਕੀਤਾ ਜਾ ਰਿਹਾ ਹੈ। ਹਸਪਤਾਲ ‘ਚ ਮੌਜੂਦ ਮਰੀਜਾਂ ਡਾਕਟਰਾਂ ਅਤੇ ਹੋਰ ਸਟਾਫ ਨੂੰ ਬਾਹਰ ਸ਼ਿਫਟ ਕਰ ਦਿੱਤਾ ਗਿਆ ਹੈ। ਹਸਪਤਾਲ ਦੇ ਨਾਲ ਲੱਗਦੀਆਂ ਬਿਲਡਿੰਗਾਂ ਨੂੰ ਵੀ ਸੁਚੇਤ ਕੀਤਾ ਗਿਆ ਹੈ। ਪ੍ਰਸਾਸ਼ਨ ਵੱਲੋ ਐਬੂਲੈਂਸ ਅਤੇ ਫਾਇਰ ਬਰਗੇਡ ਦੀਆਂ ਗੱਡੀਆਂ ਦੀ ਤਾਇਨਾਤੀ ਕੀਤੀ ਗਈ ਹੈ। ਬੰਬ ਡਿਫਿਊਸ ਕਰਨ ਵਾਲਿਆਂ ਦਸਤਿਆਂ ਵੱਲੋ ਸਰਚ ਓਪਰੇਸ਼ਨ ਕੀਤਾ ਜਾ ਰਿਹਾ ਹੈ। ਫਿਲਹਾਲ ਖ਼ਬਰ ਲਿਖੇ ਜਾਣ ਤੱਕ ਸਰਚ ਓਪਰੇਸ਼ਨ ਵਿਚ ਕੋਈ ਖ਼ਤਰੇ ਵਾਲੀ ਚੀਜ਼ ਬਰਾਮਦ ਨਹੀਂ ਹੋਈ ਹੈ। ਪੁਲਿਸ ਵੱਲੋ ਤਕਨੀਕੀ ਮਾਹਰਾਂ ਦੀ ਮਦਦ ਨਾਲ ਈਮੇਲ ਭੇਜਣ ਵਾਲੇ ਬਾਰੇ ਵੀ ਪਤਾ ਲਗਾਇਆ ਜਾ ਰਿਹਾ ਹੈ।