ਵਿਰੋਧੀ ਧਿਰਾਂ ਵੱਲੋ ਦਿੱਲੀ ਵਿਖੇ ਕਾਂਗਰਸ ਪ੍ਰਧਾਨ ਮਲਿਕਾ ਅਰਜੁਨ ਖੜਗੇ ਦੇ ਘਰ ਇਕ ਵੱਡੀ ਮੀਟਿੰਗ ਕੀਤੀ ਜਾ ਰਹੀ ਹੈ। ਮੀਟਿੰਗ ਬਾਰੇ ਅਜੇ ਪੂਰਨ ਤੌਰ ਅਧਿਕਾਰਤ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਹੈ ਪਰ ਇਹ ਸਮਝਿਆ ਜਾ ਰਿਹਾ ਹੈ ਕਿ ਵੋਟਿੰਗ ਪ੍ਰਤੀਸ਼ਤ ਨੂੰ ਦੇਖਦਿਆਂ ਵਿਰੋਧੀ ਧਿਰਾਂ ਦੀ ਸਰਕਾਰ ਬਣਾਉਣ ਦੀ ਉਮੀਦ ‘ਚ ਵਾਧਾ ਹੋਇਆ ਹੈ ਜਿਸਦੇ ਚਲਦਿਆਂ ਕਾਂਗਰਸ ਪ੍ਰਧਾਨ ਖੜਗੇ ਦੇ ਘਰ ਇਹ ਮੀਟਿੰਗ ਸੱਦੀ ਗਈ ਹੈ। ਇਸ ਮੀਟਿੰਗ ‘ਚ ਨਤੀਜਿਆਂ ਦੀਆਂ ਸੰਭਾਵਨਾਵਾਂ ਅਤੇ ਸਰਕਾਰ ਬਣਾਉਣ ਬਾਰੇ ਵੀ ਵਿਚਾਰ ਚਰਚਾ ਕੀਤੀ ਜਾਵੇਗੀ। ਹੰਗਾਮੀ ਤੌਰ ‘ਤੇ ਸੱਦੀ ਇਸ ਮੀਟਿੰਗ ‘ਚ ਮਮਤਾ ਬੈਨਰਜੀ ਅਤੇ ਮਹਿਬੂਬਾ ਮੁਫਤੀ ਸ਼ਾਮਲ ਨਹੀਂ ਹੋਣਗੇ ਪਰ ਕਾਫੀ ਵੱਡੀ ਗਿਣਤੀ ‘ਚ ਆਗੂ ਪਹੁੰਚ ਰਹੇ ਹਨ।
Amazon ਦੇ ਸੰਸਥਾਪਕ ਜੈਫ ਬੇਜੋਸ ਕਰਵਾਉਣ ਜਾ ਰਹੇ ਵਿਆਹ
Amazon ਦੇ ਸੰਸਥਾਪਕ ਜੈਫ ਬੇਜੋਸ ਕਰਵਾਉਣ ਜਾ ਰਹੇ ਵਿਆਹ 55 ਸਾਲਾ ਪ੍ਰੇਮਿਕਾ ਲੌਰੇਨ ਸਾਂਚੇਜ਼ ਨਾਲ ਇਸ ਦਿਨ ਹੋਵੇਗਾ ਵਿਆਹ ਦੁਨੀਆ...