ਕਿਸਾਨੀ ਮੁੱਦੇ ਤੇ ਅਕਾਲੀ ਦਲ ਤੇ ਕਾਂਗਰਸੀ ਹੋਏ ਇੱਕਜੁੱਟ
ਹੱਥਾਂ ‘ਚ ਬੈਨਰ ਫੜ ਕੇ ਸੰਸਦ ਦੇ ਬਾਹਰ ਇੱਕਠਿਆਂ ਨੇ ਕੀਤਾ ਵਿਰੋਧ ਪ੍ਰਦਰਸ਼ਨ
ਚੰਡੀਗੜ੍ਹ,10 ਅਗਸਤ(ਵਿਸ਼ਵ ਵਾਰਤਾ) ਖੇਤੀ ਕਾਨੂੰਨਾਂ ਨੂੰ ਲੈ ਕੇ ਜਿੱਥੇ ਪੰਜਾਬ ਹਰਿਆਣਾ ਅਤੇ ਉੱਤਰ ਪ੍ਰਦੇਸ਼ ਦੇ ਕਿਸਾਨ ਦਿੱਲੀ ਦੀਆਂ ਬਰੂਹਾਂ ਤੇ ਪਿਛਲੇ 8 ਮਹੀਨੇ ਤੋਂ ਲਗਾਤਾਰ ਅੰਦੋਲਨ ਕਰ ਰਹੇ ਹਨ।ਉੱਥੇ ਹੀ ਪੰਜਾਬ ਦੇ ਸਮੁੱਚੇ ਸੰਸਦ ਮੈਂਬਰ ਅੱਜ ਆਪਸੀ ਮਤਭੇਦ ਭੁਲਾ ਕੇ ਖੇਤੀ ਕਾਨੂੰਨ ਰੱਦ ਕਰੋ ਦੇ ਬੈਨਰ ਫੜ ਕੇ ਕੇਂਦਰ ਸਰਕਾਰ ਵਿੱਰੁਧ ਪ੍ਰਦਰਸ਼ਨ ਕਰਦੇ ਨਜਰ ਆਏ। ਇਹਨਾਂ ਸੰਸਦ ਮੈਂਬਰਾਂ ਵਿੱਚ ਅਕਾਲੀ ਦਲ ਬਾਦਲ ਦੇ ਬਲਵਿੰਦਰ ਸਿੰਘ ਭੂੰਦੜ ਅਤੇ ਹਰਸਿਮਰਤ ਕੌਰ ਬਾਦਲ ਦੇ ਨਾਲ
ਕਾਂਗਰਸ ਪਾਰਟੀ ਦੇ ਜਸਬੀਰ ਸਿੰਘ ਡਿੰਪਾ , ਮੁਹੱਮਦ ਸਦੀਕ ਅਤੇ ਬਹੁਜਨ ਸਮਾਜ ਪਾਰਟੀ ਦੇ ਸੰਸਦ ਮੈਂਬਰ ਵੀ ਨਜਰ ਆਏ।