ਸ਼੍ਰੀਨਗਰ, 16 ਅਗਸਤ -ਐੈੱਨ.ਆਈ.ਏ. ਨੇ ਅੱਤਵਾਦ ਦੇ ਵਿੱਤ ਪੋਸ਼ਣ ਨਾਲ ਜੁੜੇ ਵੱਖਵਾਦੀਆਂ ਅਤੇ ਹੋਰਾਂ ਦੇ ਖ਼ਿਲਾਫ਼ ਮੁਕੱਦਮੇ ਦੇ ਸੰਬੰਧ ‘ਚ ਜੰਮੂ-ਕਸ਼ਮੀਰ ‘ਚ ਅੱਜ ਲੱਗਭਗ ਇਕ ਦਰਜਨ ਸਥਾਨਾਂ ‘ਤੇ ਛਾਪੇਮਾਰੀ ਕੀਤੀ ਗਈ। ਕੇਂਦਰੀ ਜਾਂਚ ਏਜੰਸੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਸ਼੍ਰੀਨਗਰ, ਬਾਰਾਮੂਲਾ ਅਤੇ ਹੰਦਵਾੜਾ ‘ਚ ਲੱਗਭਗ 12 ਜਗ੍ਹਾ ‘ਤੇ ਛਾਪੇਮਾਰੀ ਚਲ ਰਹੀ ਹੈ।ਉਨ੍ਹਾਂ ਨੇ ਕਿਹਾ ਹੈ ਕਿ ਇਸ ਮਾਮਲੇ ‘ਚ ਜਾਂਚ ਦੇ ਘੇਰੇ ਚ ਆਏ ਲੋਕਾਂ ਦੇ ਕਥਿਤ ਰੂਪ ‘ਚ ਜੁੜੇ ਸਥਾਨਾਂ ਤੇ ਹੀ ਛਾਪੇਮਾਰੀ ਕੀਤੀ ਜਾ ਰਹੀ ਹੈ। ਅੱਤਵਾਦੀਆਂ ਦੇ ਕਥਿਤ ਵਿੱਤ ਪੋਸ਼ਣ ਅਤੇ ਕਸ਼ਮੀਰ ‘ਚ ਅਸ਼ਾਂਤੀ ਫੈਲਾਉਣ ਦੇ ਸੰਬੰਧ ‘ਚ ਗਤੀਵਿਧੀਆਂ ਸਮਰਥਾ ਦੇ ਦੋਸ਼ ‘ਚ 24 ਜੁਲਾਈ ਨੂੰ ਐੈੱਨ.ਆਈ.ਏ. ਨੇ 7 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਸੀ।ਐੈੱਨ.ਆਈ.ਏ ਦਾ ਕਹਿਣਾ ਹੈਕਿ ਇਸ ਧਨ ਦਾ ਪ੍ਰਯੋਗ ਜੰਮੂ-ਕਸ਼ਮੀਰ ‘ਚ ਅੱਤਵਾਦ ਗਤੀਵਿਧੀਆਂ ਅਤੇ ਵੱਖਵਾਦੀਆਂ ਦੇ ਵਿੱਤ ਪੋਸ਼ਣ ਲਈ ਕੀਤਾ ਜਾ ਰਿਹਾ ਹੈ। ਏਜੰਸੀ ਦਾ ਦਾਅਵਾ ਹੈ ਕਿ ਦੋਸ਼ੀ ਦੇਸ਼ ‘ਚ ਯੁੱਧ ਛੇੜਣ ਦੀ ਕੋਸ਼ਿਸ਼ ਕਰ ਰਹੇ ਹਨ ਅਤੇ ਗੈਰ-ਕਾਨੂੰਨੀ ਗਤੀਵਿਧੀਆਂ ਕਾਨੂੰਨ ਤਹਿਤ ਇਹ ਦੰਡਯੋਗ ਹਨ। ਜਾਂਚ ਏਜੰਸੀ ਨੇ ਕਿਹਾ ਹੈ ਕਿ ਦੋਸ਼ੀ ਖ਼ਿਲਾਫ਼ ਕਥਿਤ ਰੂਪ ‘ਚ ਭਾਰਤ-ਵਿਰੋਧੀ ਪ੍ਰਦਰਸ਼ਨਾਂ ਅਤੇ ਬੰਦ ਦੇ ਬਾਵਜੂਦ ਵੀ ਅਸ਼ਾਂਤੀ ਫੈਲਾਉਣ ਦੀ ਕੋਸ਼ਿਸ਼ ਕਰ ਰਹੇ ਹਨ।