ਏਬੀਪੀ ਸਾਂਝਾਂ ਦੇ ਸੰਪਾਦਕ ਜਗਵਿੰਦਰ ਪਟਿਆਲ ਨੂੰ ਸਦਮਾ – ਮਾਤਾ ਦਾ ਦਿਹਾਂਤ
ਚੰਡੀਗੜ੍ਹ 27 ਅਪ੍ਰੈਲ (ਵਿਸ਼ਵ ਵਾਰਤਾ)- : ਏਬੀਪੀ ਨਿਊਜ਼ ਟੀ ਵੀ ਚੈਨਲ ਦੇ ਕਾਰਜਕਾਰੀ ਸੰਪਾਦਕ ਜਗਵਿੰਦਰ ਪਟਿਆਲ ਕੀ ਉਸ ਸਮੇਂ ਗਹਿਰਾ ਸਦਮਾ ਪੁੱਜਾ ਜਦੋਂ ਉਨ੍ਹਾਂ ਦੇ ਮਾਤਾ ਸ਼੍ਰੀਮਤੀ ਸ਼ਾਂਤੀ ਦੇਵੀ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ। ਉਹਨਾਂ ਦੇ ਮਾਤਾ 72 ਸਾਲਾਂਂ ਦੇ ਸਨ ਅਤੇ ਅੱਜ ਪੀਜੀਆਈ ਚੰਡੀਗੜ੍ਹ ਵਿਖੇ ਆਖਰੀ ਸਾਹ ਲਏ। ਵਿਸ਼ਵ ਵਾਰਤਾ ਨੂੰ ਮਿਲ਼ੀ ਜਾਣਕਾਰੀ ਅਨੁਸਾਰ ਮਾਤਾ ਜੀ ਦਾ ਸ਼ੁੱਕਰਵਾਰ ਸਵੇਰੇ 11.00 ਵਜੇ ਚੰਡੀਗੜ੍ਹ ਸੈਕਟਰ 25 ਦੇ ਸ਼ਮਸ਼ਾਨਘਾਟ ਵਿਖੇ ਸੰਸਕਾਰ ਕੀਤਾ ਜਾਵੇਗਾ।