ਆਮ ਆਦਮੀ ਪਾਰਟੀ ਇਕੱਲਿਆਂ ਲੜੇਗੀ ਦਿੱਲੀ ਵਿਧਾਨ ਸਭਾ ਦੀਆਂ ਚੋਣਾਂ : ਗੋਪਾਲ ਰਾਏ
ਦਿੱਲੀ, 7 ਜੂਨ (ਵਿਸ਼ਵ ਵਾਰਤਾ):- 2025 ਵਿੱਚ ਹੋਣ ਜਾ ਰਹੀਆਂ ਦਿੱਲੀ ਵਿਧਾਨ ਸਭਾ ਦੀਆਂ ਚੋਣਾਂ ਆਮ ਆਦਮੀ ਪਾਰਟੀ ਇੱਕਲਿਆਂ ਲੜੇਗੀ। ਇਸ ਗੱਲ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਦਿੱਲੀ ਦੇ ਆਗੂ ਗੋਪਾਲ ਰਾਏ ਨੇ ਕੀਤਾ ਹੈ। ਉਹਨਾਂ ਦੱਸਿਆ ਹੈ ਕਿ ਦਿੱਲੀ ‘ਚ ਕਾਂਗਰਸ ਨਾਲ ਗਠਜੋੜ ਸਿਰਫ ਲੋਕਸਭਾ ਦੀਆਂ ਚੋਣਾਂ ਤੱਕ ਹੀ ਸੀਮਿਤ ਸੀ ਇਸ ਕਾਰਨ ਵਿਧਾਨ ਸਭਾ ਦੀਆਂ ਚੋਣਾਂ ਆਮ ਆਦਮੀ ਪਾਰਟੀ ਆਪਣੇ ਦਮ ‘ਤੇ ਲੜੇਗੀ।