ਹੁਸ਼ਿਆਰਪੁਰ 1 ਜੂਨ ( ਤਰਸੇਮ ਦੀਵਾਨਾ ) ਲੋਕ ਸਭਾ ਹਲਕਾ ਹੁਸ਼ਿਆਰਪੁਰ ਅਧੀਨ ਆਉਂਦੇ ਵਿਧਾਨ ਸਭਾ ਹਲਕਾ ਸ਼ਾਮ 84 ਦੇ ਕਸਬਾ ਹਰਿਆਣਾ ਵਿੱਚ ਬੂਥ ਨੰਬਰ 81,82,83 ਦੇ ਸਾਹਮਣੇ ਥਾਣਾ ਹਰਿਆਣਾ ਦੇ ਬਾਹਰ ਬਣੇ ਹੋਏ ਸਿਆਸੀ ਪਾਰਟੀਆਂ ਦੇ ਬੂਥ ਉੱਪਰ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਸਮਰਥਕਾਂ ਦਰਮਿਆਨ ਝਗੜੇ ਵਿੱਚ ਜ਼ਖਮੀ ਹੋਏ ਹਿਮਾਂਸ਼ੂ ਨੂੰ ਭੁੰਗਾ ਦੇ ਹਸਪਤਾਲ ਵੱਲੋਂ ਹੁਸ਼ਿਆਰਪੁਰ ਦੇ ਸਿਵਲ ਹਸਪਤਾਲ ਵਿੱਚੋ ਰੈਫਰ ਕਰ ਦਿੱਤਾ ਗਿਆ। ਜਿੱਥੇ ਕਾਂਗਰਸ ਪਾਰਟੀ ਦੇ ਉਮੀਦਵਾਰ ਯਾਮਨੀ ਗੋਮਰ ਵੀ ਮੌਕੇ ਤੇ ਪਹੁੰਚੇ ਅਤੇ ਉਹਨਾਂ ਜ਼ਖਮੀ ਹੋਏ ਹਿਮਾਂਸ਼ੂ ਦਾ ਹਾਲ ਚਾਲ ਪੁੱਛਿਆ ਬਾਅਦ ਵਿੱਚ ਮੀਡੀਆ ਨਾਲ ਗੱਲ ਕਰਦੇ ਆਂ ਉਹਨਾਂ ਦੱਸਿਆ ਕਿ ਬੇਸ਼ੱਕ ਦੋਵੇਂ ਧਿਰਾਂ ਦੀ ਪੁਰਾਣੀ ਰੰਜਿਸ਼ ਸੀ ਪਰ ਮੌਕੇ ਤੇ ਆਮ ਆਦਮੀ ਪਾਰਟੀ ਦੇ ਸਮਰਥਕਾਂ ਸੰਦੀਪ ਕਪਿਲਾ ਉਰਫ ਮਿੱਠੂ ਅਤੇ ਉਸ ਦੇ ਪੁੱਤਰ ਵੱਲੋਂ ਲੜਾਈ ਝਗੜਾ ਕੀਤਾ ਤੇ ਉਸਦੇ ਪਿੱਛੋਂ ਸਿਰ ਤੇ ਵਾਰ ਵੀ ਕੀਤਾ ਗਿਆ | ਯਾਮਿਨੀ ਗੋਮਰ ਨੇ ਦੱਸਿਆ ਕਿ ਮੌਕੇ ਦੀ ਵੀਡੀਓ ਵੀ ਉਹਨਾਂ ਕੋਲ ਹੈ ਜਿਸ ਵਿੱਚ ਆਪ ਸਮਰਥਕਾਂ ਦੇ ਹੱਥਾਂ ਵਿੱਚ ਤੇਜ਼ਧਾਰ ਹਥਿਆਰ ਨਜ਼ਰ ਆ ਰਿਹਾ ਹੈ। ਅਤੇ ਜਾਂਦੇ ਹੋਏ ਉਸਨੂੰ ਦੇਖ ਲੈਣ ਦੀਆਂ ਧਮਕੀਆਂ ਵੀ ਦੇ ਕੇ ਗਏ | ਸਿਵਿਲ ਹਸਪਤਾਲ ਵਿੱਚ ਜ਼ਖਮੀ ਹਿਮਾਂਸ਼ੂ ਦੇ ਬਿਆਨ ਲੈਣ ਲਈ ਥਾਣਾ ਹਰਿਆਣਾ ਦੇ ਐਸਐਚ ਓ ਇੰਸਪੈਕਟਰ ਸਤਵਿੰਦਰ ਸਿੰਘ ਦੇ ਨਾਲ ਐਸ ਪੀ ਹੈਡਕੁਆਰਟਰ ਪਹੁੰਚੇ ਅਤੇ ਸਾਰੇ ਮਾਮਲੇ ਦੀ ਜਾਣਕਾਰੀ ਲਈ ਇਸ ਦੌਰਾਨ ਐਸਪੀ ਹੈਡ ਕੁਆਰਟਰ ਮਨੋਜ ਕੁਮਾਰ ਵੀ ਮੌਕੇ ਤੇ ਪਹੁੰਚੇ ਅਤੇ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਕਰਨ ਦਾ ਭਰੋਸਾ ਦਿੱਤਾ। ਇਸ ਮੌਕੇ ਐਸ ਐਚ ਓ ਇੰਸਪੈਕਟਰ ਸਤਵਿੰਦਰ ਨੇ ਦੱਸਿਆ ਕਿ ਦੋਵਾਂ ਧਿਰਾਂ ਵਿੱਚ ਝੜਪ ਹੋਈ ਜਿਸ ਵਿੱਚ ਆਮ ਆਦਮੀ ਪਾਰਟੀ ਦੇ ਸਮਰਥਕ ਅਤੇ ਉਸਦਾ ਪੁੱਤਰ ਵੀ ਜਖਮੀ ਹੋਇਆ ਜਿਨਾਂ ਨੂੰ ਭੂੰਗਾ ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਉਹਨਾਂ ਦੱਸਿਆ ਕਿ ਦੋਵਾਂ ਧਿਰਾਂ ਦਰਮਿਆਨ ਪੁਰਾਣੇ ਰੰਜਿਸ਼ ਦੇ ਚਲਦਿਆਂ ਇਹ ਝਗੜਾ ਹੋਇਆ ਅਤੇ ਪੂਰੀ ਜਾਂਚ ਉਪਰੰਤ ਦੋਵਾਂ ਧਿਰਾਂ ਦੇ ਬਿਆਨ ਲੈਣ ਉਪਰੰਤ ਬਣਦੀ ਕਾਰਵਾਈ ਕੀਤੀ ਜਾਵੇਗੀ
ਪੱਖ : ਆਮ ਆਦਮੀ ਪਾਰਟੀ ਦੇ ਮਿੱਠੂ ਨਾਮਕ ਵਿਅਕਤੀ ਦਾ ਪੱਖ ਲੈਣ ਵਾਸਤੇ ਉਸਦੇ ਫੋਨ ਤੇ ਸੰਪਰਕ ਕੀਤਾ ਤਾਂ ਉਨਾਂ ਨੇ ਫੋਨ ਚੱਕਣਾ ਮੁਨਾਸਿਫ ਨਹੀ ਸਮਝਿਆ ।
PUNJAB ‘ਚ ਮੁੜ ਵੱਜਣ ਵਾਲਾ ਹੈ ਚੋਣਾਂ ਦਾ ਬਿਗੁਲ
PUNJAB ‘ਚ ਮੁੜ ਵੱਜਣ ਵਾਲਾ ਹੈ ਚੋਣਾਂ ਦਾ ਬਿਗੁਲ ਜਲਦ ਜਾਰੀ ਹੋ ਜਾਵੇਗਾ ਨਗਰ ਨਿਗਮ ਚੋਣਾਂ ਦਾ ਨੋਟੀਫਿਕੇਸ਼ਨ ਚੰਡੀਗੜ੍ਹ, 21ਨਵੰਬਰ(ਵਿਸ਼ਵ...