ਚੰਡੀਗੜ, 21 ਦਸਬੰਰ – ਅੱਜ ਸਾਲ ਦਾ ਸਭ ਤੋਂ ਛੋਟਾ ਦਿਨ ਹੈ ਅਤੇ ਰਾਤ ਸਭ ਤੋਂ ਲੰਬੀ। ਹਰ ਸਾਲ 21 ਦਸੰਬਰ ਨੂੰ ਦਿਨ ਸਭ ਤੋਂ ਛੋਟਾ ਅਤੇ ਰਾਤ ਸਭ ਤੋਂ ਲੰਬੀ ਹੁੰਦੀ ਹੈ। ਅੱਜ ਭਾਰਤ ਵਿਚ ਸੂਰਜ ਸਵੇਰੇ 7:16 ਵਜੇ ਚੜਿਆ ਅਤੇ 5:26 ਮਿੰਟ ਉਤੇ ਛਿਪ ਗਿਆ।
ਹੋਰ ਵਧੇਗੀ ਸਰਦੀ
ਇਸ ਦੌਰਾਨ ਆਉਣ ਵਾਲੇ ਦਿਨਾਂ ਵਿਚ ਸਰਦੀ ਹੋਰ ਵਧਣ ਦੀ ਸੰਭਾਵਨਾ ਹੈ। ਉੱਤਰ ਭਾਰਤ ਵਿਚ ਆਉਣ ਵਾਲੇ ਦਿਨਾਂ ਵਿਚ ਸੰਘਣੀ ਧੁੰਦ ਅਤੇ ਸਰਦੀ ਹੋਰ ਵਧਣ ਕਾਰਨ ਲੋਕਾਂ ਨੂੰ ਦਿੱਕਤਾਂ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ।