ਮੁੰਬਈ, 4 ਦਸੰਬਰ : ਬੀਤੇ ਜ਼ਮਾਨੇ ਦੇ ਪ੍ਰਸਿੱਧ ਅਭਿਨੇਤਾ ਸ਼ਸ਼ੀ ਕਪੂਰ ਦਾ ਅੱਜ ਦੇਹਾਂਤ ਹੋ ਗਿਆ| ਉਹ 79 ਵਰ੍ਹਿਆਂ ਦੇ ਸਨ| ਉਹ ਲੰਬੇ ਸਮੇਂ ਤੋਂ ਬਿਮਾਰ ਸਨ|
ਵਰਨਣਯੋਗ ਹੈ ਕਿ ਸ਼ਸ਼ੀ ਕਪੂਰ ਦਾ ਅਸਲੀ ਨਾਮ ਬਲਬੀਰ ਰਾਜ ਕਪੂਰ ਸੀ। ਉਸ ਦਾ ਜਨਮ ਉਘੇ ਐਕਟਰ ਪ੍ਰਥਵੀਰਾਜ ਕਪੂਰ ਦੇ ਘਰ 18 ਮਾਰਚ 1938 ਨੂੰ ਹੋਇਆ। ਆਪਣੇ ਪਿਤਾ ਅਤੇ ਭਰਾਵਾਂ ਦੇ ਨਕਸ਼ੇ ਕਦਮ ਤੇ ਚਲਦੇ ਹੋਏ ਉਸ ਨੇ ਵੀ ਫਿਲਮਾਂ ਵਿੱਚ ਹੀ ਆਪਣੀ ਤਕਦੀਰ ਅਜਮਾਈ। ਸ਼ਸ਼ੀ ਕਪੂਰ ਨੇ 40 ਦੇ ਦਹਾਕੇ ਤੋਂ ਹੀ ਫਿਲਮਾਂ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ। ਉਸ ਨੇ ਕਈ ਧਾਰਮਿਕ ਫਿਲਮਾਂ ਵਿੱਚ ਭੂਮਿਕਾ ਨਿਭਾਈ। ਉਸਨੇ ਮੁਂਬਈ ਦੇ ਡੋਨ ਬੋਸਕੀ ਸਕੂਲ ਤੋਂ ਪਡ਼੍ਹਾਈ ਪੂਰੀ ਕੀਤੀ। ਪਿਤਾ ਪ੍ਰਥਵੀਰਾਜ ਕਪੂਰ ਉਨ੍ਹਾਂ ਨੂੰ ਛੁੱਟੀਆਂ ਦੌਰਾਨ ਸਟੇਜ ਤੇ ਅਭਿਨੇ ਕਰਨ ਲਈ ਪ੍ਰੋਤਸਾਹਿਤ ਕਰਦੇ ਰਹਿੰਦੇ ਸਨ।
Bollywood News : ਫਿਲਮ ਨਿਰਮਾਤਾ ਸ਼ਿਆਮ ਬੇਨੇਗਲ ਦਾ ਦਿਹਾਂਤ
Bollywood News : ਫਿਲਮ ਨਿਰਮਾਤਾ ਸ਼ਿਆਮ ਬੇਨੇਗਲ ਦਾ ਦਿਹਾਂਤ ਚੰਡੀਗੜ੍ਹ, 24ਦਸੰਬਰ(ਵਿਸ਼ਵ ਵਾਰਤਾ) ਮਸ਼ਹੂਰ ਫਿਲਮ ਨਿਰਦੇਸ਼ਕ, ਪਟਕਥਾ ਲੇਖਕ ਅਤੇ ਨਿਰਮਾਤਾ ਸ਼ਿਆਮ...