🙏🌹 ਮੁੱਖਵਾਕ ਸ਼੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ 🌹🙏

65
Advertisement

Amrit wele da mukhwakh shri Harmandar sahib amritsar sahib ji, Ang-477-478,
20-May-2023

ਅੰਮ੍ਰਿਤ ਵੇਲੇ ਦਾ ਮੁੱਖਵਾਕ ਜੀ

ਆਸਾ ॥ ਜਬ ਲਗੁ ਤੇਲੁ ਦੀਵੇ ਮੁਖਿ ਬਾਤੀ ਤਬ ਸੂਝੈ ਸਭੁ ਕੋਈ ॥ ਤੇਲ ਜਲੇ ਬਾਤੀ ਠਹਰਾਨੀ ਸੂੰਨਾ ਮੰਦਰੁ ਹੋਈ ॥੧॥ ਰੇ ਬਉਰੇ ਤੁਹਿ ਘਰੀ ਨ ਰਾਖੈ ਕੋਈ ॥ ਤੂੰ ਰਾਮ ਨਾਮੁ ਜਪਿ ਸੋਈ ॥੧॥ ਰਹਾਉ ॥ ਕਾ ਕੀ ਮਾਤ ਪਿਤਾ ਕਹੁ ਕਾ ਕੋ ਕਵਨ ਪੁਰਖ ਕੀ ਜੋਈ ॥ ਘਟ ਫੂਟੇ ਕੋਊ ਬਾਤ ਨ ਪੂਛੈ ਕਾਢਹੁ ਕਾਢਹੁ ਹੋਈ ॥੨॥ ਦੇਹੁਰੀ ਬੈਠੀ ਮਾਤਾ ਰੋਵੈ ਖਟੀਆ ਲੇ ਗਏ ਭਾਈ ॥ ਲਟ ਛਿਟਕਾਏ ਤਿਰੀਆ ਰੋਵੈ ਹੰਸੁ ਇਕੇਲਾ ਜਾਈ ॥੩॥ ਕਹਤ ਕਬੀਰ ਸੁਨਹੁ ਰੇ ਸੰਤਹੁ ਭੈ ਸਾਗਰ ਕੈ ਤਾਈ ॥ ਇਸੁ ਬੰਦੇ ਸਿਰਿ ਜੁਲਮੁ ਹੋਤ ਹੈ ਜਮੁ ਨਹੀ ਹਟੈ ਗੁਸਾਈ ॥੪॥੯॥ {ਪੰਨਾ 478}
ਪਦ ਅਰਥ: ਮੁਖਿ = ਮੂੰਹ ਵਿਚ। ਬਾਤੀ = ਵੱਟੀ। ਸੂਝੈ = ਨਜ਼ਰੀਂ ਆਉਂਦਾ ਹੈ। ਸਭੁ ਕੋਈ = ਹਰੇਕ ਚੀਜ਼। ਠਹਰਾਨੀ = ਖਲੋ ਗਈ, ਸੁੱਕ ਗਈ, ਬੁੱਝ ਗਈ। ਸੂੰਨਾ = ਸੁੰਞਾ, ਖ਼ਾਲੀ। ਮੰਦਰੁ = ਘਰ।1।
ਰੇ ਬਉਰੇ = ਹੇ ਕਮਲੇ ਜੀਵ! ਤੁਹਿ = ਤੈਨੂੰ। ਸੋਈ = ਸਾਰ ਲੈਣ ਵਾਲਾ, ਸੱਚਾ ਸਾਥੀ।1। ਰਹਾਉ।
ਕਾ ਕੀ = ਕਿਸ ਦੀ? ਜੋਈ = ਜੋਰੂ, ਇਸਤ੍ਰੀ, ਵਹੁਟੀ। ਘਟ = ਸਰੀਰ। ਫੂਟੇ = ਟੁੱਟ ਜਾਣ ਤੇ।2।
ਦੇਹੁਰੀ = ਦਲੀਜ਼। ਖਟੀਆ = ਮੰਜੀ। ਲਟ ਛਿਟਕਾਏ = ਕੇਸ ਖੋਲ੍ਹ ਕੇ। ਤਿਰੀਆ = ਵਹੁਟੀ। ਹੰਸੁ = ਜੀਵਾਤਮਾ।3।
ਭੈ ਸਾਗਰੁ = ਤੌਖ਼ਲਿਆਂ ਦਾ ਸਮੁੰਦਰ, ਤੌਖ਼ਲਿਆਂ ਨਾਲ ਭਰਿਆ ਸੰਸਾਰ-ਸਮੁੰਦਰ। ਕੈ ਤਾਈ = ਦੀ ਬਾਬਤ, ਦੇ ਬਾਰੇ। ਗੁਸਾਈ = ਹੇ ਸੰਤ ਜੀ!।4।
ਅਰਥ: (ਜਿਵੇਂ) ਜਦ ਤਕ ਦੀਵੇ ਵਿਚ ਤੇਲ ਹੈ, ਤੇ ਦੀਵੇ ਦੇ ਮੂੰਹ ਵਿਚ ਵੱਟੀ ਹੈ, ਤਦ ਤਕ (ਘਰ ਵਿਚ) ਹਰੇਕ ਚੀਜ਼ ਨਜ਼ਰੀਂ ਆਉਂਦੀ ਹੈ। ਤੇਲ ਸੜ ਜਾਏ, ਵੱਟੀ ਬੁੱਝ ਜਾਏ, ਤਾਂ ਘਰ ਸੁੰਞਾ ਹੋ ਜਾਂਦਾ ਹੈ (ਤਿਵੇਂ, ਸਰੀਰ ਵਿਚ ਜਦ ਤਕ ਸੁਆਸ ਹਨ ਤੇ ਜ਼ਿੰਦਗੀ ਕਾਇਮ ਹੈ, ਤਦ ਤਕ ਹਰੇਕ ਚੀਜ਼ ‘ਆਪਣੀ’ ਜਾਪਦੀ ਹੈ, ਪਰ ਸੁਆਸ ਮੁੱਕ ਜਾਣ ਅਤੇ ਜ਼ਿੰਦਗੀ ਦੀ ਜੋਤ ਬੁੱਝ ਜਾਣ ਤੇ ਇਹ ਸਰੀਰ ਇਕੱਲਾ ਰਹਿ ਜਾਂਦਾ ਹੈ)।1।
(ਉਸ ਵੇਲੇ) ਹੇ ਕਮਲੇ! ਤੈਨੂੰ ਕਿਸੇ ਨੇ ਇਕ ਘੜੀ ਭੀ ਘਰ ਵਿਚ ਰਹਿਣ ਨਹੀਂ ਦੇਣਾ। ਸੋ, ਰੱਬ ਦਾ ਨਾਮ ਜਪ, ਉਹੀ ਸਾਥ ਨਿਭਾਉਣ ਵਾਲਾ ਹੈ।1। ਰਹਾਉ।
ਇੱਥੇ ਦੱਸੋ, ਕਿਸ ਦੀ ਮਾਂ? ਕਿਸ ਦਾ ਪਿਉ? ਤੇ ਕਿਸ ਦੀ ਵਹੁਟੀ? ਜਦੋਂ ਸਰੀਰ-ਰੂਪ ਭਾਂਡਾ ਭੱਜਦਾ ਹੈ, ਕੋਈ (ਇਸ ਦੀ) ਵਾਤ ਨਹੀਂ ਪੁੱਛਦਾ, (ਤਦੋਂ) ਇਹੀ ਪਿਆ ਹੁੰਦਾ ਹੈ (ਭਾਵ, ਹਰ ਪਾਸਿਓਂ ਇਹੀ ਆਵਾਜ਼ ਆਉਂਦੀ ਹੈ) ਕਿ ਇਸ ਨੂੰ ਛੇਤੀ ਬਾਹਰ ਕੱਢੋ।2।
ਘਰ ਦੀ ਦਲੀਜ਼ ਤੇ ਬੈਠੀ ਮਾਂ ਰੋਂਦੀ ਹੈ, (ਤੇ) ਭਰਾ ਮੰਜਾ ਚੁੱਕ ਕੇ (ਮਸਾਣਾਂ ਨੂੰ) ਲੈ ਜਾਂਦੇ ਹਨ। ਕੇਸ ਖਿਲਾਰ ਕੇ ਵਹੁਟੀ ਪਈ ਰੋਂਦੀ ਹੈ, (ਪਰ) ਜੀਵਾਤਮਾ ਇਕੱਲਾ (ਹੀ) ਜਾਂਦਾ ਹੈ।3।
ਕਬੀਰ ਕਹਿੰਦਾ ਹੈ– ਹੇ ਸੰਤ ਜਨੋ! ਇਸ ਡਰਾਉਣੇ ਸਮੁੰਦਰ ਦੀ ਬਾਬਤ ਸੁਣੋ (ਭਾਵ, ਆਖ਼ਰ ਸਿੱਟਾ ਇਹ ਨਿਕਲਦਾ ਹੈ) (ਕਿ ਜਿਨ੍ਹਾਂ ਨੂੰ ‘ਆਪਣਾ’ ਸਮਝਦਾ ਰਿਹਾ ਸੀ, ਉਹਨਾਂ ਨਾਲੋਂ ਸਾਥ ਟੁੱਟ ਜਾਣ ਤੇ, ਇਕੱਲੇ) ਇਸ ਜੀਵ ਉੱਤੇ (ਇਸ ਦੇ ਕੀਤੇ ਵਿਕਰਮਾਂ ਅਨੁਸਾਰ) ਮੁਸੀਬਤ ਆਉਂਦੀ ਹੈ, ਜਮ (ਦਾ ਡਰ) ਸਿਰੋਂ ਟਲਦਾ ਨਹੀਂ ਹੈ।4।9।

आसा ॥ जब लगु तेलु दीवे मुखि बाती तब सूझै सभु कोई ॥ तेल जले बाती ठहरानी सूंना मंदरु होई ॥१॥ रे बउरे तुहि घरी न राखै कोई ॥ तूं राम नामु जपि सोई ॥१॥ रहाउ ॥ का की मात पिता कहु का को कवन पुरख की जोई ॥ घट फूटे कोऊ बात न पूछै काढहु काढहु होई ॥२॥ देहुरी बैठी माता रोवै खटीआ ले गए भाई ॥ लट छिटकाए तिरीआ रोवै हंसु इकेला जाई ॥३॥ कहत कबीर सुनहु रे संतहु भै सागर कै ताई ॥ इसु बंदे सिरि जुलमु होत है जमु नही हटै गुसाई ॥४॥९॥ {पन्ना 478}
पद्अर्थ: मुखि = मुंह में। बाती = बत्ती। सूझै = नजर आता है। सभु कोई = हरेक चीज। ठहरानी = खड़ी हो गई, सूख गई, बुझ गई। सूंना = सूना, खाली। मंदरु = घर।1।
रे बउरे = हे कमले जीव! तुहि = तुझे। सोई = सार लेने वाला, सच्चा साथी।1। रहाउ।
का की = किस की? जोई = जोरू, स्त्री, पत्नी। घट = शरीर। फूटे = टूट जाने पर।2।
देहुरी = दहलीज़। खटीआ = चारपाई। लट छिटकाए = केस खोल के, सिर के बाल बिखरा के। तिरीआ = पत्नी। हंसु = जीवात्मा।3।
भै सागरु = तौख़लों का समुंद्र, भय से भरा संसार समुंद्र। कै ताई = की बाबत, के बारे। गुसाई = हे संत जी!
अर्थ: (जैसे) जब तक दीपक में तेल है, और दीए के मुंह में बाती है, तब तक (घर में) हरेक चीज नजर आती है। तेल जल जाए, बाती बुझ जाए, तो घर सूना हो जाता है (वैसे ही, शरीर में जब तक श्वास हैं तो जिंदगी कायम है, तब तक हरेक चीज ‘अपनी’ प्रतीत होती है, पर श्वास खत्म हो जाएं और जिंदगी की ज्योति बुझ जाए तो ये शरीर अकेला रह जाता है)।1।
(उस वक्त) हे कमले! तुझे किसी ने एक घड़ी भी घर में रहने नहीं देना। सो, रॅब का नाम जप, वही साथ निभाने वाला है।1। रहाउ।
यहाँ बताओ, किस की माँ? किस का पिता? और किस की पत्नी? जब शरीर-रूप बर्तन टूटता है, कोई (इसकी) बात नहीं पूछता, (तब) यही पड़ा होता है (भाव, हर तरफ से यही आवाज आती है) इसको जल्दी बाहर निकालो।2।
घर की दहलीज़ पर बैठी माँ रोती है, चारपाई उठा के भाई (शमशान को) ले जाते हैं। लटें बिखरा के पत्नी पड़ी रोती है, (पर) जीवात्मा अकेले (ही) जाती है।3।
कबीर कहता है– हे संत जनो! इस डरावने समुंद्र के बारे में सुनो (भाव, आखिर नतीजा ये निकलता है) (कि जिनको ‘अपना’ समझता रहा था, उनसे साथ टूट जाने पर, अकेले) इस जीव पर (इसके किए विकर्मों के अनुसार) मुसीबत आती है, जम (का डर) सिर से टलता नहीं है।4।9।

Aasaa:

As long as the oil and the wick are in the lamp, everything is illuminated But when the oil is burnt, the wick goes out, and the mansion becomes desolate. ||1||

O mad-man, no one will keep you, for even a moment.

Meditate on the Name of that Lord. ||1||Pause||

Tell me, whose mother is that, whose father is that, and which man has a wife?

When the pitcher of the body breaks, no one cares for you at all. Everyone says, “Take him away, take him away!”||2||

Sitting on the threshold, his mother cries, and his brothers take away the coffin.

Taking down her hair, his wife cries out in sorrow, and the swan-soul departs all alone. ||3||

Says Kabeer, listen, O Saints, about the terrifying world-ocean.

This human suffers torture and the Messenger of Death will not leave him alone, O Lord of the World. ||4||9||

Advertisement