🏏 IPL ‘ਚ ਅੱਜ ਫਿਰ ਤੋਂ ਡਬਲ ਹੈਡਰ ਮੁਕਾਬਲੇ

27
Advertisement

🏏 IPL ‘ਚ ਅੱਜ ਫਿਰ ਤੋਂ ਡਬਲ ਹੈਡਰ ਮੁਕਾਬਲੇ

ਪਹਿਲਾ ਮੁਕਾਬਲਾ ਮੁੰਬਈ ਇੰਡੀਅਨਜ਼ ਅਤੇ ਸਨਰਾਈਜ਼ਰਜ਼ ਹੈਦਰਾਬਾਦ ਵਿਚਾਲੇ

 ਸ਼ਾਮ ਨੂੰ ਭਿੜਨਗੀਆਂ ਰਾਇਲ ਚੈਲੰਜਰਜ਼ ਬੈਂਗਲੁਰੂ ਅਤੇ ਗੁਜਰਾਤ ਟਾਈਟਨਸ ਦੀਆਂ ਟੀਮਾਂ

ਜਾਣੋ, ਸੰਭਾਵਿਤ ਪਲੇਇੰਗ 11

ਚੰਡੀਗੜ੍ਹ,21ਮਈ(ਵਿਸ਼ਵ ਵਾਰਤਾ)- ਇੰਡੀਅਨ ਪ੍ਰੀਮੀਅਰ ਲੀਗ (IPL) ਦੇ ਇਸ ਸੀਜ਼ਨ ‘ਚ ਅੱਜ ਫਿਰ ਤੋਂ ਡਬਲ ਹੈਡਰ ਮੈਚ ਖੇਡੇ ਜਾਣਗੇ। ਦਿਨ ਦਾ ਪਹਿਲਾ ਮੈਚ ਮੁੰਬਈ ਇੰਡੀਅਨਜ਼ ਅਤੇ ਸਨਰਾਈਜ਼ਰਜ਼ ਹੈਦਰਾਬਾਦ ਵਿਚਕਾਰ ਹੋਵੇਗਾ, ਜੋ ਕਿ ਮੁੰਬਈ ਦੇ ਵਾਨਖੇੜੇ ਸਟੇਡੀਅਮ ਵਿੱਚ ਖੇਡਿਆ ਜਾਵੇਗਾ। ਇਹ ਮੈਚ ਦੁਪਹਿਰ 3:30 ਵਜੇ ਸ਼ੁਰੂ ਹੋਵੇਗਾ। ਇਸ ਸੈਸ਼ਨ ‘ਚ ਦੋਵਾਂ ਟੀਮਾਂ ਦਾ ਇਹ ਆਖਰੀ ਲੀਗ ਪੜਾਅ ਦਾ ਮੈਚ ਹੋਵੇਗਾ। ਦੋਵੇਂ ਟੀਮਾਂ ਇਸ ਸੀਜ਼ਨ ‘ਚ ਦੂਜੀ ਵਾਰ ਆਹਮੋ-ਸਾਹਮਣੇ ਹੋਣਗੀਆਂ। ਪਿਛਲੇ ਮੈਚ ਵਿੱਚ ਜਦੋਂ ਦੋਵੇਂ ਟੀਮਾਂ ਆਹਮੋ-ਸਾਹਮਣੇ ਹੋਈਆਂ ਸਨ, ਮੁੰਬਈ ਨੇ ਹੈਦਰਾਬਾਦ ਨੂੰ 14 ਦੌੜਾਂ ਨਾਲ ਹਰਾਇਆ ਸੀ।

ਦੋਵਾਂ ਟੀਮਾਂ ਦੇ ਸੰਭਾਵਿਤ ਪਲੇਇੰਗ-11
ਮੁੰਬਈ ਇੰਡੀਅਨਜ਼: ਰੋਹਿਤ ਸ਼ਰਮਾ (ਕਪਤਾਨ), ਈਸ਼ਾਨ ਕਿਸ਼ਨ (ਵਿਕਟ-ਕੀਪਰ), ਕੈਮਰਨ ਗ੍ਰੀਨ, ਸੂਰਿਆਕੁਮਾਰ ਯਾਦਵ, ਨੇਹਲ ਵਢੇਰਾ, ਟਿਮ ਡੇਵਿਡ, ਰਿਤਿਕ ਸ਼ੌਕੀਨ, ਕ੍ਰਿਸ ਜੌਰਡਨ, ਪੀਯੂਸ਼ ਚਾਵਲਾ, ਜੇਸਨ ਬੇਹਰਨਡੋਰਫ ਅਤੇ ਆਕਾਸ਼ ਮਧਵਾਲ।
ਸਨਰਾਈਜ਼ਰਜ਼ ਹੈਦਰਾਬਾਦ: ਏਡਨ ਮਾਰਕਰਮ (ਕਪਤਾਨ), ਅਭਿਸ਼ੇਕ ਸ਼ਰਮਾ, ਰਾਹੁਲ ਤ੍ਰਿਪਾਠੀ, ਹੇਨਰਿਕ ਕਲਾਸਨ (ਵਿਕਟਕੀਪਰ), ਹੈਰੀ ਬਰੂਕ, ਗਲੇਨ ਫਿਲਿਪਸ, ਅਬਦੁਲ ਸਮਦ, ਕਾਰਤਿਕ ਤਿਆਗੀ, ਮਯੰਕ ਡਾਗਰ, ਭੁਵਨੇਸ਼ਵਰ ਕੁਮਾਰ ਅਤੇ ਨਿਤੀਸ਼ ਰੈੱਡੀ।

ਇਸ ਦੇ ਨਾਲ ਹੀ ਦਿਨ ਦਾ ਦੂਜਾ ਮੁਕਾਬਲਾ ਰਾਇਲ ਚੈਲੰਜਰਜ਼ ਬੈਂਗਲੁਰੂ ਅਤੇ ਗੁਜਰਾਤ ਟਾਈਟਨਸ ਵਿਚਕਾਰ ਹੋਵੇਗਾ, ਜੋ ਬੈਂਗਲੁਰੂ ਦੇ ਐਮ ਚਿੰਨਾਸਵਾਮੀ ਸਟੇਡੀਅਮ ਵਿੱਚ ਖੇਡਿਆ ਜਾਵੇਗਾ। ਇਹ ਮੈਚ ਸ਼ਾਮ 7:30 ਵਜੇ ਸ਼ੁਰੂ ਹੋਵੇਗਾ। ਇਸ ਸੀਜ਼ਨ ‘ਚ ਪਹਿਲੀ ਵਾਰ ਦੋਵੇਂ ਟੀਮਾਂ ਆਹਮੋ-ਸਾਹਮਣੇ ਹੋਣਗੀਆਂ। ਗੁਜਰਾਤ ਪਹਿਲਾਂ ਹੀ ਪਲੇਆਫ ਲਈ ਕੁਆਲੀਫਾਈ ਕਰ ਚੁੱਕਾ ਹੈ।

ਦੋਵਾਂ ਟੀਮਾਂ ਦੇ ਸੰਭਾਵਿਤ ਪਲੇਇੰਗ-11
ਰਾਇਲ ਚੈਲੇਂਜਰਜ਼ ਬੰਗਲੌਰ: ਫਾਫ ਡੂ ਪਲੇਸਿਸ (ਕਪਤਾਨ), ਵਿਰਾਟ ਕੋਹਲੀ, ਗਲੇਨ ਮੈਕਸਵੈੱਲ, ਮਹੀਪਾਲ ਲੋਮਰੋਰ, ਅਨੁਜ ਰਾਵਤ (ਵਿਕਟਕੀਪਰ), ਸ਼ਾਹਬਾਜ਼ ਅਹਿਮਦ, ਮਾਈਕਲ ਬ੍ਰੇਸਵੈੱਲ, ਵੇਨ ਪਾਰਨੇਲ, ਹਰਸ਼ਲ ਪਟੇਲ, ਕਰਨ ਸ਼ਰਮਾ ਅਤੇ ਮੁਹੰਮਦ ਸਿਰਾਜ।

ਗੁਜਰਾਤ ਟਾਇਟਨਸ: ਹਾਰਦਿਕ ਪੰਡਯਾ (ਕਪਤਾਨ), ਰਿਧੀਮਾਨ ਸਾਹਾ (ਵਿਕਟ ਕੀਪਰ), ਸ਼ੁਭਮਨ ਗਿੱਲ, ਸਾਈ ਸੁਦਰਸ਼ਨ, ਡੇਵਿਡ ਮਿਲਰ, ਦਾਸੁਨ ਸ਼ਨਾਕਾ, ਰਾਹੁਲ ਤਿਵਾਤੀਆ, ਮੋਹਿਤ ਸ਼ਰਮਾ, ਰਾਸ਼ਿਦ ਖਾਨ, ਨੂਰ ਅਹਿਮਦ ਅਤੇ ਮੁਹੰਮਦ ਸ਼ਮੀ।

Advertisement