ਜਲੰਧਰ 6 ਮਾਰਚ ਪੰਜਾਬੀ ਫਿਲਮ ਇੰਡਸਟਰੀ ਆਪਣੇ ਦਰਸ਼ਕਾਂ ਲਈ ਹਮੇਸ਼ਾ ਕੁੱਝ ਨਾ ਕੁੱਝ ਨਵਾਂ ਅਤੇ ਰੋਮਾਂਚਕ ਲੈਕੇ ਆਉਂਦੀ ਹੈ। ਇਸ ਵਾਰ ਵਿਲੇਜਰਸ ਫਿਲਮ ਸਟੂਡਓ ਲੈ ਕਿ ਆ ਰਿਹਾ ਹੈ ਰੁਮਾਂਸ ,ਕਾਮੇਡੀ ਅਤੇ ਡਰਾਮਾ ਨਾਲ ਭਰੇ ਤੜਕੇ ਦੇ ਨਾਲ ਪੰਜਾਬੀ ਫ਼ਿਲਮ ‘ਲੌਂਗ ਲਾਚੀ’ ਜੋ ਕਿ 9 ਮਾਰਚ 2018 ਤੋਂ ਸਿਨੇਮਾ ਘਰਾਂ ਵਿੱਚ ਸਭ ਦੇ ਮਨਾਂ ਨੂੰ ਲੁਭਾਉਣ ਲਈ ਤਿਆਰ ਹੈ । ਇਸ ਫਿਲਮ ਦਾ ਭਗਵੰਤ ਵਿਰਕ ਅਤੇ ਨਵ ਵਿਰਕ ਦੁਆਰਾ ਨਿਰਮਾਨ ਕੀਤੀ ਗਿਆ ਹੈ।
‘ਲੌਂਗ ਲਾਚੀ’ ਦੇ ਡਾਇਰੈਕਟਰ ਅਤੇ ਲੀਡ ਅਦਾਕਾਰ ਅੰਬਰਦੀਪ ਸਿੰਘ ਨੇ ਪੱਤਰਕਾਰ ਵਾਰਤਾ ਦੇ ਦੌਰਾਨ ਕਿਹਾ ਕਿ ‘ਲੌਂਗ ਲਾਚੀ’ ਦਰਸ਼ਕਾਂ ਨੂੰ ਨਿਸ਼ਚਿਤ ਰੂਪ ਤੋਂ ਪਸੰਦ ਆਵੇਗੀ ਕਿਊਂਕਿ ਇਹ ਫਿਲਮ ਆਪਣੇ ਆਪ ਵਿੱਚ ਹੀ ਪੂਰਾ ਇੱਕ ਰੋਮੈਂਟਿਕ ਪੈਕੇਜ ਹੈ ਜਿਸ ਵਿੱਚ ਰੁਮਾਂਸ ,ਕਾਮੇਡੀ ,ਡਰਾਮਾ ਅਤੇ ਇਮੋਸ਼ਨ ਦੀ ਕੋਈ ਕਮੀ ਨਹੀਂ ਹੈ। ਇਸ ਲਈ ‘ਲੌਂਗ ਲਾਚੀ’ ਹਰ ਇੱਕ ਦਰਸ਼ਕ ਉੱਤੇ ਚੰਗੀ ਛਾਪ ਛੱਡੇਗੀ ।
ਮਸ਼ਹੂਰ ਪੰਜਾਬੀ ਸਿੰਗਰ ਅਤੇ ਐਕਟਰ ਐਮੀ ਵਿਰਕ ਨੇ ਕਿਹਾ ਕਿ ਇਸ ਫਿਲਮ ਵਿੱਚ ਪਤੀ ਅਤੇ ਪਤਨੀ ਦੇ ਨਾਜ਼ੁਕ ਅਤੇ ਖੂਬਸੂਰਤ ਰਿਸ਼ਤੇ ਨੂੰ ਰੋਜ਼ਾਨਾ ਦੀ ਜ਼ਿੰਦਗੀ ਵਿੱਚ ਆ ਰਹੀਆਂ ਦਿੱਕਤਾਂ ਗੁਜ਼ਾਰਦੇ ਅਤੇ ਹਰ ਇੱਕ ਲਮ੍ਹਾਂ ਨੂੰ ਜਿਊਂਦੇ ਹੋਏ ਵਿਖਾਇਆ ਗਿਆ ਹੈ। ਕਹਿਣ ਨੂੰ ਇਹ ਰਿਸ਼ਤਾ ਬਹੁਤ ਖੂਬਸੂਰਤ ਹੈ ਜੋ ਕਿਤੇ ਨਾ ਕਿਤੇ ਅੱਜ ਵੀ ਸਾਮਾਜਕ ਟਿੱਪਣੀਆਂ ਦਾ ਸ਼ਿਕਾਰ ਜਲਦੀ ਬਣ ਜਾਂਦਾ ਹੈ ।
ਇਸਦੇ ਇਲਾਵਾ ਫਿਲਮ ਅਦਾਕਾਰਾ ਨੀਰੂ ਬਾਜਵਾ ਨੇ ਕਿਹਾ ਕਿ ਇਹ ਫਿਲਮ ਪੂਰੀ ਤਰ੍ਹਾਂ ਨਾਲ ਪਰਿਵਾਰਕ ਹੈ ਅਤੇ ਉਹ ਇਸ ਫਿਲਮ ਦਾ ਹਿੱਸਾ ਬਣਕੇ ਬੇਹੱਦ ਖੁਸ਼ ਹੈ। ਨਾਲ ਹੀ ਇਹ ਫਿਲਮ ਹਾਸਿਆਂ ਅਤੇ ਰਿਸ਼ਤਿਆਂ ਦੇ ਨਾਜ਼ੁਕ ਪਲਾਂ ਨੂੰ ਵੀ ਦਰਸਾਉਦੀਂ ਹੈ ।
ਪ੍ਰੋਡਿਊਸਰ ਭਗਵੰਤ ਵਿਰਕ ਅਤੇ ਨਵ ਵਿਰਕ ਦਾ ਕਹਿਣਾ ਹੈ ਕਿ ਅਜਿਹੇ ਪੇਸ਼ੇਵਰ ਅਤੇ ਤਜ਼ਰਬੇਕਾਰ ਕਲਾਕਾਰਾਂ ਦੇ ਨਾਲ ਕੰਮ ਕਰਕੇ ਉਹ ਬੇਹੱਦ ਖੁਸ਼ ਹੈ ਅਤੇ ਉਨ੍ਹਾਂ ਨੇ ਇਹ ਵੀ ਕਿਹਾ ਹੈ ਕਿ ਜੇਕਰ ਉਨ੍ਹਾਂ ਨੂੰ ਇਸ ਟੀਮ ਦੇ ਨਾਲ ਦੁਬਾਰਾ ਕੰਮ ਕਰਨ ਦਾ ਮੌਕਾ ਮਿਲੇ ਤਾਂ ਉਹ ਜਰੂਰ ਕਰਣਗੇ । ਫਿਲਮ ਦਾ ਸੰਗੀਤ ਗੁਰਮੀਤ ਸਿੰਘ ਦੁਆਰਾ ਦਿੱਤਾ ਗਿਆ ਹੈ ਅਤੇ ਹਰਮਨਜੀਤ ਅਤੇ ਕਪਤਾਨ ਦੁਆਰਾ ਇਸਦੇ ਬੋਲ ਲਿਖੇ ਗਏ ਹਨ। ਨਾਲ ਹੀ ਇਸ ਫਿਲਮ ਵਿੱਚ ਗਾਣਿਆਂ ਨੂੰ ਮਸ਼ਹੂਰ ਪੰਜਾਬੀ ਗਾਇਕਾਂ ਐਮੀ ਵਿਰਕ,ਅੰਮ੍ਰਿਤ ਮਾਨ ,ਮੰਨਤ ਨੂਰ ,ਪ੍ਰਭ ਗਿੱਲ ਅਤੇ ਗੁਰਸ਼ਾਬਾਦ ਨੇ ਗਾਇਆ ਹੈ।