ਜ਼ਿਲ੍ਹੇ ’ਚ 352 ਚੋਂ ਹੁਣ ਤੱਕ 291 ਸੈਂਪਲ ਨੈਗੇਟਿਵ, ਹੁਣ ਤੱਕ 19 ਪਾਜ਼ੇਟਿਵ
39 ਸੈਂਪਲਾਂ ਦੇ ਨਤੀਜੇ ਬਕਾਇਆ
ਨਵਾਂਸ਼ਹਿਰ / ਬਲਾਚੌਰ, 29 ਮਾਰਚ-(ਵਿਸ਼ਵਵਾਰਤਾ / ਰਮਨਦੀਪ ਸਿੰਘ ਬਹਿਲ )
ਡਿਪਟੀ ਕਮਿਸ਼ਨਰ ਵਿਨੈ ਬਬਲਾਨੀ ਨੇ ਜ਼ਿਲ੍ਹੇ ’ਚੋਂ ਕੋਵਿਡ-19 ਦੇ ਲਏ ਗਏ ਸੈਂਪਲਾਂ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਹੁਣ ਤੱਕ 352 ਸੈਂਪਲ ਲਏ ਜਾ ਚੁੱਕੇ ਹਨ। ਅੱਜ ਤੱਕ ਦੀ ਰਿਪੋਰਟ ਮੁਤਾਬਕ ਇਨ੍ਹਾਂ ’ਚੋਂ 291 ਟੈਸਟ ਨੈਗੇਟਿਵ ਆਏ ਹਨ ਜਦਕਿ ਲਗਾਤਾਰ ਤੀਸਰੇ ਦਿਨ ਕੋਈ ਵੀ ਸੈਂਪਲ ਪਾਜ਼ੇਟਿਵ ਨਾ ਆਉਣ ਦੀ ਰਾਤਹ ਬਰਕਰਾਰ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ’ਚ ਹੁਣ ਤੱਕ ਸਵ. ਗਿਆਨੀ ਬਲਦੇਵ ਸਿੰਘ ਸਮੇਤ 19 ਕੇਸ ਪਾਜ਼ੇਟਿਵ ਆਏ ਹਨ। ਉਨ੍ਹਾਂ ਦੱਸਿਆ ਕਿ ਇੱਕ ਸੈਂਪਲ ਰੱਦ ਹੋਣ, ਇੱਕ ਦਾ ਦੁਹਰਾਅ ਹੋਣ ਤੇ ਇੱਕ ਦਾ ਸੈਂਪਲ ਸਹੀ ਨਾ ਹੋਣ ਕਾਰਨ ਹੋਰ 39 ਸੈਂਪਲਾਂ ਦਾ ਨਤੀਜਾ ਆਉਣਾ ਬਾਕੀ ਹੈ।