– ਬਾਦਲ ਨੇ ਹਮੇਸ਼ਾ ਪਾਣੀਆਂ ਅਤੇ ਪੰਥ ਦੀ ਦੁਹਾਈ ਦੇਕੇ ਪੰਜਾਬੀਆਂ ਨੂੰ ਵਰਤਿਆ ਹੈ
– ਸਭ ਤੋਂ ਵੱਧ ਵਾਰ ਮੁੱਖ ਮੰਤਰੀ ਬਣਕੇ ਵੀ ਪੰਜਾਬ ਦੇ ਮਸਲੇ ਨਹੀਂ ਸੁਲਝਾਏ
ਮਾਨਸਾ, 12 ਸਤੰਬਰ (ਵਿਸ਼ਵ ਵਾਰਤਾ)- ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਨੇ ਕਿਹਾ ਕਿ ਜਿਵੇਂ ਦੇਸ਼ ਦੇ ਸਾਰੇ ਸੂਬਿਆਂ *ਚੋਂ ਕਾਂਗਰਸ ਪਾਰਟੀ ਦੇ ਰਾਜਭਾਗ ਖਤਮ ਹੋ ਗਏ ਹਨ, ਉਸੇ ਤਰ੍ਹਾਂ ਹੀ ਹੁਣ ਪੰਜਾਬ ਵਿਚੋਂ ਅਕਾਲੀ ਦਲ ਦਾ ਖਾਤਮਾ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦਾ ਰਿਹਾ—ਸਿਹਾ ਅਸਰ ਜ਼ਿਲ੍ਹਾ ਪ੍ਰੀਸ਼ਦ ਅਤੇ ਬਾਅਦ ਵਿਚ ਪਾਰਲੀਮੈਂਟ ਚੋਣਾਂ ਦੌਰਾਨ ਬਿਲਕੁਲ ਖਤਮ ਹੋ ਜਾਵੇਗਾ। ਉਹ ਮਾਨਸਾ ਨੇੜੇ ਪਿੰਡ ਚਕੇਰੀਆਂ ਵਿਖੇ ਪਾਰਟੀ ਦੀ ਇਕ ਮਹਿਲਾ ਉਮੀਦਵਾਰ ਦੇ ਹੱਕ ਵਿਚ ਕੀਤੀ ਚੋਣ ਰੈਲੀ ਨੂੰ ਸੰਬੋਧਨ ਕਰ ਰਹੇ ਸਨ।
ਮੈਂਬਰ ਪਾਰਲੀਮੈਂਟ ਭਗਵੰਤ ਮਾਨ ਨੇ ਕਿਹਾ ਕਿ ਆਜਾਦੀ ਤੋਂ ਬਾਅਦ ਦੇਸ਼ ਉਤੇ ਜਿਵੇਂ ਸਭ ਤੋਂ ਲੰਬਾ ਸਮਾਂ ਰਾਜਭਾਗ ਕਾਂਗਰਸ ਪਾਰਟੀ ਨੇ ਕੀਤਾ ਹੈ, ਉਸੇ ਤਰ੍ਹਾਂ ਪੰਜਾਬ ਵਿਚ ਸਭ ਤੋਂ ਵੱਧ ਵਾਰ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਬਣੇ ਹਨ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਮੁਲਕ ਦੀ ਤਰੱਕੀ ਦਾ ਬੇੜਾ ਕਾਂਗਰਸ ਪਾਰਟੀ ਨੇ ਡੋਬੀ ਰੱਖਿਆ ਹੈ, ਉਸੇ ਤਰ੍ਹਾਂ ਪੰਜਾਬੀਆਂ ਨੂੰ ਸਭ ਤੋਂ ਲੰਬਾ ਸਮਾਂ ਪਾਣੀਆਂ ਅਤੇ ਧਰਮ ਦੇ ਨਾਂ *ਤੇ ਪਰਕਾਸ਼ ਸਿੰਘ ਬਾਦਲ ਨੇ ਲੜਾਈ ਵਿਚ ਉਲਝਾਈ ਰੱਖਿਆ ਹੈ। ਉਨ੍ਹਾਂ ਕਿਹਾ ਕਿ ਬਾਦਲਾਂ ਦੇ ਲਗਾਤਾਰ 10 ਸਾਲ ਤੋਂ ਅੱਕੇ ਮਾਲਵਾ ਦੇ ਨੌਜਵਾਨ ਆਪਣੀ ਜਨਮ ਭੂਮੀ ਛੱਡਕੇ ਵਿਦੇਸ਼ਾਂ ਵਿਚ ਰੋਜੀ ਰੋਟੀ ਕਮਾਉਣ ਲਈ ਲੱਖਾਂ ਰੁਪਏ ਮਾਪਿਆਂ ਦੇ ਖਰਚ ਕਰਵਾਕੇ ਲਗਾਤਾਰ ਜਹਾਜ ਚੜ੍ਹਨ ਲੱਗੇ ਹਨ। ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਦੇ ਜੰਮੇ—ਜਾਇਆਂ ਨੂੰ ਇਥੋਂ ਦੀਆਂ ਹਕੂਮਤਾਂ ਉਨ੍ਹਾਂ ਦੀ ਵਿੱਦਿਅਕ ਯੋਗਤਾ ਦੇ ਮੁਤਾਬਕ ਨੌਕਰੀਆਂ ਦੇਣ ਤੋਂ ਪਾਸਾ ਨਾ ਵੱਟਣ ਤਾਂ ਕਿਸੇ ਮਾਂ—ਪਿਓ ਦੀ ਕੋਈ ਮਜਬੂਰੀ ਨਹੀਂ ਹੋਵੇਗੀ ਕਿ ਉਹ ਆਪਣੇ ਢਿੱਡ ਦੀ ਆਂਦਰ ਨੂੰ ਵਿਦੇਸ਼ਾਂ ਵਿਚ ਰੋਟੀ ਲਈ ਭੇਜਣ।
ਉਨ੍ਹਾਂ ਕਿਹਾ ਕਿ ਵਿਧਾਨ ਸਭਾ ਚੋਣਾਂ ਵੇਲੇ ਉਨ੍ਹਾਂ ਮਾਲਵਾ ਦੇ ਅਨੇਕਾਂ ਪਿੰਡਾਂ ਵਿਚ ਸੈਂਕੜੇ ਰੈਲੀਆਂ ਕਰਕੇ ਲੋਕਾਂ ਨੂੰ ਕਿਹਾ ਸੀ ਕਿ ਬਾਦਲ ਦਲੀਏ, ਅਮਰਿੰਦਰ ਸਿੰਘ ਨਾਲ ਗੁਪਤ ਸਮਝੌਤਾ ਕਰ ਗਏ ਹਨ ਅਤੇ ਉਹ ਗੱਲ ਹੁਣ ਸੱਚ ਹੋਕੇ ਸ਼ਰੇਆਮ ਸਾਹਮਣੇ ਆਵੇਗੀ, ਜਿਸ ਵਿਚ ਇਨ੍ਹਾਂ ਸੂਬੇ ਦੇ ਦੋਨੇ ਵੱਡੇ ਨੇਤਾਵਾਂ ਦੇ ਸਮਝੌਤੇ ਨੇ ਤੀਜੀ ਧਿਰ ਦਾ ਨੁਕਸਾਨ ਹੀ ਨਹੀਂ ਕੀਤਾ ਹੈ, ਸਗੋਂ ਪੰਜਾਬ ਦੇ ਲੋਕਾਂ ਨੂੰ ਮਾਰ ਧਰਿਆ ਹੈ। ਇਨ੍ਹਾਂ ਦੇ ਆਪਸੀ ਸਮਝੌਤੇ ਨੇ ਹਰ ਵਰਗ ਨੂੰ ਰਗੜਾ ਲਾ ਦਿੱਤਾ ਹੈ ਅਤੇ ਜਿਹੜੇ ਲੋਕ ਇਹ ਆਸ ਲਾਈ ਬੈਠੇ ਸਨ ਕਿ ਅਮਰਿੰਦਰ ਦੇ ਆਉਣ ਨਾਲ ਰਾਜ ਦੀ ਤਕਦੀਰ ਬਦਲੇਗੀ, ਉਹੀ ਲੋਕ ਹੁਣ ਆਪਸੀ ਸਮਝੌਤੇ ਤੋਂ ਤਪੇ ਗਏ ਹਨ।
ਉਨ੍ਹਾਂ ਜ਼ਿਲ੍ਹੇ ਦੇ ਪਿੰਡ ਹੀਰੋਂ ਕਲਾਂ, ਹਮੀਰਗੜ੍ਹ ਢੈਪਈ, ਧਲੇਵਾਂ ਅਤੇ ਕੋਟੜਾ ਕਲਾਂ ਵਿਖੇ ਵੀ ਚੋਣ ਰੈਲੀਆਂ ਨੂੰ ਸੰਬੋਧਨ ਕੀਤਾ।
ਉਨ੍ਹਾਂ ਕਿਹਾ ਕਿ ਸ਼®ੀ ਗੁਰੂ ਗਰੰਥ ਸਾਹਿਬ ਜੀ ਦੇ ਬੇਅਦਬੀ ਮਾਮਲੇ ’ਤੇ ਕੈਪਟਨ ਅਮਰਿੰਦਰ ਸਿੰਘ, ਬਾਦਲਕਿਆਂ ਨੂੰ ਬਚਾਉਣ ’ਤੇ ਤੁਲਿਆ ਹੋਇਆ ਹੈ। ਉਨ੍ਹਾਂ ਅਕਾਲੀ ਦਲ ’ਤੇ ਵਰਦਿਆਂ ਕਿਹਾ ਕਿ ਇਸ ਸਮੇਂ ਪੰਜਾਬ ਵਿਧਾਨ ਸਭਾ ਵਿ¤ਚ ਅਕਾਲੀ ਦਲ ਦੇ 13 ਵਿਧਾਇਕ ਹਨ, ਜਿੰਨ੍ਹਾਂ ਵਿ¤ਚੋਂ ਇ¤ਕ ਨੇ ਵੀ ਅੰਮਿ®ਤ ਨਹੀਂ ਛਕਿਆ ਅਤੇ ਪੰਥ ਨੂੰ ਖਤਰੇ ਦੀ ਦੁਹਾਈ ਦੇਕੇ ਵੋਟਾਂ ਜ਼ਰੂਰ ਮੰਗਣ ਆ ਜਾਂਦੇ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਨੇ ਚੋਣਾਂ ਸਮੇਂ ਕੀਤਾ ਇ¤ਕ ਵੀ ਵਾਅਦਾ ਪੂਰਾ ਨਹੀਂ ਕੀਤਾ ਅਤੇ ਵਿਕਾਸ ਪ¤ਖੋਂ ਵੀ ਪੰਜਾਬ ਪਿਛੜ ਗਿਆ ਹੈ।
ਇਸ ਮੌਕੇ ਡਾ. ਵਿਜੈ ਸਿੰਗਲਾ, ਗੁਰਪ੍ਰੀਤ ਸਿੰਘ ਭੁੱਚਰ ਨੇ ਵੀ ਸੰਬੋਧਨ ਕੀਤਾ।
ਫੋਟੋ ਨੰਬਰ: 09
ਫੋਟੋ ਕੈਪਸ਼ਨ: ਪਿੰਡ ਚਕੇਰੀਆਂ ਵਿਖੇ ਆਮ ਆਦਮੀ ਪਾਰਟੀ ਦੀ ਚੋਣ ਰੈਲੀ ਦੌਰਾਨ ਮੰਚ *ਤੇ ਬੈਠੇ ਭਗਵੰਤ ਮਾਨ ਤੇ ਹੋਰ।ਫੋਟੋ: ਸੁਰੇਸ਼