– ਨਾਮ ਵਾਪਸ ਲੈਣ ਵਿਚ ਬੁਢਲਾਡਾ ਰਿਹਾ ਮੋਹਰੀ
– ਚੋਣ ਮੈਦਾਨ ਵਿਚ ਰਹਿ ਗਏ ਉਮੀਦਵਾਰਾਂ ਨੂੰ ਅਲਾਟ ਕੀਤੇ ਚੋਣ ਨਿਸ਼ਾਨ
ਮਾਨਸਾ, 11 ਸਤੰਬਰ (ਵਿਸ਼ਵ ਵਾਰਤਾ)- ਵਧੀਕ ਜ਼ਿਲ੍ਹਾ ਚੋਣਕਾਰ ਅਫ਼ਸਰ ਗੁਰਮੀਤ ਸਿੰਘ ਸਿੱਧੂ ਨੇ ਸਰਕਾਰੀ ਤੌਰ *ਤੇ ਦੱਸਿਆ ਕਿ 19 ਸਤੰਬਰ ਨੂੰ ਹੋਣ ਵਾਲੀਆਂ ਚੋਣਾਂ ਲਈ 453 ਉਮੀਦਵਾਰਾਂ ਵਿਚੋਂ 165 ਉਮੀਦਵਾਰਾਂ ਨੇ ਆਪਣੇ ਨਾਂਅ ਵਾਪਸ ਲੈ ਲਏ ਹਨ, ਜਿਸ ਕਾਰਨ ਹੁਣ 288 ਉਮੀਦਵਾਰ ਚੋਣ ਮੈਦਾਨ ਵਿਚ ਰਹਿ ਗਏ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰੀਸ਼ਦ ਦੇ 11 ਚੋਣ ਹਲਕਿਆਂ ਅਤੇ ਪੰਚਾਇਤ ਸੰਮਤੀਆਂ ਦੇ ਪੰਜ ਬਲਾਕਾਂ ਦੇ 89 ਚੋਣ ਹਲਕਿਆਂ ਲਈ 456 ਉਮੀਦਵਾਰਾਂ ਵਲੋਂ ਨਾਮਜ਼ਦਗੀ ਪੇਪਰ ਦਾਖ਼ਲ ਕਰਵਾਏ ਗਏ ਸਨ, ਜਦੋਂ ਕਿ ਪੜਤਾਲ ਉਪਰੰਤ 3 ਨਾਮਜ਼ਦਗੀਆਂ ਰੱਦ ਕਰ ਦਿੱਤੀਆਂ ਗਈਆਂ ਸਨ।
ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰੀਸ਼ਦ ਦੇ 11 ਚੋਣ ਹਲਕਿਆਂ ਲਈ ਹੋਣ ਵਾਲੀਆਂ ਚੋਣਾਂ ਲਈ 43 ਉਮੀਦਵਾਰ ਮੈਦਾਨ ਵਿਚ ਰਹਿ ਗਏ ਹਨ। ਜ਼ਿਲ੍ਹਾ ਪ੍ਰੀਸ਼ਦ ਚੋਣਾਂ ਲਈ 66 ਉਮੀਦਵਾਰਾਂ ਵਲੋਂ ਨਾਮਜ਼ਦਗੀਆਂ ਜਮ੍ਹਾ ਕਰਵਾਈਆਂ ਗਈਆਂ ਸਨ, ਜਿੰਨ੍ਹਾਂ ਵਿਚੋਂ 1 ਉਮੀਦਵਾਰ ਦੇ ਨਾਮਜ਼ਦਗੀ ਪੇਪਰ ਪੜਤਾਲ ਦੌਰਾਨ ਰੱਦ ਕਰ ਦਿੱਤੇ ਗਏ ਸਨ।
ਵਧੀਕ ਜ਼ਿਲ੍ਹਾ ਚੋਣਕਾਰ ਅਫ਼ਸਰ ਨੇ ਦੱਸਿਆ ਕਿ ਪੰਚਾਇਤ ਸੰਮਤੀ ਝੁਨੀਰ ਦੀਆਂ ਚੋਣਾਂ ਲਈ 79 ਨਾਮਜ਼ਦਗੀਆਂ ਹੋਈਆਂ ਸਨ, ਜਿੰਨ੍ਹਾਂ ਵਿਚੋਂ ਪੜਤਾਲ ਦੌਰਾਨ 2 ਨਾਮਜਦਗੀ ਪੇਪਰ ਰੱਦ ਕੀਤੇ ਗਏ ਅਤੇ ਅੱਜ 34 ਉਮੀਦਵਾਰਾਂ ਨੇ ਆਪਣੇ ਨਾਂਅ ਵਾਪਸ ਲਏ ਹਨ। ਹੁਣ ਪੰਚਾਇਤ ਸੰਮਤੀ ਝੁਨੀਰ ਲਈ 43 ਉਮੀਦਵਾਰ ਮੈਦਾਨ ਵਿਚ ਰਹਿ ਗਏ ਹਨ।
ਭੀਖੀ ਪੰਚਾਇਤ ਸੰਮਤੀ ਚੋਣ ਬਾਰੇ ਉਨ੍ਹਾਂ ਕਿਹਾ ਕਿ ਭੀਖੀ ਲਈ 63 ਨਾਮਜ਼ਦਗੀਆਂ ਹੋਈਆਂ ਸਨ, ਜਿੰਨ੍ਹਾਂ ਵਿਚੋਂ 20 ਉਮੀਦਵਾਰਾਂ ਨੇ ਅੱਜ ਆਪਣੇ ਨਾਂਅ ਵਾਪਸ ਲੈ ਲਏ ਹਨ ਅਤੇ ਹੁਣ 43 ਉਮੀਦਵਾਰ ਪੰਚਾਇਤ ਸੰਮਤੀ ਭੀਖੀ ਲਈ ਚੋਣ ਮੈਦਾਨ ਵਿਚ ਰਹਿ ਗਏ ਹਨ।
ਉਨ੍ਹਾਂ ਕਿਹਾ ਕਿ ਮਾਨਸਾ ਪੰਚਾਇਤ ਸੰਮਤੀ ਚੋਣ ਲਈ 72 ਉਮੀਦਵਾਰਾਂ ਨੇ ਨਾਮਜ਼ਦਗੀ ਪੇਪਰ ਭਰੇ ਸਨ, ਜਿਨ੍ਹਾਂ ਵਿਚੋਂ 23 ਉਮੀਦਵਾਰਾਂ ਨੇ ਅੱਜ ਆਪਣੇ ਕਾਗਜ਼ ਵਾਪਸ ਲੈ ਲਏ ਹਨ, ਜਿਸ ਕਾਰਨ 49 ਉਮੀਦਵਾਰ ਮਾਨਸਾ ਪµਚਾਇਤ ਸµਮਤੀ ਚੋਣ ਮੈਦਾਨ ਵਿਚ ਰਹਿ ਗਏ ਹਨ।
ਉਨ੍ਹਾਂ ਕਿਹਾ ਕਿ ਬੁਢਲਾਡਾ ਪੰਚਾਇਤ ਸµਮਤੀ ਚੋਣ ਲਈ 111 ਉਮੀਦਵਾਰਾਂ ਨੇ ਨਾਮਜ਼ਦਗੀ ਕਾਗਜ਼ ਭਰੇ ਸਨ, ਜਿੰਨ੍ਹਾਂ ਵਿਚੋਂ 36 ਉਮੀਦਵਾਰਾਂ ਵਲੋਂ ਨਾਂਅ ਵਾਪਸ ਲੈ ਲਏ ਗਏ ਹਨ। ਉਨ੍ਹਾਂ ਕਿਹਾ ਕਿ ਹੁਣ 75 ਉਮੀਦਵਾਰ ਚੋਣ ਮੈਦਾਨ ਵਿਚ ਰਹਿ ਗਏ ਹਨ।
ਸਰਦੂਲਗੜ੍ਹ ਪੰਚਾਇਤ ਸµਮਤੀ ਚੋਣਾਂ ਲਈ 65 ਉਮੀਦਵਾਰਾਂ ਨੇ ਨਾਮਜ਼ਦਗੀ ਪੇਪਰ ਦਾਖ਼ਲ ਕਰਵਾਏ ਸਨ, ਜਿੰਨ੍ਹਾਂ ਵਿਚੋਂ 30 ਉਮੀਦਵਾਰਾਂ ਨੇ ਨਾਂਅ ਵਾਪਸ ਲੈ ਲਏ ਹਨ, ਜਿਸ ਕਰਕੇ ਹੁਣ 35 ਉਮੀਦਵਾਰ ਪµਚਾਇਤ ਸµਮਤੀ ਸਰਦੂਲਗੜ੍ਹ ਲਈ ਚੋਣ ਲੜਨਗੇ। ਅਖੀਰ ਵਿਚ ਉਨ੍ਹਾਂ ਦੱਸਿਆ ਕਿ ਉਮੀਦਵਾਰਾਂ ਨੂੰ ਅੱਜ ਚੋਣ ਨਿਸ਼ਾਨ ਵੀ ਅਲਾਟ ਕਰ ਦਿੱਤੇ ਗਏ ਹਨ।