
ਚੰਡੀਗੜ, 19 ਸਤੰਬਰ : ਪੰਜਾਬ ਦੀਆਂ 22 ਜ਼ਿਲ੍ਹਾ ਪ੍ਰੀਸ਼ਦਾਂ ਅਤੇ 150 ਪੰਚਾਇਤ ਸਮਿਤੀਆਂ 17268 ਪੋਲਿੰਗ ਬੂਥਾਂ ਉਤੇ ਵੋਟਿੰਗ ਅਮਨ-ਅਮਾਨ ਨਾਲ ਹੋ ਰਹੀ ਹੈ।
ਇਸ ਦੌਰਾਨ ਦੁਪਹਿਰ 2 ਵਜੇ ਤੱਕ ਮਾਨਸਾ ਵਿੱਚ 52 ਫੀਸਦੀ, ਫਗਵਾੜਾ ਵਿੱਚ 41 ਫੀਸਦੀ, ਪਠਾਨਕੋਟ ਵਿੱਚ 38 ਫੀਸਦੀ ਵੋਟਾਂ ਪਈਆਂ।
ਇਸ ਤੋਂ ਇਲਾਵਾ ਬਠਿੰਡਾ ਵਿਚ 42, ਸੰਗਰੂਰ ਵਿਚ 43 ਅਤੇ ਤਰਨਤਾਰਨ ਵਿਚ 35 ਫੀਸਦੀ ਮਤਦਾਨ ਹੋ ਚੁੱਕਾ ਸੀ।