– ਥਾਣਿਆਂ ਦੇ ਸਾਰੇ ਮੁਲਾਜਮ ਡਿਊਟੀਆਂ ਲਈ ਗਏ ਸਨ ਪਿੰਡਾਂ ਵਿਚ
ਮਾਨਸਾ, 19 ਸਤੰਬਰ ()- ਜ਼ਿਲ੍ਹਾ ਪਰਿਸ਼ਦ ਅਤੇ ਪੰਚਾਇਤ ਸੰਮਤੀ ਚੋਣਾਂ ਕਾਰਨ ਸ਼ਹਿਰੀ ਖੇਤਰ ਦੇ ਪੁਲੀਸ ਸਟੇਸ਼ਨਾਂ ਵਿਚ ਅੱਜ ਸੁµਨ ਪਸਰੀ ਰਹੀ। ਥਾਣਿਆਂ ਵਿਚ ਅੱਜ ਨਾ ਕੋਈ ਆਇਆ, ਨਾ ਕੋਈ ਗਿਆ। ਸਾਰਾ ਦਿਨ ਥਾਣੇ ਵਿਚ ਇੱਕ ਮੁਨਸ਼ੀ ਅਤੇ ਇੱਕ ਸੰਤਰੀ ਤਾਇਨਾਤ ਰਹੇ, ਬਾਕੀ ਸਾਰੀ ਫੋਰਸ ਪਿੰਡਾਂ ਵਿਚ ਅਮਨ ਸ਼ਾਂਤੀ ਨਾਲ ਜ਼ਿਲ੍ਹਾ ਪਰਿਸ਼ਦ ਅਤੇ ਪੰਚਾਇਤ ਸੰਮਤੀ ਚੋਣਾਂ ਪਵਾਉਣ ਲਈ ਗਈ ਹੋਈ ਸੀ। ਪੁਲੀਸ ਸਟੇਸ਼ਨਾਂ ਵਿਚ ਜਿਹੜੇ ਖ਼ਾਕੀ ਵਰਦੀ ਵਾਲਿਆਂ ਨੇ ਕਦੇ ਥਾਣੇ ਤੋਂ ਬਾਹਰ ਪੈਰ ਨਹੀਂ ਸੀ ਪਾਇਆ, ਉਹ ਵੀ ਅੱਜ ਹੱਥ ਵਿਚ ਡੰਡਾ ਫੜ੍ਹੀ ਪਿੰਡਾਂ ਵਿਚ ਪੋਲਿੰਗ ਬੂਥਾਂ ਦੇ ਬਾਹਰ ਅਤੇ ਅੰਦਰ ਖੜ੍ਹੇ ਡਿਊਟੀ ਕਰ ਰਹੇ ਸਨ। ਪੁਲੀਸ ਦੇ ਵੱਡੇ ਅਧਿਕਾਰੀ ਵਾਰ—ਵਾਰ ਪੋਲਿੰਗਾਂ ਬੂਥਾਂ ਤੋਂ ਵਾਇਰਲੈਸਾਂ, ਮੋਬਾਇਲ ਫੋਨਾਂ ਅਤੇ ਹੋਰ ਸਾਧਨਾ ਰਾਹੀਂ ਜਾਣਕਾਰੀ ਲੈ ਰਹੇ ਸਨ। ਇਸ ਜ਼ਿਲ੍ਹੇ ਦੇ 547 ਬੂਥਾਂ *ਤੇ 5 ਡੀ.ਐਸ.ਪੀਜ਼ ਸਮੇਤ 1500 ਪੁਲੀਸ ਮੁਲਾਜਮ ਤਾਇਨਾਤ ਕੀਤੇ ਹੋਏ ਸਨ।
ਵੇਰਵਿਆਂ ਅਨੁਸਾਰ ਪੁਲੀਸ ਵੱਲੋਂ ਕੱਲ ਸ਼ਾਮ ਤੋਂ ਹੀ ਨਾਕੇਬੰਦੀਆਂ ਕਾਇਮ ਕਰ ਦਿੱਤੀਆਂ ਗਈਆਂ ਸਨ ਅਤੇ ਸਾਰੀ ਰਾਤ ਇਨ੍ਹਾਂ ਨਾਕਿਆਂ ਰਾਹੀਂ ਲੰਘਦੇ ਟਰੱਕਾਂ, ਟਰਾਲਿਆਂ, ਕਾਰਾਂ ਅਤੇ ਜੀਪਾਂ ਸਮੇਤ ਹੋਰਨਾਂ ਵਾਹਨਾਂ ਨੂੰ ਰੋਕਕੇ ਚੈਕਿੰਗ ਕਰਨ ਤੋਂ ਬਾਅਦ ਹੀ ਅੱਗੇ ਜਾਣ ਦੀ ਆਗਿਆ ਦਿੱਤੀ ਜਾਂਦੀ ਸੀ। ਪੁਲੀਸ ਨੂੰ ਸ਼ੱਕ ਸੀ ਕਿ ਕੋਈ ਸ਼ਰਾਰਤੀ ਅਨਸਰ ਹਰਿਆਣਾ ਵਾਲੇ ਪਾਸਿਓ ਆਕੇ ਗੜਬੜ ਕਰ ਸਕਦਾ ਹੈ, ਪਰ ਅਜਿਹਾ ਸਖਤ ਪੁਲੀਸ ਪ੍ਰਬੰਧਾਂ ਕਾਰਨ ਬਿਲਕੁਲ ਨਹੀਂ ਹੋ ਸਕਿਅ।
ਮਿਲੇ ਵੇਰਵਿਆਂ ਅਨੁਸਾਰ ਮਾਨਸਾ ਜ਼ਿਲ੍ਹੇ ਦੇ 13 ਪੁਲੀਸ ਸਟੇਸ਼ਨਾਂ, ਮਾਨਸਾ ਸਿਟੀ—1, ਮਾਨਸਾ ਸਿਟੀ—2, ਮਾਨਸਾ ਸਦਰ, ਭੀਖੀ, ਜੋਗਾ, ਬੁਢਲਾਡਾ ਸਦਰ, ਬੁਢਲਾਡਾ ਸਿਟੀ, ਬਰੇਟਾ, ਬੋਹਾ, ਝੁਨੀਰ, ਜੋੜਕੀਆਂ, ਸਰਦੂਲਗੜ੍ਹ ਅਤੇ ਸੀ.ਆਈ.ਏ ਦੇ ਐਸ.ਐਚ.ਓ ਸਮੇਤ ਏ.ਐਸ.ਆਈ, ਸਬ—ਇµਸਪੈਕਟਰ, ਹੌਲਦਾਰ ਅਤੇ ਕਾਂਸਟੇਬਲਾਂ ਦੀ ਇਨ੍ਹਾਂ ਚੋਣਾਂ ਵਿਚ ਡਿਊਟੀ ਲਾਈ ਹੋਈ ਸੀ। ਪੁਲੀਸ ਦੇ ਡੀ.ਐਸ.ਪੀ ਅਤੇ ਐਸ.ਪੀ ਵੀ ਅੱਜ ਬਕਾਇਦਾ ਗਸਤ ਉਤੇ ਡਿਊਟੀ ਦਿੰਦੇ ਰਹੇ ਹਨ।
ਇਸੇ ਤਰ੍ਹਾਂ ਮਾਨਸਾ ਜ਼ਿਲ੍ਹੇ ਦੀਆਂ ਤਿµਨੇ ਪੁਲੀਸ ਚੌਕੀਆਂ ਬਹਿਣੀਵਾਲ, ਕੋਟ ਧਰਮੂ, ਰਮਦਿੱਤੇਵਾਲਾ ਅਤੇ ਕੁਲਰੀਆਂ ਦਾ ਸਾਰਾ ਸਟਾਫ਼ ਵੀ ਪਿੰਡਾਂ ਵਿਚ ਚੋਣ ਡਿਊਟੀ ਕਰਦਾ ਰਿਹਾ।
ਇਸੇ ਦੌਰਾਨ ਮਾਨਸਾ ਦੇ ਸੀਨੀਅਰ ਪੁਲੀਸ ਕਪਾਤਨ ਮਨਧੀਰ ਸਿੰਘ ਨਾਲ ਸµਪਰਕ ਕਾਇਮ ਕੀਤਾ ਤਾਂ ਉਨ੍ਹਾਂ ਮµਨਿਆ ਕਿ ਥਾਣਿਆਂ ਵਿਚਲੇ ਅਧਿਕਾਰੀ ਤੇ ਕਰਮਚਾਰੀ ਜ਼ਿਲ੍ਹਾ ਪਰਿਸ਼ਦ ਅਤੇ ਪੰਚਾਇਤ ਸੰਮਤੀ ਚੋਣਾਂ ਨੂµ ਲੈਕੇ ਅਮਨ—ਸ਼ਾਤੀ ਕਾਇਮ ਰੱਖਣ ਲਈ ਪੋਲਿੰਗ ਬੂਥਾਂ *ਤੇ ਤਾਇਨਾਤ ਕੀਤੇ ਹੋਏ ਸਨ। ਉਨ੍ਹਾਂ ਕਿਹਾ ਕਿ ਜਿਲ੍ਹੇ ਵਿਚ ਕੋਈ ਵੀ ਮਾੜੀ ਘਟਨਾ ਨਹੀਂ ਵਾਪਰੀ, ਸਗੋਂ ਅਮਨ ਕਾਨੂੰਨ ਕਾਇਮ ਰੱਖਣ ਲਈ ਹੀ ਅਜਿਹੀਆਂ ਡਿਊਟੀਆਂ ਲਾਈਆਂ ਸਨ। ਉਨ੍ਹਾਂ ਦੱਸਿਆ ਕਿ ਮਾਨਸਾ ਜ਼ਿਲ੍ਹੇ ਦੇ 547 ਪੋਲਿੰਗ ਬੂਥਾਂ *ਚੋਂ 123 ਸੰਵੇਦਨਸ਼ੀਲ ਅਤੇ 54 ਅਤਿ—ਸੰਵੇਦਨਸ਼ੀਲ ਬੂਥ ਹਨ। ਉਨ੍ਹਾਂ ਕਿਹਾ ਕਿ ਵੋਟਰਾਂ ਨੇ ਬਿਨਾਂ ਕਿਸੇ ਡਰ—ਭੈਅ ਅਤੇ ਲਾਲਚ ਦੇ ਆਪਣੀ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ।
ਫੋਟੋ ਕੈਪਸ਼ਨ: ਜ਼ਿਲ੍ਹਾ ਪਰਿਸ਼ਦ ਅਤੇ ਪੰਚਾਇਤ ਸੰਮਤੀ ਚੋਣਾਂ ਕਾਰਨ ਮਾਨਸਾ ਦਾ ਸੁੰਨਮ—ਸੰੁਨਾ ਪਿਆ ਪੁਲੀਸ ਸਟੇਸ਼ਨ। ਫੋਟੋ: ਵਿਸ਼ਵ ਵਾਰਤਾ