– ਕਾਗਜੀ ਵਾਪਸੀ ਦੇ ਆਖਰੀ ਦਿਨ 3734 ਨਾਮਜਦਗੀ ਪੱਤਰ ਵਾਪਸ ਲਏ
– 402 ਉਮੀਦਵਾਰ ਨਿਰਵਿਰੋਧ ਚੁਣੇ ਗਏ
ਚੰਡੀਗੜ, 12 ਸਤੰਬਰ (ਵਿਸ਼ਵ ਵਾਰਤਾ) : ਪੰਜਾਬ ਰਾਜ ਦੀਆਂ 22 ਜ਼ਿਲਾ ਪ੍ਰੀਸ਼ਦਾਂ ਲਈ 855 ਅਤੇ ਅਤੇ 150 ਪੰਚਾਇਤ ਸਮਿਤੀ ਲਈ 6028 ਉਮੀਦਵਾਰਾਂ ਨੂੰ ਚੋਣ ਨਿਸਾਨ ਅਲਾਟ ਕਰ ਦਿੱਤੇ ਗਏ।
ਨਾਮਜਦਗੀ ਪੱਤਰ ਵਾਪਸ ਲੈਣ ਦੇ ਆਖਰੀ ਦਿਨ ਅੱਜ 3734 ਕੁਲ ਉਮੀਦਵਾਰਾਂ ਵੱਲੋਂ ਆਪਣੇ ਨਾਮਜਦਗੀ ਪੱਤਰ ਵਾਪਸ ਲਏ ਗਏ ਜਿਨ•ਾਂ ਵਿੱਚੋਂ ਜ਼ਿਲ•ਾ ਪ੍ਰੀਸਦ ਲਈ 446 ਅਤੇ ਪੰਚਾਇਤ ਸੰਮਤੀਆ ਦੇ 3288 ਉਮੀਦਵਾਰ ਸ਼ਾਮਲ ਹਨ।
ਦਫਤਰ ਰਾਜ ਚੋਣ ਕਮਿਸ਼ਨ ਪੰਜਾਬ ਦੇ ਇਕ ਬੁਲਾਰੇ ਨੇ ਦੱਸਿਆ ਕਿ ਨਾਮਜਦਗੀ ਪੱਤਰ ਵਾਪਸ ਲੈਣ ਤੋਂ ਬਾਅਦ ਜ਼ਿਲਾ ਪ੍ਰੀਸ਼ਦ ਦੇ 33 ਅਤੇ ਪੰਚਾਇਤ ਸੰਮਤੀਆਂ ਦੇ 369 ਉਮੀਦਵਾਰ ਨਿਰਵਿਰੋਧ ਚੁਣੇ ਗਏ ਹਨ।
ਬੁਲਾਰੇ ਨੇ ਦੱਸਿਆ ਕਿ 19 ਸਤੰਬਰ 2018 ਦਿਨ ਬੁਧਵਾਰ ਨੂੰ ਵੋਟਾਂ ਪੈਣਗੀਆਂ।
ਬੁਲਾਰੇ ਨੇ ਦੱਸਿਆ ਕਿ ਚੋਣਾਂ ਨਾਲ ਸਬੰਧਤ ਸਮੁਚੀ ਸਮੱਗਰੀ ਵੰਡੀ ਜਾ ਚੁਕੀ ਹੈ ਅਤੇ ਨਾਲ ਹੀ ਬੈਲਟ ਪੇਪਰਾਂ ਦੀ ਛਪਾਈ ਦਾ ਕੰਮ ਵੀ ਸ਼ੁਰੂ ਹੋ ਗਿਆ ਹੈ।
Pahalgam Terror Attack : ਸਿੰਧੂ ਜਲ ਸਮਝੌਤੇ ‘ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਨਿਵਾਸ ‘ਤੇ ਅਹਿਮ ਮੀਟਿੰਗ ਅੱਜ
Pahalgam Terror Attack : ਸਿੰਧੂ ਜਲ ਸਮਝੌਤੇ 'ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਨਿਵਾਸ ‘ਤੇ ਅਹਿਮ ਮੀਟਿੰਗ ਅੱਜ ਚੰਡੀਗੜ੍ਹ, 25ਅਪ੍ਰੈਲ(ਵਿਸ਼ਵ...