ਮਾਨਸਾ (ਬੁਢਲਾਡਾ), 30 ਅਗਸਤ (ਵਿਸ਼ਵ ਵਾਰਤਾ)- ਨਗਰ ਕੌਸਲ ਬੁਢਲਾਡਾ ਦੇ ਪ੍ਰਧਾਨ ਹਰਵਿੰਦਰ ਸਿੰਘ ਬੰਟੀ ਵਲੋਂ ਕੋਈ ਜ਼ਹਿਰੀਲੀ ਚੀਜ ਨਿਗਲਕੇ ਕੀਤੀ ਖੁਦਕੁਸ਼ੀ ਦੇ ਮਾਮਲੇ *ਚ ਮ੍ਰਿਤਕ ਬੰਟੀ ਦੀ ਪਤਨੀ ਬਲਜੀਤ ਕੌਰ ਦੇ ਬਿਆਨਾਂ ‘ਤੇ ਸ਼ਹਿਰ ਦੀ ਨਗਰ ਸੁਧਾਰ ਸਭਾ ਦੇ ਆਗੂ ਦੋ ਵਕੀਲਾਂ ਸਮੇਤ 15 ਵਿਅਕਤੀਆਂ ਖਿਲਾਫ ਮਾਮਲਾ ਦਰਜ ਮਾਮਲੇ ਨੂੰ ਰ¤ਦ ਕਰਨ ਦੀ ਮੰਗ ਨੂੰ ਲੈਕੇ ਸ਼ਹਿਰ ਵਾਸੀਆਂ ਵ¤ਲੋਂ ਬੁਢਲਾਡਾ ਸਥਿਤ ਰਾਮਲੀਲਾ ਗਰਾਉਂਡ ਵਿਖੇ ਕੀਤੇ ਵਿਸ਼ਾਲ ਇ¤ਕਠ ਦੌਰਾਨ ਸ਼ਹਿਰ ਦੇ ਵਿਕਾਸ ਦੇ ਮੁਦੇ ਨੂੰ ਲੈਕੇ ਬਣੀ ਨਗਰ ਸੁਧਾਰ ਸਭਾ ਨੂੰ ਸੁਰਜੀਤ ਰ¤ਖਣ ਦਾ ਅਹਿਦ ਕੀਤਾ।
ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਆੜਤੀ ਆਗੂ ਗੋਬਿੰਦ ਪ੍ਰਕਾਸ਼ ਗੋਇਲ, ਅਸ਼ੋਕ ਰਸਵੰਤਾ, ਗੁਰਮੇਲ ਸਿੰਘ ਬੀਰੋਕੇ, ਆਸ਼ੂ ਸਿੰਗਲਾ, ਕੌਸਲਰ ਵਿਵੇਕ ਜਲਾਨ ਨੇ ਕਿਹਾ ਕਿ ਸ਼ਹਿਰ ਦੀ ਮਾੜੀ ਹਾਲਤ ਨੂੰ ਲੈਕੇ ਆਵਾਜ ਉਠਾਉਣ ਵਾਲੇ ਆਗੂਆਂ ਤੇ ਪਾਏ ਝੂਠੇ ਪਰਚੇ ਨੂੰ ਤੁਰੰਤ ਰੱਦ ਕੀਤਾ ਜਾਵੇ, ਕਿਉਂਕਿ ਬਿਨ੍ਹਾਂ ਸਚਾਈ ਤੋਂ ਦਰਜ ਇਹ ਮੁਕੱਦਮਾਂ ਸਿਰਫ ਤੇ ਸਿਰਫ ਰਾਜਨੀਤੀ ਤੋਂ ਪ੍ਰੇਰਿਤ ਹੈ ਅਤੇ ਅਤੇ ਸ਼ਹਿਰ ਦੇ ਅਖੌਤੀ ਆਗੂਆਂ ਦੇ ਭ੍ਰਿਸ਼ਟਾਚਾਰ ਦੇ ਪਰਦੇ ਖੁਲਣ ਦੇ ਡਰੋਂ ਲੋਕਾਂ ਦੀ ਆਵਾਜ ਨੂੰ ਬµਦ ਕਰਨ ਦਾ ਜਰੀਆਂ ਬਣਾਇਆ ਗਿਆ ਹੈ। ਬੁਲਾਰਿਆਂ ਨੇ ਕਿਹਾ ਕਿ ਸ਼ਹਿਰ ਦੇ ਵਿਕਾਸ ਅਤੇ ਫੰਡਾਂ *ਚ ਹੋਈ ਗੜਬੜੀ ਅਤੇ ਕੁਝ ਕੁ ਰਾਜਨੀਤਿਕ ਦਲਾਲਾ ਦੇ ਪਰਦੇ ਫਾਸ ਕਰਨ ਤ¤ਕ ਸµਘਰਸ਼ ਜਾਰੀ ਰਖਿਆਂ ਜਾਵੇਗਾ।
ਬੁਲਾਰਿਆ ਨੇ ਕਿਹਾ ਕਿ ਨਗਰ ਸੁਧਾਰ ਸਭਾ ਦੇ 15 ਸਰਗਰਮ ਆਗੂਆਂ *ਤੇ ਪਾਏ ਇਸ ਝੂਠੇ ਪਰਚੇ ਨੂੰ ਰਦ ਕਰਨ ਲਈ ਐਸ.ਐਸ.ਪੀ ਮਾਨਸਾ ਨਾਲ ਗਲਬਾਤ ਕੀਤੀ ਜਾਵੇਗੀ ਅਤੇ ਪੁਲੀਸ ਵਲੋਂ ਸਹਿਯੋਗ ਨਾ ਕਰਨ ਦੀ ਸੂਰਤ *ਚ ਸ਼ਹਿਰ ਨੂੰ ਲਗਾਤਾਰ ਮੁਕੰਮਲ ਬੰਦ ਕਰਕੇ ਰੋਸ ਧਰਨੇ ਦਿ¤ਤੇ ਜਾਣਗੇ।
ਇਸੇ ਦੌਰਾਨ ਮਾਨਸਾ, ਬੁਢਲਾਡਾ ਅਤੇ ਸਰਦੂਲਗੜ੍ਹ ਬਾਰ ਐਸੋਸੀਏਸ਼ਨ ਨੇ ਇਸ ਮਾਮਲੇ ਵਿਚ ਦੋ ਵਕੀਲਾਂ ਸਮੇਤ ਹੋਰਾਂ *ਤੇ ਨਜਾਇਜ ਪਰਚੇ ਦਰਜ ਕਰਨ ਦੇ ਵਿਰੋਧ ਵਿਚ ਆਪਣਾ ਕੰਮਕਾਰ ਲਗਾਤਾਰ ਦੂਜੇ ਦਿਨ ਬੰਦ ਰੱਖਿਆ ਹੈ।
ਇਸੇ ਦੌਰਾਨ ਸੀ.ਪੀ.ਆਈ.(ਐਮ.ਐਲ.) ਲਿਬਰੇਸ਼ਨ ਦੇ ਸੂਬਾ ਸਕਤਰੇਤ ਮੈਂਬਰ ਕਾਮਰੇਡ ਭਗਵੰਤ ਸਿੰਘ ਸਮਾਓਂ ਤੇ ਜਮਹੂਰੀ ਅਧਿਕਾਰ ਸਭਾ ਦੇ ਜਿਲਾ ਪ੍ਰਧਾਨ ਐਡਵੋਕੇਟ ਬਲਕਰਨ ਸਿੰਘ ਬਲੀ ਨੇ ਮੰਗ ਕੀਤੀ ਕਿ ਸ਼µਘਰਸ਼ ਕਰਨ ਵਾਲੇ ਲੋਕਾਂ ਉਪਰ ਦਰਜ ਕੀਤੇ ਪਰਚੇ ਨੂੰ ਤੁਰੰਤ ਰੱਦ ਕਰਕੇ ਲੋਕਾਂ ਦੀ ਸਮ¤ਸਿਆ ਨੂੰ ਹ¤ਲ ਕੀਤਾ ਜਾਵੇ।
ਦੂਜੇ ਪਾਸੇ ਬੁਢਲਾਡਾ ਤੋਂ ਆਏ ਲੋਕਾਂ ਨੇ ਮਾਨਸਾ ਦੇ ਸੀਨੀਅਰ ਪੁਲੀਸ ਕਪਤਾਨ ਮਨਧੀਰ ਸਿੰਘ ਨੂੰ ਮਿਲਕੇ ਮੰਗ ਕੀਤੀ ਕਿ ਪੁਲੀਸ ਵੱਲੋਂ ਕਾਹਲੀ ਵਿਚ ਦਰਜ ਕੀਤੇ ਮਾਮਲੇ ਦੀ ਮੁੜ ਇਨਕੁਆਰੀ ਕਰਕੇ ਨਿਰਦੋਸ਼ ਲੋਕਾਂ ਨੂੰ ਕੱਢਿਆ ਜਾਵੇ ਅਤੇ ਜੇਕਰ ਅਜਿਹਾ ਹੋਣ ਦਾ ਮਾਮਲਾ ਲਮਕਾਇਆ ਗਿਆ ਤਾਂ ਲੋਕਾਂ ਵੱਲੋਂ ਮੁੜ ਬੁਢਲਾਡਾ ਬੰਦ ਕਰਕੇ ਅੰਦੋਲਨ ਵਿੱਢਣ ਤੋਂ ਬਿਲਕੁਲ ਗੁਰੇਜ਼ ਨਹੀਂ ਕੀਤਾ ਜਾਵੇਗਾ। ਐਸ.ਐਸ.ਪੀ. ਨੇ ਲੋਕਾਂ ਨੂੰ ਭਰੋਸਾ ਦਿੱਤਾ ਕਿ ਕਿਸੇ ਨਾਲ ਕੋਈ ਜਿਆਦਤੀ ਨਹੀਂ ਹੋਵੇਗੀ, ਸਗੋਂ ਕਾਨੂੰਨ ਅਨੁਸਾਰ ਹੀ ਕੰਮ ਕੀਤਾ ਜਾ ਰਿਹਾ ਹੈ।
ਫੋਟੋ ਕੈਪਸ਼ਨ: ਮਾਨਸਾ ਵਿਖੇ ਬੁਢਲਾਡਾ ਤੋਂ ਆਕੇ ਐਸ.ਐਸ.ਪੀ. ਦਫ਼ਤਰ ਦੇ ਬਾਹਰ ਬੈਠੇ ਲੋਕਾਂ ਨੂੰ ਸੰਬੋਧਨ ਕਰਦਾ ਇਕ ਆਗੂ। (ਫੋਟੋ ਵਿਸ਼ਵ ਵਾਰਤਾ)