ਸ਼ਿਮਲਾ, 21 ਦਸੰਬਰ – ਹਿਮਾਚਲ ਪ੍ਰਦੇਸ਼ ਵਿਚ ਮੰਡੀ ਦੇ ਅੰਤਰਰਾਜੀ ਬੱਸ ਅੱਡੇ ਉਤੇ ਅੱਜ ਬੰਬ ਹੋਣ ਦੀ ਖਬਰ ਤੋਂ ਬਾਅਦ ਬੱਸ ਅੱਡੇ ਨੂੰ ਖਾਲੀ ਕਰਵਾਇਆ ਗਿਆ| ਇਸ ਮੌਕੇ ਉਤੇ ਬੰਬ ਨਿਰੋਧਕ ਦਸਤੇ ਅਤੇ ਡਾਗ ਸਕੁਏਡ ਦੀ ਟੀਮ ਮੌਕੇ ਉਤੇ ਪਹੁੰਚੀਆਂ ਅਤੇ ਬੱਸ ਅੱਡੇ ਦੀ ਤਲਾਸ਼ੀ ਲਈ ਗਈ| ਪਰ ਕਿਤੇ ਵੀ ਕੋਈ ਬੰਬ ਨਹੀਂ ਮਿਲਿਆ|
ਇਸ ਦੌਰਾਨ ਬੱਸ ਅੱਡੇ ਉਤੇ ਮੌਜੂਦ ਲੋਕ ਬੰਬ ਦੀ ਖਬਰ ਨਾਲ ਘਬਰਾਅ ਗਏ| ਸੁਰੱਖਿਆ ਅਧਿਕਾਰੀਆਂ ਨੇ ਲੋਕਾਂ ਨੂੰ ਬੱਸ ਅੱਡੇ ਤੋਂ ਦੂਰ ਚਲੇ ਜਾਣ ਦੇ ਨਿਰਦੇਸ਼ ਦਿੱਤੇ| ਵਰਣਨਯੋਗ ਹੈ ਕਿ ਮੰਡੀ ਵਿਚ ਸਰਦੀਆਂ ਦੀ ਮੌਸਮ ਹੋਣ ਕਾਰਨ ਕਾਫੀ ਸੈਲਾਨੀ ਪਹੁੰਚੇ ਹੋਏ ਹਨ|
ਨਵੰਬਰ ਮਹੀਨੇ ਦੇ ਪਹਿਲੇ ਦਿਨ ਆਮ ਲੋਕਾਂ ਨੂੰ ਝਟਕਾ! LPG ਸਿਲੰਡਰ ਹੋਇਆ ਮਹਿੰਗਾ
ਨਵੰਬਰ ਮਹੀਨੇ ਦੇ ਪਹਿਲੇ ਦਿਨ ਆਮ ਲੋਕਾਂ ਨੂੰ ਝਟਕਾ! LPG ਸਿਲੰਡਰ ਹੋਇਆ ਮਹਿੰਗਾ - 62 ਰੁਪਏ ਤਕ ਵਧੀ ਕੀਮਤ -...