ਜਕਾਰਤਾ, 1 ਸਤੰਬਰ – ਏਸ਼ੀਆਈ ਖੇਡਾਂ ਵਿਚ ਪੁਰਸ਼ਾਂ ਦੇ ਹਾਕੀ ਮੁਕਾਬਲੇ ਵਿਚ ਅੱਜ ਭਾਰਤ ਨੇ ਪਾਕਿਸਤਾਨ ਨੂੰ 2-1 ਨਾਲ ਹਰਾ ਦਿੱਤਾ। ਇਸ ਜਿੱਤ ਨਾਲ ਟੀਮ ਇੰਡੀਆ ਨੂੰ ਕਾਂਸੇ ਦਾ ਮੈਡਲ ਮਿਲਿਆ।
ਇਸ ਤੋਂ ਪਹਿਲਾਂ ਕਾਂਸੇ ਦੇ ਮੈਡਲ ਲਈ ਦੋਨਾਂ ਟੀਮਾਂ ਵਿਚਾਲੇ ਹੋਏ ਇਸ ਫਸਵੇਂ ਮੁਕਾਬਲੇ ਵਿਚ ਭਾਰਤ ਦਾ ਸ਼ੁਰੂ ਤੋਂ ਹੀ ਦਬਦਬਾ ਰਿਹਾ। ਭਾਰਤ ਨੇ ਮੈਚ ਦੇ ਤੀਸਰੇ ਹੀ ਮਿੰਟ ਵਿਚ ਹੀ ਪਹਿਲਾ ਗੋਲ ਕਰਕੇ ਬੜਤ ਬਣਾ ਲਈ, ਜੋ ਕਿ ਅਖੀਰ ਤਕ ਕਾਇਮ ਰਹੀ। ਭਾਰਤ ਵੱਲੋਂ ਪਹਿਲਾ ਗੋਲ ਅਕਾਸ਼ਦੀਪ ਵੱਲੋਂ ਕੀਤਾ ਗਿਆ, ਜਦੋਂ ਦੂਸਰਾ ਗੋਲ 50ਵੇਂ ਮਿੰਟ ਵਿਚ ਹਰਮਨਪ੍ਰੀਤ ਨੇ ਪੈਨਲਟੀ ਕਾਰਨਰ ‘ਤੇ ਦਾਗਿਆ।
ਦੂਸਰੇ ਪਾਸੇ ਪਾਕਿਸਤਾਨ ਵਲੋਂ ਮੁਹੰਮਦ ਆਤਿਕ ਨੇ 51ਵੇਂ ਮਿੰਟ ਵਿਚ ਆਪਣੀ ਟੀਮ ਲਈ ਗੋਲ ਕੀਤਾ।