ਚੰਡੀਗੜ੍ਹ 6 ਜਨਵਰੀ (ਵਿਸ਼ਵ ਵਾਰਤਾ ) – ਹਰਿਆਣਾ ਦੇ ਸਿਹਤ ਮੰਤਰੀ ਅਨਿਲ ਵਿਜ ਨੇ ਕਿਹਾ ਕਿ ਹਾਈ ਰਿਸਕ ਪ੍ਰੈਗਨੇਂਸੀ (ਐਚ.ਆਰ.ਪੀ.) ਪੋਟਰਲ ਦੀ ਸ਼ੁਰੂਆਤ ਕਰਨ ਵਾਲੇ ਹਰਿਆਣਾ ਦੇਸ਼ ਦਾ ਪਹਿਲਾ ਸੂਬਾ ਬਣ ਗਿਆ ਹੈ ਅਤੇ ਇਸ ਪੋਟਰਲ ਨਾਲ ਹੇਠਲੇ ਪੱਧਰ ਤਕ ਹਾਈ ਰਿਸਕ ਪ੍ਰੈਗਨੇਂਟ ਮਾਮਲਿਆਂ ਦੀ ਛੇਤੀ ਪਛਾਣ ਕਰਨ ਵਿਚ ਮਦਦ ਮਿਲੇਗੀ ਅਤੇ ਮਾਹਿਰਾਂ ਵੱਲੋਂ ਅਗਲੇ ਪ੍ਰਬੰਧਨ ਅਤੇ ਡਿਲੀਵਰੀ ਕਰਨ ਲਈ ਸਿਵਲ ਹਸਪਤਾਲਾਂ ਵਿਚ ਉਨ੍ਹਾਂ ਨੂੰ ਸਮੇਂ ‘ਤੇ ਰੈਫਰ ਕੀਤਾ ਜਾ ਸਕੇਗਾ।
ਵਿਜ ਨੇ ਕਿਹਾ ਕਿ ਨੀਤੀ ਕਮਿਸ਼ਨ ਅਤੇ ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਵੱਲੋਂ ਵੀ ਇਸ ਪੋਟਰਲ ਦੀ ਸ਼ਲਾਘਾ ਕੀਤੀ ਜਾ ਰਹੀ ਹੈ। ਨਵੰਬਰ, 2017 ਤੋਂ ਸੂਬਾ ਵਿਚ ਹਾਈ ਰਿਸਕ ਪ੍ਰੈਗਨੇਂਸੀ ਆਧਾਰਿਤ ਨਾਵਾਂ ਦੀ ਸੌ ਫੀਸਦੀ ਪਛਾਣ ਕਰਨ ਲਈ ਹਾਈ ਰਿਸਕ ਪ੍ਰੈਗਨੇਂਸੀ ਨੀਤੀ ਲਾਗੂ ਕੀਤੀ ਜਾ ਰਹੀ ਹੈ ਅਤੇ ਇਸ ਨਾਲ ਸਿਵਲ ਹਸਪਤਾਲਾਂ ਵਿਚ ਮਾਹਿਰਾਂ ਵੱਲੋਂ ਉਨ੍ਹਾਂ ਦਾ ਪ੍ਰਬੰਧਨ ਅਤੇ ਡਿਲੀਵਰੀ ਯਕੀਨੀ ਕੀਤੀ ਜਾ ਰਹੀ ਹੈ।
ਵਿਜ ਨੇ ਕਿਹਾ, ‘ਇਸ ਪਹਿਲ ਨਾਲ ਮਾਂ ਮੌਤ ਦਰ (ਐਮ.ਐਸ.ਆਰ.), ਬੱਚਾ ਮੌਤ ਦਰ (ਆਈ.ਐਮ.ਆਰ.) ਵਿਚ ਯਕੀਨੀ ਤੌਰ ‘ਤੇ ਤਜੀ ਨਾਲ ਗਿਰਾਵਟ ਆਵੇਗੀ ਅਤੇ ਇਸ ਸਮੇਂ ਜਨਮ ਦੇ ਸਮੇਂ ਬਿਮਾਰੀ ਕਾਰਣ ਅਤੇ ਹਾਈ ਰਿਸਕ ਪ੍ਰੈਗਨੇਂਟ ਮਾਮਲਿਆਂ ਵਿਚ ਮੌਤ ਦਰ ਬਹੁਤ ਵੱਧ ਹੈ, ਜੇਕਰ ਇੰਨ੍ਹਾਂ ਦਾ ਸਮੇਂ ‘ਤੇ ਪ੍ਰਬੰਧਨ ਨਾ ਕੀਤਾ ਜਾਵੇ।’
ਸਿਹਤ ਵਿਭਾਗ ਦੇ ਪ੍ਰਧਾਨ ਸਕੱਤਰ ਅਮਿਤ ਝਾ ਨੇ ਕਿਹਾ, ‘ਇਸ ਅਨੋਖੀ ਵੈਬ ਐਪਲੀਕੇਸ਼ਨ ਨੂੰ ਡਿਲੀਵਰੀ ਦੇ 42 ਦਿਨਾਂ ਤਕ ਹਰੇਕ ਹਾਈ ਰਿਸਕ ਗਰਭਵੱਤੀ ਮਹਿਲਾਵਾਂ ਦਾ ਪਤਾ ਲਗਾਉਣ ਲਈ ਬਣਾਇਆ ਗਿਆ ਹੈ ਤਾਂ ਜੋ ਹਰੇਕ ਹਾਈ ਰਿਸਕ ਗਰਭਵੱਤੀ ਮਹਿਲਾਵਾਂ ਨੂੰ ਯੋਗ ਇਲਾਜ ਮਿਲ ਸਕੇ।’
ਕੌਮੀ ਸਿਹਤ ਮਿਸ਼ਨ ਦੀ ਮਿਸ਼ਨ ਡਾਇਰੈਕਟਰ ਸ੍ਰੀਮਤੀ ਅਮਨੀਤ ਪੀ ਕੁਮਾਰ ਨੇ ਕਿਹਾ ਕਿ ਸਾਰੇ ਸਿਵਲ ਸਰਜਨਾਂ ਨੂੰ ਐਚ.ਆਰ.ਪੀ. ਪੋਟਰਲ ਵਿਚ ਹਾਈ ਰਿਸਕ ਗਰਭਵੱਤੀ ਮਾਮਲਿਆਂ ਦੀ ਸੌ ਫੀਸਦੀ ਦਾਖਲਾ ਕਰਨਾ ਅਤੇ ਮਾਹਿਰਾਂ ਵੱਲੋਂ ਸਿਵਲ ਹਸਪਤਾਲਾਂ ਵਿਚ ਉਨ੍ਹਾਂ ਦਾ ਪ੍ਰਬੰਧਨ ਕਰਨ ਲਈ ਆਦੇਸ਼ ਜਾਰੀ ਕੀਤੇ ਹਨ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਵਿਚ 5 ਜਨਵਰੀ, 2018 ਨੂੰ ਦਿੱਲੀ ਵਿਚ ਆਯੋਜਿਤ ਸੰਮੇਲਨ ਵਿਚ ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਅਤੇ ਨੀਤੀ ਕਮਿਸ਼ਨ ਨੇ ਲਾਗੂ ਕੀਤੇ ਜਾ ਰਹੇ ਹਾਈ ਰਿਸਕ ਪ੍ਰੈਗਨੇਂਸੀ ਪੋਟਰਲ ਨੂੰ ਇਕ ਚੰਗੀ ਪਹਿਲ ਦਸਿਆ ਹੈ।
ਉਨ੍ਹਾਂ ਅੱਗੇ ਕਿਹਾ ਕਿ ਹਰਿਆਣਾ ਵਿਚ ਬਰਥ ਕੰਪੇਨਿਅਨ ਸਟ੍ਰੇਟਿਜੀ ਵੀ ਲਾਗੂ ਕੀਤੀ ਹੈ, ਜਿਸ ਦੇ ਤਹਿਤ ਜਣੇਪੇ ਦੌਰਾਨ ਲੇਬਰ ਰੂਮ ਵਿਚ ਇਕ ਮਹਿਲਾ ਸਹਾਹਿਕ ਨੂੰ ਜਾਣ ਦੀ ਇਜਾਜਤ ਦਿੱਤੀ ਜਾਵੇਗੀ। ਜਣੇਪੇ ਦੌਰਾਨ ਇਕ ਮਹਿਲਾ ਦੇ ਬਰਥ ਕੰਪੇਨਿਅਨ ਦੀ ਹਾਜ਼ਿਰੀ ਵਿਚ ਲੇਬਰ ਰੂਮ ਵਿਚ ਦੇਖਭਾਲ ਦੀ ਗੁਣਵੱਤਾ ਵਿਚ ਹੋਰ ਵੱਧ ਸੁਧਾਰ ਆਵੇਗਾ।