Advertisement
ਨਵੀਂ ਦਿੱਲੀ— ਦਿੱਲੀ ਹਾਈ ਕੋਰਟ ਨੇ ਧਨ ਸੋਧ ਮਾਮਲੇ ‘ਚ ਮਾਸ ਵਪਾਰੀ ਦੀ ਗ੍ਰਿਫਤਾਰੀ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ‘ਤੇ ਸਰਕਾਰ ਅਤੇ ਪਰਿਵਰਤਨ ਡਾਇਰੈਕਟੋਰੇਟ (ਈ.ਡੀ.) ਤੋਂ ਬੁੱਧਵਾਰ ਨੂੰ ਜਵਾਬ ਮੰਗਿਆ। ਜਸਟਿਸ ਸਿਧਾਰਥ ਮ੍ਰਦੁਲ ਅਤੇ ਜਸਟਿਸ ਨਜਮੀ ਵਜ਼ੀਰੀ ਦੀ ਬੈਂਚ ਨੇ ਸਰਕਾਰ ਅਤੇ ਈ.ਡੀ. ਨੂੰ ਨੋਟਿਸ ਜਾਰੀ ਕਰਦੇ ਹੋਏ 5 ਦਿਨ ‘ਚ ਜਵਾਬ ਦੇਣ ਨੂੰ ਕਿਹਾ ਹੈ। ਵਿਵਾਦਪੂਰਨ ਮਾਸ ਦਰਾਮਦਕਰਤਾ ਕੁਰੈਸ਼ੀ ਨੂੰ 25 ਅਗਸਤ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਅਗਲੇ ਦਿਨ ਹੇਠਲੀ ਅਦਾਲਤ ਨੇ ਉਸ ਨੂੰ ਪੁੱਛ-ਗਿੱਛ ਲਈ ਈ.ਡੀ. ਦੀ 5 ਦਿਨਾਂ ਦੀ ਹਿਰਾਸਤ ‘ਚ ਭੇਜ ਦਿੱਤਾ ਸੀ।
Advertisement