ਹਰਿਮੰਦਰ ਸਾਹਿਬ ਨੇੜੇ 5 ਦਿਨਾਂ ਵਿੱਚ ਤੀਜਾ ਧਮਾਕਾ

51
Advertisement

ਹਰਿਮੰਦਰ ਸਾਹਿਬ ਨੇੜੇ 5 ਦਿਨਾਂ ਵਿੱਚ ਤੀਜਾ ਧਮਾਕਾ

ਪੁਲਿਸ ਨੇ 2 ਸ਼ੱਕੀ ਲਏ ਹਿਰਾਸਤ ‘ਚ

ਡੀਜੀਪੀ ਪੰਜਾਬ 11ਵਜੇ ਕਰਨਗੇ ਪ੍ਰੈਸ ਕਾਨਫਰੰਸ

 

ਚੰਡੀਗੜ੍ਹ,11ਮਈ(ਵਿਸ਼ਵ ਵਾਰਤਾ)-ਹਰਿਮੰਦਰ ਸਾਹਿਬ ‘ਚ ਕਰੀਬ 6 ਦਿਨਾਂ ‘ਚ ਤੀਜੀ ਵਾਰ ਧਮਾਕਾ ਹੋਇਆ ਹੈ। ਇਹ ਧਮਾਕਾ ਰਾਤ 12.10 ਵਜੇ ਹਰਿਮੰਦਰ ਸਾਹਿਬ ਦੇ ਲੰਗਰ ਹਾਲ ਨੇੜੇ ਹੋਇਆ। ਧਮਾਕੇ ਦੀ ਆਵਾਜ਼ ਸੁਣ ਕੇ ਹੜਕੰਪ ਮੱਚ ਗਿਆ। ਸ੍ਰੀ ਹਰਿਮੰਦਰ ਸਾਹਿਬ ਦੇ ਪ੍ਰਬੰਧਕਾਂ ਨੇ ਤੁਰੰਤ ਇਸ ਦੀ ਸੂਚਨਾ ਪੁਲੀਸ ਨੂੰ ਦਿੱਤੀ। ਪੁਲਿਸ ਰਾਤ ਨੂੰ ਹੀ ਉਥੇ ਪਹੁੰਚ ਗਈ ਅਤੇ ਧਮਾਕੇ ਵਾਲੀ ਜਗ੍ਹਾ ਨੂੰ ਸੀਲ ਕਰ ਦਿੱਤਾ। ਫੋਰੈਂਸਿਕ ਟੀਮਾਂ ਮੌਕੇ ਤੋਂ ਸੈਂਪਲ ਲੈ ਰਹੀਆਂ ਹਨ। 2 ਸ਼ੱਕੀਆਂ ਨੂੰ ਹਿਰਾਸਤ ‘ਚ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ। ਇਹ ਲੜਕਾ-ਲੜਕੀ ਸਰਾਏ ਦੇ ਕਮਰੇ ਨੰਬਰ 225 ਵਿੱਚ ਠਹਿਰੇ ਹੋਏ ਸਨ। ਉਨ੍ਹਾਂ ਕੋਲੋਂ ਇਕ ਸ਼ੱਕੀ ਬੈਗ ਵੀ ਬਰਾਮਦ ਹੋਇਆ ਹੈ। ਦੋਵੇਂ ਗੁਰਦਾਸਪੁਰ ਦੇ ਰਹਿਣ ਵਾਲੇ ਹਨ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਡੀਜੀਪੀ ਪੰਜਾਬ ਸਵੇਰੇ 11ਵਜੇ ਅੰਮ੍ਰਿਤਸਰ ਵਿਖੇ ਪ੍ਰੈਸ ਕਾਨਫਰੰਸ ਕਰਨਗੇ। ਦੱਸ ਦਈਏ ਕਿ ਇਸ ਵੇਲੇ ਰਾਮਦਾਸ ਸਰਾਂ ਖਾਲੀ ਕਰਵਾ ਦਿੱਤੀ ਗਈ ਹੈ।

ਗੌਰਤਲਬ ਹੈ ਕਿ 6 ਅਤੇ 8 ਮਈ ਨੂੰ ਹਰਿਮੰਦਰ ਸਾਹਿਬ ਨੇੜੇ ਹੈਰੀਟੇਜ ਸਟਰੀਟ ‘ਚ  ਧਮਾਕਾ ਹੋਇਆ ਸੀ। ਇਹ ਦੋਵੇਂ ਘੱਟ ਘਣਤਾ ਵਾਲੇ ਕਰੂਡ ਬੰਬ ਸਨ। ਪਹਿਲਾ ਧਮਾਕਾ 6 ਮਈ ਦੀ ਅੱਧੀ ਰਾਤ ਕਰੀਬ 12 ਵਜੇ ਹੈਰੀਟੇਜ ਸਟਰੀਟ ‘ਚ ਹੋਇਆ। ਇਸ ਕਾਰਨ ਸਾਰਾਗੜ੍ਹੀ ਪਾਰਕਿੰਗ ਵਿੱਚ ਖਿੜਕੀਆਂ ’ਤੇ ਲੱਗੇ ਸ਼ੀਸ਼ੇ ਚਾਰੇ ਪਾਸੇ ਫੈਲ ਗਏ ਸਨ। 5 ਤੋਂ 6 ਸ਼ਰਧਾਲੂ ਜ਼ਖਮੀ ਹੋ ਗਏ ਸਨ। ਦੂਜਾ ਧਮਾਕਾ 8 ਮਈ ਨੂੰ ਸਵੇਰੇ 6.30 ਵਜੇ ਹੈਰੀਟੇਜ ਸਟਰੀਟ ‘ਚ ਹੋਇਆ। ਪੁਲਿਸ ਨੇ ਦੱਸਿਆ ਸੀ ਕਿ ਬੰਬ ਨੂੰ ਕੋਲਡ ਡਰਿੰਕ ਦੇ ਟੀਨ ਵਿੱਚ ਪਾ ਕੇ ਲਟਕਾਇਆ ਗਿਆ ਸੀ। ਇਸ ਵਿੱਚ ਕਿਸੇ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ ਸੀ।

Advertisement