ਚੰਡੀਗੜ, 12 ਮਾਰਚ – ਹਰਿਆਣਾ ਸਰਕਾਰ ਨੇ ਕੈਲੇਂਡਰ ਸਾਲ 2018 ਲਈ ਰਾਜ ਸਰਕਾਰ ਦੇ ਕਰਮਚਾਰੀਆਂ ਤੇ ਪੈਨਸ਼ਨਰਾਂ ਲਈ ਤਨਖਾਹ ਤੇ ਭੱਤਿਆਂ ਅਤੇ ਪੈਨਸ਼ਨ ਭੁਗਤਾਨ ਦੇ ਸਬੰਧ ਵਿਚ ਦਿਸ਼ਾ-ਨਿਰਦੇਸ਼ ਦਿੱਤੇ ਹਨ, ਜਿਸ ਦੇ ਤਹਿਤ 30ਜੂਨ ਅਤੇ 1 ਜੁਲਾਈ, 1 ਸਤੰਬਰ, 1 ਨਵੰਬਰ ਅਤੇ 1 ਦਸੰਬਰ, 2018 ਨੂੰ ਸਰਕਾਰੀ ਛੁੱਟੀ ਹੋਣ ਦੇ ਮੱਦੇਨਜ਼ਰ ਹਰਿਆਣਾ ਸਰਕਾਰ ਦੇ ਗੈਜਟਿਡ, ਨਾਨ-ਗੈਜਟਿਡ ਕਰਮਚਾਰੀਆਂ ਅਤੇ ਪੈਨਸ਼ਨਰਾਂ ਨੂੰ ਉਨਾਂ ਦੀ ਤਨਖਾਹ ਤੇ ਭੱਤਿਆ ਅਤੇ ਪੈਨਸ਼ਨਦਾ ਭੁਗਤਾਨ ਕ੍ਰਮਵਾਰ 29 ਜੂਨ, 31 ਅਗਸਤ, 31 ਅਕਤੂਬਰ, ਅਤੇ 30 ਨਵੰਬਰ ਨੂੰ ਕੀਤਾ ਜਾਵੇਗਾ।
ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਵਿੱਤ ਵਿਭਾਗ ਦੇ ਬੁਲਾਰੇ ਨੇ ਦਸਿਆ ਕਿ ਇਸ ਬਾਰੇ ਵਿੱਤ ਵਿਭਾਗ ਵੱਲੋਂ ਇਕ ਪੱਤਰ ਰਾਜ ਦੇ ਸਾਰੇ ਵਿਭਾਗ ਮੁੱਖੀਆਂ, ਮੰਡਲ ਕਮਿਸ਼ਨਰਾਂ, ਡਿਪਟੀ ਕਮਿਸ਼ਨਰਾਂ ਅਤੇ ਉਪ ਮੰਡਲ ਅਧਿਕਾਰੀਆਂ ਦੇ ਨਾਲ-ਨਾਲਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਰਜਿਸਟਰਾਰ ਨੂੰ ਭੇਜਿਆ ਗਿਆ ਹੈ।
Chandigarh : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਆਉਣਗੇ ਚੰਡੀਗੜ੍ਹ
Chandigarh : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਆਉਣਗੇ ਚੰਡੀਗੜ੍ਹ ਚੰਡੀਗੜ੍ਹ, 3ਦਸੰਬਰ (ਵਿਸ਼ਵ ਵਾਰਤਾ) ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਚੰਡੀਗੜ੍ਹ...