ਚੰਡੀਗੜ, 8 ਜਨਵਰੀ (ਵਿਸ਼ਵ ਵਾਰਤਾ)- ਹਰਿਆਣਾ ਸਕੂਲ ਸਿਖਿਆ ਵਿਭਾਗ ਨੇ ਸੋਧ ਦੇ ਨਾਲ ਸਰਦੀ ਦੀ ਛੁੱਟੀਆਂ ਬਾਰੇ ਨਵੇਂ ਆਦੇਸ਼ਜਾਰੀ ਕੀਤੇ ਹਨ।
ਸਕੂਲ ਸਿਖਿਆ ਵਿਭਾਗ ਬੁਲਾਰੇ ਨੇ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਵਿਭਾਗ ਦੀ ਸੋਧ ਅਨੁਸਾਰ ਸਰਦੀ ਦੀਆਂ ਛੁੱਟੀਆਂਸਿਰਫ ਪਹਿਲੀ ਜਮਾਤ ਤੋਂ ਲੈ ਕੇ 8ਵੀਂ ਜਮਾਤਾਂ ਲਈ ਹੀ 12 ਜਨਵਰੀ ਤਕ ਵਧਾਈ ਹੈ, ਜਦੋਂ ਕਿ 9ਵੀਂ ਜਮਾਤ ਤੋਂ ਲੈ ਕੇ12ਵੀਂ ਜਮਾਤ ਤਕ ਦੇ ਵਿਦਿਆਰਥੀਆਂ ਦੀ ਪੜਾਈ 9 ਜਨਵਰੀ ਤੋਂ ਸ਼ੁਰੂ ਹੋ ਜਾਵੇਗੀ। ਇੰਨਾਂ ਜਮਾਤਾਂ ਦਾ ਸਮਾਂ 12 ਜਨਵਰੀਤਕ ਸਵੇਰੇ 10.30 ਵਜੇ ਤੋਂ ਲੈ ਕੇ 3:30 ਵਜੇ ਤਕ ਰਹੇਗਾ। ਸਕੂਲ 13 ਜਨਵਰੀ ਨੂੰ ਦੂਜੇ ਸ਼ਨੀਵਾਰ ਕਾਰਣ ਅਤੇ 14ਜਨਵਰੀ ਨੂੰ ਐਤਵਾਰ ਹੋਣ ਕਾਰਣ ਬੰਦ ਰਹਿਣਗੇ। ਸਾਰੇ ਸਕੂਲ 15 ਜਨਵਰੀ, 2018 ਨੂੰ ਮੁੜ ਖੁਲੱਣਗੇ। ਇੰਨਾਂ ਆਦੇਸ਼ਾਂ ਦਾਪਾਲਣ ਕਰਨ ਲਈ ਸਾਰੇ ਸਰਕਾਰੀ, ਸਹਾਇਤਾ ਪ੍ਰਾਪਤ ਅਤੇ ਨਿੱਜੀ ਸਕੂਲਾਂ ਨੂੰ ਆਦੇਸ਼ ਦਿੱਤੇ ਗਏ ਹਨ।
Breaking News : ਕੁੰਭ ਮੇਲੇ ਦੌਰਾਨ ਚਲਾਈਆਂ ਜਾਣਗੀਆਂ 992 ਸਪੈਸ਼ਲ ਟਰੇਨਾਂ ; ਰੇਲ ਮੰਤਰੀ ਨੇ ਕੀਤੀ ਸਮੀਖਿਆ ਮੀਟਿੰਗ
Breaking News : ਕੁੰਭ ਮੇਲੇ ਦੌਰਾਨ ਚਲਾਈਆਂ ਜਾਣਗੀਆਂ 992 ਸਪੈਸ਼ਲ ਟਰੇਨਾਂ ; ਰੇਲ ਮੰਤਰੀ ਨੇ ਕੀਤੀ ਸਮੀਖਿਆ ਮੀਟਿੰਗ ਚੰਡੀਗੜ੍ਹ, 30ਸਤੰਬਰ(ਵਿਸ਼ਵ...