ਹਰਿਆਣਾ ਵਿੱਚ ਵਧਿਆ ਕੋਰੋਨਾ ਦਾ ਕਹਿਰ
895 ਨਵੇਂ ਮਾਮਲੇ
ਦਿੱਲੀ, 24 ਮਾਰਚ (ਵਿਸ਼ਵ ਵਾਰਤਾ)- ਰਾਜ ਵਿੱਚ ਕੋਰੋਨਾ ਦੇ 895 ਨਵੇਂ ਮਾਮਲੇ ਸਾਹਮਣੇ ਆਏ ਹਨ। ਕਰਨਾਲ, ਯਮੁਨਾਨਗਰ ਅਤੇ ਕੁਰੂਕਸ਼ੇਤਰ ਵਿੱਚ ਇਕ –ਇਕ ਮਰੀਜ਼ ਦੀ ਮੌਤ ਹੋ ਗਈ ਹੈ। ਗੰਭੀਰ ਮਰੀਜਾਂ ਦੀ ਸੰਖਿਆ ਵੱਧ ਕੇ 106 ਹੋ ਗਈ ਹੈ। ਇਸਨਾਂ ਵਿੱਚੋਂ 87 ਆਕਸੀਜ਼ਨ ਅਤੇ 19 ਮਰੀਜ ਵੈਟੀਲੇਟਰ ਤੇ ਹਨ। 441 ਮਰੀਜਾਂ ਦੇ ਠੀਕ ਹੋਣ ਤੇ ਛੁੱਟੀ ਕਰ ਦਿੱਤੀ ਗਈ ਹੈ। ਰਾਜ ਵਿੱਚ ਪ੍ਰਭਾਵਿਤ ਦਰ 4.64 ਅਤੇ ਰਿਕਵਰੀ ਦਰ ਘੱਟ ਕੇ 96.71 ਪ੍ਰਤੀਸ਼ਤ ਪਹੁੰਚ ਗਈ ਹੈ। ਮੰਗਲਵਾਰ ਨੂੰ 41785 ਲੋਕਾਂ ਦੇ ਕੋਰੋਨਾ ਵੈਕਸੀਨ ਦੀ ਪਹਿਲੀ ਅਤੇ 7371 ਦੂਸਰੀ ਡੋਜ਼ ਲਈ।