Advertisement
ਚੰਡੀਗੜ, 12 ਮਾਰਚ – ਹਰਿਆਣਾ ਰਾਜ ਕਰਮਚਾਰੀ ਚੋਣ ਕਮਿਸ਼ਨ ਨੇ ਵੱਖ-ਵੱਖ ਵਿਭਾਗਾਂ, ਬੋਰਡਾਂ ਅਤੇ ਨਿਗਮਾਂ ਵਿਚ ਕਲਰਕ ਦੇ ਅਹੁੱਦੇ ਲਈ ਵਿਭਾਗਾਂ, ਬੋਰਡਾਂ ਅਤੇ ਨਿਗਮਾਂ ਵਿਚ ਜਾਣ ਦੀ ਇੱਛਾ ਦੇਣ ਲਈ ਸਫਲ ਉਮੀਦਵਾਰਾਂ ਲਈ ਨੋਟਿਸਦਿੱਤਾ ਹੈ ਕਿ ਉਹ 103 ਵਿਭਾਗਾਂ, ਬੋਰਡਾਂ ਅਤੇ ਨਿਗਮਾਂ ਵਿਚ ਜਾਣ ਲਈ ਆਪਣੇ ਵਿਕਲਪ 12 ਮਾਰਚ, 2018 ਤੋਂ 14 ਮਾਰਚ, 2018 ਦੇ ਵਿਚਕਾਰ ਕਮਿਸ਼ਨ ਦੇ ਵੈਬਸਾਇਟ www.hssc.gov.in ‘ਤੇ ਦੇ ਸਕਦੇ ਹਨ।
ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਕਮਿਸ਼ਨ ਦੇ ਇਕ ਬੁਲਾਰੇ ਨੇ ਦਸਿਆ ਕਿ ਕਮਿਸ਼ਨ ਵੱਲੋਂ ਕਿਸੇ ਵੀ ਉਮੀਦਵਾਰ ਤੋਂ ਮੈਂਨੂਅਲ ਬਿਨੈ ਵਿਭਾਗਾਂ, ਬੋਰਡਾਂ ਅਤੇ ਨਿਗਮਾਂ ਵਿਚ ਜਾਣ ਲਈ ਨਹੀਂ ਕੀਤਾ ਜਾਵੇਗਾ। ਜੇਕਰ ਕਿਸੇ ਉਮੀਦਵਾਰ ਨੇਨਿਰਧਾਰਿਤ ਸਮੇਂ ਅੰਦਰ ਆਪਣਾ ਵਿਕਲਪ ਨਹੀਂ ਦਿੱਤਾ ਤਾਂ ਅਜਿਹੇ ਉਮੀਦਵਾਰਾਂ ਨੂੰ ਉਨਾਂ ਦੇ ਮੈਰੀਟ ਦੇ ਆਧਾਰ ‘ਤੇ ਵਿਭਾਗਾਂ, ਬੋਰਡਾਂ ਅਤੇ ਨਿਗਮ ਦੇ ਦਿੱਤੇ ਜਾਣਗੇ।
Advertisement