ਚੰਡੀਗੜ੍ਹ, 13 ਅਕਤੂਬਰ (ਵਿਸ਼ਵ ਵਾਰਤਾ) – ਹਰਿਆਣਾ ਦੀ ਮੰਡੀਆਂ ਵਿਚ ਹੁਣ ਤਕ 27.52 ਲੱਖ ਮੀਟ੍ਰਿਕ ਟਨ ਤੋ ਵੱਧ ਦੀ ਝੋਨੇ ਦੀ ਆਮਦ ਹੋਈ ਹੈ, ਜਿਸ ਵਿੱਚੋ 26.97 ਲੱਖ ਮੀਟ੍ਰਿਕ ਟਨ ਸਰਕਾਰੀ ਖਰੀਦ ਏਜੰਸੀਆਂ ਵੱਲੋ ਅਤੇ 54,948 ਮੀਟ੍ਰਿਕ ਟਨ ਝੋਨੇ ਦੀ ਖਰੀਦ ਮਿਲਰਾਂ ਤੇ ਡੀਲਰਾਂ ਵੱਲੋ ਕੀਤੀ ਗਈ ਹੈ।
ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਵਿਭਾਗ ਦੇ ਇਕ ਬੁਲਾਰੇ ਨੇ ਅੱਜ ਇੱਥੇ ਇਹ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਝੋਨੇ ਦੀ ਕੁੱਲ ਆਮਦ ਵਿੱਚੋ 27.23 ਲੱਖ ਮੀਟ੍ਰਿਕ ਟਨ ਲੇਵੀ ਝੋਨਾ ਹੈ।
ਉਨ੍ਹਾਂ ਨੇ ਦਸਿਆ ਕਿ ਆਮਦ ਵਿੱਚੋ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਵਿਭਾਗ ਨੇ 12.75 ਲੱਖ ਮੀਟ੍ਰਿਕ ਟਨ ਤੋ ਵੱਧ, ਹੈਫ਼ੇਡ 9.13 ਲੱਖ ਮੀਟ੍ਰਿਕ ਟਨ ਤੋ ਵੱਧ, ਖੇਤੀਬਾੜੀ ਉਦਯੋਗ ਨਿਗਮ ਨੇ 2.61 ਲੱਖ ਮੀਟ੍ਰਿਕ ਟਨ, ਹਰਿਆਣਾ ਵੇਅਰਹਾਊਸ ਨਿਗਮ ਨੇ 2.43 ਲੱਖ ਮੀਟ੍ਰਿਕ ਟਨ ਅਤੇ ਭਾਰਤੀ ਖਾਦ ਨਿਗਮ ਨੇ 3,037 ਟਨ ਝੋਨੇ ਦੀ ਖਰੀਦ ਕੀਤੀ ਹੈ।
ਵੱਖ-ਵੱਖ ਜਿਲਾ ਦੀ ਮੰਡੀਆਂ ਵਿਚ ਝੋਨਾ ਆਮਦ ਦਾ ਜਿਕਰ ਕਰਦੇ ਹੋਏ ਊਨ੍ਹਾਂ ਨੇ ਦਸਿਆ ਕਿ ਹੁਣ ਤਕ ਕੁਰੂਕਸ਼ੇਤਰ ਵਿਚ 7.30 ਲੱਖ ਮੀਟ੍ਰਿਕ ਟਨ ਤੋ ਵੱਧ, ਕਰਨਾਲ ਵਿਚ 6.59 ਲੱਖ ਮੀਟ੍ਰਿਕ ਟਨ ਤੋ ਵੱਧ, ਕੈਥਲ ਵਿਚ 4.63 ਲੱਖ ਮੀਟ੍ਰਿਕ ਟਨ ਤੋ ਵੱਧ, ਅੰਬਾਲਾ ਵਿਚ 3.88 ਲੱਖ ਮੀਟ੍ਰਿਕ ਟਨ ਤੋ ਵੱਧ, ਯਮੁਨਾਨਗਰ ਵਿਚ 1.89 ਲੱਖ ਮੀਟ੍ਰਿਕ ਟਨ ਤੋ ਵੱਧ, ਫ਼ਤਿਹਾਬਾਦ ਵਿਚ 1.53 ਲੱਖ ਮੀਟ੍ਰਿਕ ਟਨ, ਪੰਚਕੂਲਾ ਵਿਚ 64,304 ਮੀਟ੍ਰਿਕ ਟਨ, ਜੀ²ਦ ਵਿਚ 57,512 ਮੀਟ੍ਰਿਕ ਟਨ, ਸਿਰਸਾ ਵਿਚ 27,565 ਮੀਟ੍ਰਿਕ ਟਨ, ਪਾਣੀਪਤ ਵਿਚ 16,480 ਮੀਟ੍ਰਿਕ ਟਨ ਅਤੇ ਪਲਵਲ ਵਿਚ 1,101 ਟਨ ਝੋਨੇ ਦੀ ਆਮਦ ਹੋਈ ਹੈ।
Latest News : ਸਾਬਕਾ RBI ਗਵਰਨਰ ਸ਼ਕਤੀਕਾਂਤ ਦਾਸ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪ੍ਰਿੰਸੀਪਲ ਸੈਕਟਰੀ ਨਿਯੁਕਤ
Latest News : ਸਾਬਕਾ RBI ਗਵਰਨਰ ਸ਼ਕਤੀਕਾਂਤ ਦਾਸ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪ੍ਰਿੰਸੀਪਲ ਸੈਕਟਰੀ ਨਿਯੁਕਤ ਚੰਡੀਗੜ੍ਹ, 22ਫਰਵਰੀ(ਵਿਸ਼ਵ ਵਾਰਤਾ)...