ਹਰਿਆਣਾ ‘ਚ ਚੋਣਾਂ ਲਈ ਅੱਜ ਆਖਿਰੀ ਪੜਾਅ ਦੀ ਵੋਟਿੰਗ ਜਾਰੀ
ਪੜ੍ਹੋ ਕਿਹੜੇ ਕਿਹੜੇ ਜਿਲ੍ਹਿਆਂ ਵਿੱਚ ਪੈ ਰਹੀਆਂ ਹਨ ਵੋਟਾਂ
ਚੰਡੀਗੜ੍ਹ 25 ਨਵੰਬਰ(ਵਿਸ਼ਵ ਵਾਰਤਾ)- ਪੰਜਾਬ ਦੇ ਗੁਆਂਢੀ ਸੂਬੇ ਹਰਿਆਣਾ ਵਿੱਚ ਪੰਚਾਇਤੀ ਚੋਣਾਂ ਦੇ ਆਖਰੀ ਪੜਾਅ ਵਿੱਚ ਅੱਜ ਪੰਚਾਂ ਤੇ ਸਰਪੰਚਾਂ ਲਈ ਵੋਟਿੰਗ ਜਾਰੀ ਹੈ। ਇਸ ਨੂੰ ਲੈ ਕੇ ਵੋਟਰਾਂ ਵਿੱਚ ਸਵੇਰ ਤੋਂ ਹੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਦੱਸ ਦਈਏ ਕਿ ਅੱਜ ਫਰੀਦਾਬਾਦ, ਪਲਵਲ, ਹਿਸਾਰ ਅਤੇ ਫਤਿਹਾਬਾਦ ਵਿੱਚ ਅੱਜ ਕੁੱਲ 929 ਸਰਪੰਚ ਅਤੇ 10,362 ਪੰਚਾਂ ਦੀ ਚੋਣ ਹੋ ਰਹੀ ਹੈ।
ਇਨ੍ਹਾਂ 4 ਜ਼ਿਲਿਆਂ ‘ਚ ਪਹਿਲੇ 3 ਘੰਟਿਆਂ ‘ਚ 17 ਫੀਸਦੀ ਵੋਟਿੰਗ ਹੋਈ। ਜਿਸ ਵਿੱਚ ਹੁਣ ਤੱਕ 3 ਲੱਖ 69 ਹਜ਼ਾਰ 032 ਲੋਕ ਆਪਣੀ ਵੋਟ ਪਾ ਚੁੱਕੇ ਹਨ। ਸਭ ਤੋਂ ਵੱਧ ਵੋਟਾਂ ਫਤਿਹਾਬਾਦ ਵਿੱਚ ਪਈਆਂ ਹਨ, ਜਿੱਥੇ ਹੁਣ ਤੱਕ 18.2% ਲੋਕਾਂ ਨੇ ਵੋਟ ਪਾਈ ਹੈ। ਫਰੀਦਾਬਾਦ ਵਿੱਚ ਸਭ ਤੋਂ ਘੱਟ 14.3% ਵੋਟਾਂ ਪਈਆਂ। ਉਨ੍ਹਾਂ ਦਾ ਨਤੀਜਾ ਵੀ ਸ਼ਾਮ ਨੂੰ ਹੀ ਐਲਾਨ ਦਿੱਤਾ ਜਾਵੇਗਾ।