ਹਰਸਿਮਰਤ ਬਾਦਲ ਵੱਲੋਂ ਪ੍ਰਧਾਨ ਮੰਤਰੀ ਨੂੰ ਸਰਕਾਰੀ ਸ਼ਨਾਖਤ ਮੌਕੇ ਪੱਗ ਉਤਾਰਨ ਦਾ ਮੁੱਦਾ ਫਰਾਂਸ ਦੇ ਰਾਸ਼ਟਰਪਤੀ ਕੋਲ ਉਠਾਉਣ ਦੀ ਅਪੀਲ

153
Advertisement


ਚੰਡੀਗੜ, 10 ਮਾਰਚ (ਵਿਸ਼ਵ ਵਾਰਤਾ) : ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਹੈ ਕਿ ਫਰਾਂਸ ਵਿਚ ਸਰਕਾਰੀ ਸ਼ਨਾਖਤ ਮੌਕੇ ਸਿੱਖ ਭਾਈਚਾਰੇ ਦੇ ਲੋਕਾਂ ਨੂੰ ਪੱਗ ਉਤਾਰਨ ਕਹਿ ਕੇ ਉਹਨਾਂ ਦੇ ਕੀਤੇ ਜਾਂਦੇ ਅਪਮਾਨ ਦਾ ਮੁੱਦਾ ਉਹ ਫਰਾਂਸ ਦੇ ਰਾਸ਼ਟਰਪਤੀ ਇਮੈਨੂਅਲ ਮੈਕਰੌਨ ਦੀ ਮੌਜੂਦਾ ਭਾਰਤ ਫੇਰੀ ਦੌਰਾਨ ਜਰੂਰ ਉਠਾਉਣ।
ਕੇਂਦਰੀ ਮੰਤਰੀ ਨੇ ਇਸ ਸੰਬੰਧ ਵਿਚ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖ ਕੇ ਕਿਹਾ ਹੈ ਕਿ ਉਹਨਾਂ ਨੂੰ ਫਰਾਂਸ ਵਿਚ ਰਹਿੰਦੇ ਸਿੱਖ ਭਾਈਚਾਰੇ ਦੇ ਲੋਕਾਂ ਅਤੇ ਸਿੱਖਾਂ ਦੇ ਨੁੰਮਾਇਦਗੀ ਕਰਨ ਵਾਲੀ ਸੰਸਥਾ ਵੱਲੋਂ ਵਾਰ ਵਾਰ ਬੇਨਤੀਆਂ ਕੀਤੀਆਂ ਗਈਆਂ ਹਨ ਕਿ ਫਰਾਂਸ ਪ੍ਰਸਾਸ਼ਨ ਦਾ ਪਾਸਪੋਰਟ, ਪਹਿਚਾਣ-ਪੱਤਰ ਕਾਰਡ, ਹੈਲਥ ਕਾਰਡ, ਟਰਾਂਸਪੋਰਟ ਕਾਰਡ ਡਰਾਇਵਿੰਗ ਲਾਇਸੰਸ ਅਤੇ ਸ਼ਨਾਖਤ ਨਾਲ ਜੁੜੇ ਹੋਰ ਕੰਮਾਂ ਵਾਸਤੇ ਪੱਗਾਂ ਉਤਰਾਉਣ ਵਾਲਾ ਕਾਨੂੰਨ ਉਹਨਾਂ ਲਈ ਭਾਰੀ ਨਮੋਸ਼ੀ ਦਾ ਸਬਬ ਬਣ ਰਿਹਾ ਹੈ।
ਇਹ ਟਿੱਪਣੀ ਕਰਦਿਆਂ ਕਿ ਇਹ ਕਾਨੂੰਨ ਸਿੱਖ ਸਿਧਾਂਤਾਂ ਦੀ ਵੀ ਉਲੰਘਣਾ ਕਰਦਾ ਹੈ, ਬੀਬੀ ਬਾਦਲ ਨੇ ਕਿਹਾ ਕਿ ਸਿੱਖ ਭਾਈਚਾਰੇ ਨੂੰ ਭਰੋਸਾ ਹੈ ਕਿ ਪ੍ਰਧਾਨ ਮੰਤਰੀ ਦੀ ਪ੍ਰਭਾਵਸ਼ਾਲੀ ਅਗਵਾਈ ਥੱਲੇ ਇਹ ਮੁੱਦਾ ਹੱਲ ਹੋ ਸਕਦਾ ਹੈ। ਉਹਨਾਂ ਕਿਹਾ ਕਿ ਇਹ ਇਸ ਲਈ ਜਰੂਰੀ ਹੈ,ਕਿਉਂਕਿ ਦੁਨੀਆਂ ਵਿਚ ਹੋਰ ਕਿਤੇ ਵੀ ਸਿੱਖਾਂ ਨਾਲ ਇਸ ਕਿਸਮ ਦਾ ਵਿਤਕਰਾ ਨਹੀਂ ਕੀਤਾ ਜਾਂਦਾ ਹੈ।
ਇਸ ਗੱਲ ਉੱਤੇ ਜ਼ੋਰ ਦਿੰਦਿਆਂ ਕਿ ਪੱਗ ਸਿੱਖ ਪਹਿਚਾਣ ਦਾ ਅਹਿਮ ਹਿੱਸਾ ਹੈ, ਬੀਬੀ ਬਾਦਲ ਨੇ ਕਿਹਾ ਕਿ ਫਰਾਂਸ ਦੀ ਸਰਕਾਰ ਨੂੰ ਸਿੱਖ ਵਿਰਾਸਤ ਬਾਰੇ ਜਾਗਰੂਕ ਕੀਤੇ ਜਾਣ ਅਤੇ ਸਿੱਖ ਭਾਈਚਾਰੇ ਦੀਆਂ ਇਸ ਮੁੱਦੇ ਨਾਲ ਜੁੜੀਆਂ ਭਾਵਨਾਵਾਂ ਬਾਰੇ ਦੱਸੇ ਜਾਣ ਦੀ ਲੋੜ ਹੈ।

Advertisement

LEAVE A REPLY

Please enter your comment!
Please enter your name here