ਚੰਡੀਗੜ, 15 ਸਤੰਬਰ (ਵਿਸ਼ਵ ਵਾਰਤਾ)-ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਨੇ ਅੱਜ ਇੱਥੇ ਲੋਕਾਂ ਦੀ ਅਗਵਾਈ ਕਰਦਿਆਂ ਅਗਲੇ ਪੰਜ ਸਾਲਾਂ ਵਿਚ ਇੱਕ ਨਵਾਂ ਭਾਰਤ ਸਿਰਜਣ ਦੀ ਪ੍ਰਤਿੱਗਿਆ ਲਈ।
ਇੱਥੇ ਇੱਕ ਪ੍ਰਦਰਸ਼ਨੀ ਤੇ ਸੈਮੀਨਾਰ ‘ਨਿਊ ਇੰਡੀਆ-ਵੀ ਰੀਜ਼ੌਲਵ ਟੂ ਮੇਕ’ ਦੀ ਪ੍ਰਧਾਨਗੀ ਕਰਦਿਆਂ ਕੇਂਦਰੀ ਮੰਤਰੀ ਨੇ ਕਿਹਾ ਕਿ ਇਸ ਸੰਕਲਪ ਨੂੰ ਪੂਰਾ ਕਰਨ ਵਾਸਤੇ ਯਤਨ ਕਰਨਾ ਹਰ ਨਾਗਰਿਕ ਦਾ ਫਰਜ਼ ਹੈ। ਉਹਨਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਵੇਂ ਭਾਰਤ ਦੀ ਦ੍ਰਿਸ਼ਟੀ ਨੂੰ ਸਾਕਾਰ ਕਰਨ ਵਾਸਤੇ ਸਾਡੀ ਅਗਵਾਈ ਕੀਤੀ ਹੈ ਅਤੇ ਹੁਣ ਇਸ ਨੂੰ ਸੱਚ ਬਣਾਉਣ ਲਈ ਸਾਰਿਆਂ ਨੇ ਦੇਸ਼ ਦੇ ਕੋਨੇ ਕੋਨੇ ਵਿਚ ਇਹ ਸੁਨੇਹਾ ਪਹੁੰਚਾਉਣਾ ਹੈ।
ਬੀਬੀ ਬਾਦਲ ਨੇ ਕਿਹਾ ਕਿ ਨਵਾਂ ਭਾਰਤ ਲਹਿਰ 2017-2022 ਤਹਿਤ ਇੱਕ ਗਰੀਬੀ,ਭ੍ਰਿਸ਼ਟਾਚਾਰ, ਅੱਤਵਾਦ, ਫਿਰਕੂਪੁਣੇ ,ਜਾਤੀਵਾਦ ਅਤੇ ਗੰਦਗੀ ਤੋਂ ਮੁਕਤ ਭਾਰਤ ਨੂੰ ਚਿਤਵਿਆ ਗਿਆ ਹੈ। ਉਹਨਾਂ ਕਿਹਾ ਕਿ ਸੁਧਾਰਾਂ ਲਈ ਨਾਗਰਿਕ ਖੁਦ ਅੱਗੇ ਆਉਣ ਅਤੇ ਇੱਕ ਹਾਂ-ਪੱਖੀ ਤਬਦੀਲੀ ਵਾਸਤੇ ਇੱਕ ਸਾਂਝੇ ਸੰਕਲਪ ਰਾਂਹੀ ਭਾਰਤ ਨੂੰ ਬਦਲ ਦੇਣ।
ਇਸ ਸਮਾਗਮ ਦੌਰਾਨ ਇੱਕ ਪ੍ਰਦਰਸ਼ਨੀ ਵੀ ਲਗਾਈ ਗਈ, ਜਿਸ ਵਿਚ ਬਰਤਾਨਵੀ ਹਕੂਮਤ ਤੋਂ ਆਜ਼ਾਦੀ ਲੈਣ ਨਾਲ ਜੁੜੀਆਂ ਵੱਖ ਵੱਖ ਘਟਨਾਵਾਂ ਜਿਵੇਂ ਆਜ਼ਾਦੀ ਦੀ ਪਹਿਲੀ ਲੜਾਈ, 1857 ਚੰਪਰਾਨ ਸੱਤਿਆਗ੍ਰਹਿ, 1917 ਨਾਮਿਲਵਰਤਨ ਅੰਦੋਲਨ, ਡਾਂਡੀ ਮਾਰਚ ਅਤੇ ਭਾਰਤ ਛੱਡੋ ਅੰਦੋਲਨ ਸ਼ਾਮਿਲ ਸਨ। ਇੱਥੇ ‘ਬੇਟੀ ਬਚਾਓ’ ਅਤੇ ‘ਡਿਜੀਟਲ ਇੰਡੀਆ’ ਮਹਿੰਮਾਂ ਬਾਰੇ ਵੀ ਪ੍ਰਦਰਸ਼ਨੀਆਂ ਲਾਈਆਂ ਗਈਆਂ ਸਨ।
ਇਸ ਮੌਕੇ ਚੰਡੀਗੜ ਸਾਂਸਦ ਸ਼੍ਰੀਮਤੀ ਕਿਰਨ ਖੇਰ ਨੇ ਵੀ ਸੰਬੋਧਨ ਕੀਤਾ।
ਹਰਸਿਮਰਤ ਬਾਦਲ ਨੇ ਨਵਾਂ ਭਾਰਤ ਸਿਰਜਣ ਦੀ ਲਈ ਪ੍ਰਤਿੱਗਿਆ
Advertisement
Advertisement