ਚੰਡੀਗੜ੍ਹ, 11 ਅਕਤੂਬਰ (ਵਿਸ਼ਵ ਵਾਰਤਾ) – ਰਾਮ ਰਹੀਮ ਦੀ ਮੂੰਹਬੋਲੀ ਧੀ ਹਨੀਪ੍ਰੀਤ ਨੇ ਰਿਮਾਂਡ ਦੌਰਾਨ ਮੰਨਿਆ ਹੈ ਕਿ ਪੰਚਕੂਲਾ ਵਿਚ ਹਿੰਸਾ ਉਸ ਦੇ ਸ਼ਾਰੇ ਤੇ ਹੋਈ| ਐਸ.ਆਈ.ਟੀ ਅਨੁਸਾਰ ਹਨੀਪ੍ਰੀਤ ਨੇ ਦੱਸਿਆ ਕਿ ਹਿੰਸਾ ਲਈ ਉਸ ਨੇ ਸਵਾ ਕਰੋੜ ਰੁਪਏ ਵੀ ਵੰਡੇ ਸਨ| ਰਿਮਾਂਡ ਦੌਰਾਨ ਮੰਗਲਵਾਰ ਨੂੰ ਐਸ.ਆਈ.ਟੀ ਕੋਰਟ ਨੇ ਹਨੀਪ੍ਰੀਤ ਅਤੇ ਸੁਖਦੀਪ ਕੌਰ ਨੂੰ ਪੰਚਕੂਲਾ ਕੋਰਟ ਵਿਚ ਪੇਸ਼ ਕੀਤਾ ਸੀ| ਇਸ ਤੋਂ ਪਹਿਲਾਂ ਹਨੀਪ੍ਰੀਤ ਨੂੰ 4 ਅਕਤੁਬਰ ਨੂੰ ਕੋਰਟ ਵਿਚ ਪੇਸ ਕੀਤਾ ਗਿਆ ਸੀ|
ਇਸ ਦੌਰਾਨ ਹਨੀਪ੍ਰੀਤ ਨੇ ਰੋਂਦਿਆਂ ਕਿਹਾ ਸੀ ਕਿ ਮੈਂ ਨਿਰਦੋਸ਼ ਹਾਂ| ਹਨੀਪ੍ਰੀਤ ਤੇ 25 ਅਗਸਤ ਨੂੰ ਪੰਚਕੂਲਾ ਵਿਚ ਹੋਈ ਹਿੰਸਾ ਦੀ ਸਾਜਿਸ਼ ਰਚਣ ਦਾ ਦੋਸ਼ ਹੈ| ਪੰਚਕੂਲਾ ਹਿੰਸਾ ਵਿਚ 36 ਲੋਕ ਮਾਰੇ ਗਏ ਸਨ ਅਤੇ ਸਿਰਸਾ ਵਿਚ ਵੀ 5 ਦੀ ਮੌਤ ਹੋਈ ਸੀ|
ਪੇਸ਼ੀ ਦੌਰਾਨ ਐਸ.ਆਈ.ਟੀ ਨੇ ਕੋਰਟ ਵਿਚ ਕਿਹਾ ਹਨੀਪ੍ਰੀਤ ਨੇ ਦੇਸ਼ ਵਿਰੋਧੀ ਵੀਡੀਓ ਵਾਇਰਲ ਕੀਤਾ ਸੀ| ਇਸ ਵੀਡੀਓ ਵਿਚ ਨਾਅਰੇਬਾਜੀ ਕੀਤੀ ਗਈ ਸੀ ਕਿ ਜੇਕਰ ਰਾਮ ਰਹੀਮ ਨੂੰ ਸਜ਼ਾ ਹੋਈ ਤਾਂ ਹਿੰਦੋਸਤਾਨ ਦਾ ਨਕਸ਼ਾ ਦੁਨੀਆ ਤੋਂ ਮਿਟਾ ਦੇਵਾਂਗੇ| ਹਨੀਪ੍ਰੀਤ ਦੇ ਮੋਬਾਈਲ ਵਿਚ ਹੈ| ਪੰਚਕੂਲਾ ਵਿਚ ਦੰਗਾ ਕਰਾਉਣ ਲਈ ਹਨੀਪ੍ਰੀਤ ਦੇ ਮਾਰਗ ਕੀਤੇ ਮੈਪ ਲੈਪਟਾਪ ਵਿਚ ਹਨ|
BREAKING NEWS : ਅੰਮ੍ਰਿਤਪਾਲ ਦੇ 7 ਸਾਥੀਆਂ ਨੂੰ ਅਜਨਾਲਾ ਅਦਾਲਤ ‘ਚ ਕੀਤਾ ਗਿਆ ਪੇੇਸ਼ ; ਮਿਲਿਆ 4 ਦਿਨ ਦਾ ਰਿਮਾਂਡ
BREAKING NEWS : ਅੰਮ੍ਰਿਤਪਾਲ ਦੇ 7 ਸਾਥੀਆਂ ਨੂੰ ਅਜਨਾਲਾ ਅਦਾਲਤ ‘ਚ ਕੀਤਾ ਗਿਆ ਪੇੇਸ਼ ; ਮਿਲਿਆ 4 ਦਿਨ ਦਾ ਰਿਮਾਂਡ...