ਸੰਸਦ ਦੇ ਮਾਨਸੂਨ ਸੈਸ਼ਨ ਦਾ ਅੱਜ 11ਵਾਂ ਦਿਨ
ਦਿੱਲੀ ਆਰਡੀਨੈਂਸ ਬਿੱਲ ‘ਤੇ ਲੋਕ ਸਭਾ ‘ਚ ਹੋ ਸਕਦੀ ਹੈ ਚਰਚਾ
ਚੰਡੀਗੜ੍ਹ,3ਅਗਸਤ(ਵਿਸ਼ਵ ਵਾਰਤਾ)- ਸੰਸਦ ਦੇ ਮਾਨਸੂਨ ਸੈਸ਼ਨ ਦਾ ਅੱਜ 11ਵਾਂ ਦਿਨ ਹੈ। ਅੱਜ ਦਿੱਲੀ ਆਰਡੀਨੈਂਸ ਬਿੱਲ ‘ਤੇ ਲੋਕ ਸਭਾ ‘ਚ ਚਰਚਾ ਹੋ ਸਕਦੀ ਹੈ। ਇਸ ਤੋਂ ਇਲਾਵਾ ਡਿਜੀਟਲ ਪਰਸਨਲ ਡਾਟਾ ਪ੍ਰੋਟੈਕਸ਼ਨ ਬਿੱਲ ਵੀ ਪੇਸ਼ ਕੀਤਾ ਜਾਵੇਗਾ। ਪਿਛਲੇ 10 ਦਿਨਾਂ ਤੋਂ ਮਣੀਪੁਰ ਮੁੱਦੇ ‘ਤੇ ਵਿਰੋਧੀ ਧਿਰ ਸਦਨ ‘ਚ ਹੰਗਾਮਾ ਕਰ ਰਹੀ ਹੈ, ਜਿਸ ਕਾਰਨ ਸਦਨ ਦੀ ਕਾਰਵਾਈ ‘ਚ ਵਿਘਨ ਪੈ ਰਿਹਾ ਹੈ। ਵਿਰੋਧੀ ਧਿਰ ਦੇ ਹੰਗਾਮੇ ਕਾਰਨ ਲੋਕ ਸਭਾ ਸਪੀਕਰ ਓਮ ਬਿਰਲਾ ਬੁੱਧਵਾਰ ਨੂੰ ਆਪਣੀ ਕੁਰਸੀ ‘ਤੇ ਨਹੀਂ ਬੈਠੇ। ਉਨ੍ਹਾਂ ਸਦਨ ਵਿੱਚ ਆਉਣ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਦੀ ਥਾਂ ‘ਤੇ ਆਂਧਰਾ ਪ੍ਰਦੇਸ਼ ਦੇ ਰਾਜਮਪੇਟ ਤੋਂ ਸੰਸਦ ਮੈਂਬਰ ਪੀਵੀ ਮਿਧੁਨ ਰੈੱਡੀ ਨੇ ਲੋਕ ਸਭਾ ਦੀ ਕਾਰਵਾਈ ਸੰਭਾਲੀ ਸੀ।