ਚੰਡੀਗੜ੍ਹ , 5 ਦਸੰਬਰ (ਵਿਸ਼ਵ ਵਾਰਤਾ)-ਆਮ ਆਦਮੀ ਪਾਰਟੀ (ਆਪ) ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਸੰਸਦ ਦੇ ਸਰਦ ਰੁੱਤ ਇਜਲਾਸ ਦੌਰਾਨ ਅੱਜ ਅਵਾਰਾ ਪਸ਼ੂਆਂ ਦਾ ਮੁੱਦਾ ਚੁੱਕਿਆ ਅਤੇ ਇਸ ਗੰਭੀਰ ਸਮੱਸਿਆ ਦੇ ਹੱਲ ਲਈ ਆਉਂਦੇ ਬਜਟ ‘ਚ ਵਿਸ਼ੇਸ਼ ਰਾਸ਼ੀ ਦਾ ਪ੍ਰਬੰਧ ਕਰਨ ਦੀ ਮੰਗ ਰੱਖੀ।
‘ਆਪ’ ਵੱਲੋਂ ਜਾਰੀ ਪ੍ਰੈੱਸ ਬਿਆਨ ਰਾਹੀਂ ਭਗਵੰਤ ਮਾਨ ਨੇ ਸੰਸਦ ਸਦਨ ‘ਚ ਦੱਸਿਆ ਕਿ ਅਵਾਰਾ ਪਸ਼ੂ ਪੂਰੇ ਦੇਸ਼ ਦੀ ਸਮੱਸਿਆ ਬਣੇ ਹੋਏ ਹਨ। ਅਵਾਰਾ ਪਸ਼ੂਆਂ ਕਾਰਨ ਹੋ ਰਹੇ ਸੜਕ ਹਾਦਸਿਆਂ ‘ਚ ਕੀਮਤੀ ਜਾਨਾਂ ਜਾ ਰਹੀਆਂ ਹਨ। ਫ਼ਸਲਾਂ ਦੀ ਵੱਡੇ ਪੱਧਰ ‘ਤੇ ਬਰਬਾਦੀ ਹੋ ਰਹੀ ਹੈ। ਪੰਜਾਬ ਦੇ ਕਿਸਾਨਾਂ ਅਤੇ ਸ਼ਹਿਰਾਂ ਦਾ ਹਵਾਲਾ ਦਿੰਦੇ ਹੋਏ ਭਗਵੰਤ ਮਾਨ ਨੇ ਕਿਹਾ ਕਿ ਵੱਡੀ ਗਿਣਤੀ ‘ਚ ਅਵਾਰਾ ਪਸ਼ੂਆਂ ਦੇ ਝੁੰਡ ਜਿਸ ਖੇਤ ‘ਚ ਲੰਘ ਜਾਂਦੇ ਹਨ। ਉੱਥੇ ਪੂਰੀ ਫ਼ਸਲ ਬਰਬਾਦ ਹੋ ਜਾਂਦੀ ਹੈ। ਕੜਾਕੇ ਦੀ ਠੰਢ ‘ਚ ਅਵਾਰਾ ਪਸ਼ੂਆਂ ਤੋਂ ਖੇਤ ਬਚਾਉਣ ਲਈ ਕਿਸਾਨ ਘੋੜ ਸਵਾਰ ਰਾਖਿਆਂ ਨੂੰ ਪ੍ਰਤੀ ਏਕੜ 1500 ਰੁਪਏ ਦੇਣ ਲਈ ਮਜਬੂਰ ਹਨ।
ਭਗਵੰਤ ਮਾਨ ਨੇ ਇਹ ਵੀ ਮੁੱਦਾ ਉਠਾਇਆ ਕਿ ਜਦ ਬਿਜਲੀ ਦੇ ਬਿਲਾਂ ਅਤੇ ਹੋਰ ਟੈਕਸਾਂ ‘ਚ ਗਊ ਸੈੱਸ ਵਸੂਲਿਆ ਜਾ ਰਿਹਾ ਹੈ ਤਾਂ ਸ਼ਹਿਰਾਂ ਅਤੇ ਪਿੰਡਾਂ ‘ਚ ਅਵਾਰਾ ਗਊਆਂ ਦੇ ਝੁੰਡ ਕਿਊ ਘੁੰਮ ਰਹੇ ਹਨ। ਵਰਨਣਯੋਗ ਹੈ ਕਿ 2012 ਦੀ ਪਸ਼ੂ ਗਣਨਾ ਮੁਤਾਬਿਕ ਪੰਜਾਬ ਅੰਦਰ 1 ਲੱਖ 10 ਹਜ਼ਾਰ ਤੋਂ ਵੱਧ ਅਵਾਰਾ ਪਸ਼ੂ ਅਤੇ ਤਿੰਨ ਲੱਖ ਤੋਂ ਵੱਧ ਅਵਾਰਾ ਕੁੱਤੇ ਸਨ, ਜਦਕਿ 2017 ‘ਚ ਹੋਣ ਵਾਲੀ ਪਸ਼ੂ ਗਣਨਾ ਅਜੇ ਲਟਕੀ ਹੋਈ ਹੈ।।ਇਸ ਤੋਂ ਬਿਨਾਂ ਪੰਜਾਬ ਦੀਆਂ 414 ਰਜਿਸਟਰਡ ਗਊਸ਼ਾਲਾਵਾਂ ‘ਚ 1 ਲੱਖ 72 ਹਜ਼ਾਰ ਪਸ਼ੂ ਅਤੇ ਜ਼ਿਲ੍ਹਾ ਪੱਧਰ ‘ਤੇ ਕੈਟਲ ਪੂਲਜ ‘ਚ 7 ਹਜ਼ਾਰ ਤੋਂ ਵੱਧ ਪਸ਼ੂ ਜਮਾਂ ਹਨ।
Latest News: ਤ੍ਰਿਪੁਰਾ ਦੇ ਰਾਜਪਾਲ ਸ੍ਰੀ ਇੰਦਰਾ ਸੇਨਾ ਰੈਡੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ
Latest News: ਤ੍ਰਿਪੁਰਾ ਦੇ ਰਾਜਪਾਲ ਸ੍ਰੀ ਇੰਦਰਾ ਸੇਨਾ ਰੈਡੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ ਜੈਤੋ ,5 ਅਕਤੂਬਰ (ਰਘੂਨੰਦਨ...