ਸੰਵਿਧਾਨ ਦਿਵਸ ਅੱਜ: ਸੁਪਰੀਮ ਕੋਰਟ ‘ਚ ਆਯੋਜਿਤ ਸਮਾਰੋਹ ‘ਚ ਸ਼ਾਮਲ ਹੋਏ ਪ੍ਰਧਾਨ ਮੰਤਰੀ ਮੋਦੀ
ਚੰਡੀਗੜ੍ਹ 26 ਨਵੰਬ(ਵਿਸ਼ਵ ਵਾਰਤਾ) -ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸਵੇਰੇ ਸੁਪਰੀਮ ਕੋਰਟ ਵਿੱਚ ਆਯੋਜਿਤ ਸੰਵਿਧਾਨ ਦਿਵਸ ਸਮਾਗਮ ਵਿੱਚ ਸ਼ਾਮਲ ਹੋਏ। ਇਸ ਦੌਰਾਨ ਈ-ਕੋਰਟ ਪ੍ਰੋਜੈਕਟ ਤਹਿਤ ਵੱਖ-ਵੱਖ ਨਵੀਆਂ ਪਹਿਲਕਦਮੀਆਂ ਅਤੇ ਵੈੱਬਸਾਈਟ ਦਾ ਉਦਘਾਟਨ ਕੀਤਾ ਗਿਆ।ਭਾਰਤ ਦੇ ਚੀਫ ਜਸਟਿਸ ਡੀਵਾਈ ਚੰਦਰਚੂੜ, ਕਾਨੂੰਨ ਮੰਤਰੀ ਕਿਰਨ ਰਿਜਿਜੂ ਅਤੇ ਸੁਪਰੀਮ ਕੋਰਟ ਦੇ ਸੀਨੀਅਰ ਜੱਜ ਵੀ ਸਮਾਰੋਹ ਵਿੱਚ ਮੌਜੂਦ ਹਨ।
ਪੀਐਮ ਮੋਦੀ ਨੇ ਕਿਹਾ ਕਿ 1949 ਵਿੱਚ ਅੱਜ ਦਾ ਦਿਨ ਸੀ, ਜਦੋਂ ਆਜ਼ਾਦ ਭਾਰਤ ਨੇ ਆਪਣੇ ਲਈ ਇੱਕ ਨਵੇਂ ਭਵਿੱਖ ਦੀ ਨੀਂਹ ਰੱਖੀ ਸੀ, ਇਸ ਵਾਰ ਦਾ ਸੰਵਿਧਾਨ ਦਿਵਸ ਇਸ ਲਈ ਵੀ ਖਾਸ ਹੈ ਕਿਉਂਕਿ ਭਾਰਤ ਨੇ ਆਪਣੀ ਆਜ਼ਾਦੀ ਦੇ 75 ਸਾਲ ਪੂਰੇ ਕਰ ਲਏ ਹਨ।
Addressing a programme on Constitution Day at the Supreme Court. https://t.co/pcTGKhucYc
— Narendra Modi (@narendramodi) November 26, 2022