ਸੰਯੁਕਤ ਰਾਸ਼ਟਰ ਜਨਰਲ ਅਸੈਂਬਲੀ ਨੇ ਯੂਕਰੇਨ ਵਿੱਚ ਰੂਸ ਦੇ ਹਮਲੇ ਰੋਕਣ ਲਈ ਕੀਤੀ ਵੋਟਿੰਗ
ਭਾਰਤ ਸਮੇਤ 5 ਦੇਸ਼ਾਂ ਨੇ ਨਹੀਂ ਲਿਆ ਹਿੱਸਾ
ਪੜ੍ਹੋ,ਕਿਹੜੇ ਦੇਸ਼ਾਂ ਦਾ ਯੂਕਰੇਨ ਨੂੰ ਮਿਲਿਆ ਸਾਥ
ਚੰਡੀਗੜ੍ਹ,3 ਮਾਰਚ(ਵਿਸ਼ਵ ਵਾਰਤਾ)- ਸੰਯੁਕਤ ਰਾਸ਼ਟਰ ਜਨਰਲ ਅਸੈਂਬਲੀ ਨੇ ਯੂਕਰੇਨ ਤੇ ਕੀਤੇ ਜਾ ਰਹੇ ਹਮਲਿਆਂ ਨੂੰ ਰੋਕਣ ਲਈ ਅਤੇ ਹਮਲੇ ‘ਤੇ ਰੂਸ ਨੂੰ ਤਾੜਨਾ ਕਰਨ ਅਤੇ ਮਾਸਕੋ ਨੂੰ ਲੜਾਈ ਬੰਦ ਕਰਕੇ ਆਪਣੀਆਂ ਫੌਜੀ ਬਲਾਂ ਨੂੰ ਵਾਪਸ ਲੈਣ ਦੀ ਮੰਗ ਦੇ ਮਤੇ ਲਈ ਵੋਟ ਦਿੱਤੀ । ਇਸ ਵੋਟਿੰਗ ਵਿੱਚ ਭਾਰਤ ਨੇ ਹਿੱਸਾ ਨਹੀਂ ਲਿਆ।
• 141 ਦੇਸ਼ਾਂ ਨੇ ਹੱਕ ਵਿੱਚ ਵੋਟ ਪਾਈ
• 5 ਨੇ ਵਿਰੋਧ ਕੀਤਾ
• 35 ਪਰਹੇਜ਼