ਸੰਗਰਾਂਦ ਦਿਹਾੜਾ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ

1772
Advertisement


ਮੰਡੀ ਡੱਬਵਾਲੀ, 16 ਸਤੰਬਰ (ਨਛੱਤਰ ਸਿੰਘ ਬੋਸ)-ਇਲਾਕੇ ਦੇ ਪ੍ਰਸਿੱਧ ਧਾਰਮਿਕ ਅਸਥਾਨ ਦੀਨ-ਦੁਖੀਆਂ ਦਾ ਸਹਾਰਾ ਅਤੇ ਮਨੁੱਖਤਾ ਦੀ ਭਲਾਈ ਦਾ ਕੇਂਦਰ ਗੁਰਦੁਆਰਾ ਸਾਹਿਬ ਚੋਰਮਾਰ ਵਿਖੇ ਬਾਬਾ ਕਰਮ ਸਿੰਘ ਜੀ ਦੀ ਦੇਖ-ਰੇਖ ਵਿੱਚ ਭਾਦੋਂ ਦੀ ਸੰਗ੍ਰਾਂਦ ਦਾ ਪਵਿੱਤਰ ਦਿਹਾੜਾ ਬੜੀ ਸ.ਰਧਾ ਅਤੇ ਉਤਸਾਹ ਨਾਲ ਮਨਾਇਆ ਗਿਆ |

ਇਸ ਮੌਕੇ ਸੰਗਤਾਂ ਨੇ ਪਵਿੱਤਰ ਸਰੋਵਰ ਵਿੱਚ ਇਸਨਾਨ ਕਰਕੇ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਆਪਣਾ ਜੀਵਨ ਸਫਲਾ ਕੀਤਾ | ਇਸ ਮੌਕੇ ਇਥੇ ਚੱਲ ਰਹੀ ਪਾਠਾਂ ਦੀ ਲੜੀ ਦੇ ਪਾਠਾਂ ਦੇ   ਭੋਗ ਪਾਏ ਗਏ | ਇਸ ਉਪਰੰਤ ਧਾਰਮਿਕ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਪ੍ਰਸਿੱਧ ਰਾਗੀ, ਢਾਡੀ, ਕੀਰਤਨੀ, ਕਵੀਸਰੀ ਜਥਿਆਂ ਨੇ ਗੁਰਬਾਣੀ ਅਤੇ ਸਿੱਖ ਇਤਿਹਾਸ ਦਾ ਗਾਇਣ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ | ਇਸ ਮੌਕੇ ਤੇ ਬਾਬਾ ਕਰਮ ਸਿੰਘ ਜੀ ਨੇ ਸੰਗਤਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਬਾਣੀ ਅਤੇ ਬਾਣੇ ਦੇ ਲੜ ਲੱਗ ਕੇ ਆਪਦੇ ਜੀਵਨ ਨੂੰ ਸਫਲ ਬਣਾਇਆ ਜਾ ਸਕਦਾ ਹੈ| ਉਨ੍ਹਾਂ ਕਿਹਾ ਕਿ ਨਸਿ.ਆਂ ਤੋਂ ਰਹਿਤ ਜੀਵਨ ਜਿਉਣ ਵਾਲਾ ਹੀ ਗੁਰੂ ਦਾ ਸਿੱਖ ਕਹਾਉਣ ਦੇ ਕਾਬਲ ਹੋ ਸਕਦਾ ਹੈ | ਉਨ੍ਹਾਂ ਕਿਹਾ ਕਿ ਸਾਨੂੰ ਗੁਰਬਾਣੀ ਤੋਂ ਸੇਧ ਲੈ ਕੇ ਇਨਸਾਨ ਬਣਨ ਦੀ ਲੋੜ ਹੈ | ਮੁੱਖ ਗ੍ਰੰਥੀ ਭਾਈ ਗੁਰਪਾਲ ਸਿੰਘ ਨੇ ਸੰਗਤਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਮਨੁੱਖ ਨੂੰ ਆਪਦੀ ਨੇਕ ਕਮਾਈ ਵਿੱਚੋਂ ਦਸਵੰਧ ਕੱਢ ਕੇ ਗਰੀਬਾਂ ਅਤੇ ਲੋੜਵੰਦਾਂ ਦੀ ਭਲਾਈ ਲਈ ਖਰਚ ਕਰਨੇ ਚਾਹੀਦੇ ਹਨ | ਮਨੁੱਖਤਾ ਦੀ ਸੇਵਾ ਸਭ ਤੋਂ ਉੱਤਮ ਸੇਵਾ ਹੈ | ਉਨ੍ਹਾਂ ਸਮੂਹ ਵਰਗ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਮਾਜਿਕ ਬੁਰਾਈਆਂ ਭਰੂਣ ਹੱਤਿਆ, ਨਸ਼ੇ, ਦਹੇਜ ਆਦਿ ਦੇ ਖਾਤਮੇ ਲਈ ਇੱਕ ਜੁੱਟ ਹੋ ਕੇ ਹੰਭਲਾ ਮਾਰਨ ਤਾਂ ਕਿ ਚੰਗੇ ਅਤੇ ਨਰੋਏ ਸਮਾਜ ਦੀ ਸਿਰਜਣਾ ਹੋ ਸਕੇ | ਉਨ੍ਹਾਂ ਨੇ ਆਪਸੀ ਭਾਈਚਾਰੇ ਨਾਲ ਮਿਲ ਕੇ ਰਹਿਣ ਦਾ ਸੱਦਾ ਦਿੱਤਾ | ਇਸ ਮੌਕੇ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ |

Advertisement

LEAVE A REPLY

Please enter your comment!
Please enter your name here