ਹੁਸ਼ਿਆਰਪੁਰ, 06 ਜੁਲਾਈ, (ਵਿਸ਼ਵ ਵਾਰਤਾ)- ਡਗਾਣਾ ਰੋਡ ਸਮੇਤ ਵਾਰਡ ਨੰਬਰ-44 ਦੇ ਵੱਖ ਵੱਖ ਮੁਹੱਲਿਆਂ ਦੀਆਂ ਸੜਕਾਂ ਨਗਰ ਨਿਗਮ ਵਲੋਂ ਸਮੇਂ ਸਿਰ ਨਹੀ ਬਣਾਈਆਂ ਗਈਆਂ। ਜਿਸ ਦੇ ਸਬੰਧ ਵਿੱਚ ਬਲਵੀਰ ਸਿੰਘ ਸੈਣੀ ਪ੍ਰਧਾਨ ਮੁਹੱਲਾ ਦਸਮੇਸ਼ ਨਗਰ, ਸੁੱਖਦੇਵ ਸਿੰਘ, ਮਹਿੰਦਰ ਨਾਥ, ਬਾਬਾ ਬਲਵੀਰ ਸਿੰਘ, ਅਸ਼ੋਕ ਕੁਮਾਰ ਦੀ ਅਗਵਾਈ ਵਿੱਚ ਰੋਸ ਵਜੋਂ ਕੈਂਡਲ ਮਾਰਚ ਕੀਤਾ ਗਿਆ। ਇਸ ਮੌਕੇ ਪ੍ਰੈਸ ਨੂੰ ਜਾਰੀ ਬਿਆਨ ਰਾਹੀ ਬਲਵੀਰ ਸਿੰਘ ਸੈਣੀ ਨੇ ਕਿਹਾ ਕਿ ਡਗਾਣਾ ਰੋਡ ਵਾਰਡ ਨੰਬਰ 23 ਦੇ ਮੁਹੱਲਾ ਸੁਭਾਸ਼ ਨਗਰ ਤੋਂ ਸ਼ੁਰੂ ਹੋ ਕਿ ਵਾਰਡ ਨੰਬਰ 25 ਅਤੇ 44 ਦੀ ਸਾਂਝੀ ਕਰੀਬ 1.5 ਕਿਲੋਮੀਟਰ ਲੰਮੀਂ ਸੜਕ ਹੈ। ਜੋ ਜਗ੍ਹਾ ਜਗ੍ਹਾਂ ਤੋਂ ਬੁਰੀ ਤਰ੍ਹਾਂ ਟੁੱਟ ਚੁੱਕੀ ਹੈ ਅਤੇ ਪਿਛਲੇ 7 ਸਾਲਾਂ ਤੋਂ ਲੋਕਾਂ ਅਤੇ ਵੱਖ ਵੱਖ ਡੈਪੂਟੇਸ਼ਨਾਂ ਵਲੋਂ ਬਾਰ ਬਾਰ ਕੌਸਲਰਾਂ ਤੇ ਨਗਰ ਨਿਗਮ ਦੇ ਅਧਿਕਾਰੀਆਂ ਅਤੇ ਮੌਜੂਦਾ ਐਮ.ਐਲ.ਏ./ਮੰਤਰੀ ਨੂੰ ਅਪੀਲਾਂ ਕਰਨ ਦੇ ਬਾਵਜੂਦ ਵੀ ਦੁਬਾਰਾ ਨਹੀਂ ਬਣਾਈ ਜਾ ਰਹੀਂ। ਸੈਣੀ ਨੇ ਕਿਹਾ ਕਿ ਨਗਰ ਨਿਗਮ ਦੇ ਨਿਯਮਾਂ ਅਨੂਸਾਰ ਤਿੰਨ ਸਾਲ ਤੋਂ ਬਾਅਦ ਲੁੱਕ ਵਾਲੀ ਸੜਕ ਦੁਬਾਰਾ ਬਣਾਉਣੀ ਹੁੰਦੀ ਹੈ, ਜੋ ਨਹੀਂ ਬਣਾਈ ਗਈ। ਜਿੱਥੇ ਸਬੰਧਤ ਵਾਰਡਾਂ ਦੇ ਵਾਸੀ ਡਗਾਣਾ ਸੜਕ ਤੋਂ ਲੰਘਣ ਤੋਂ ਦੁੱਖੀ ਹਨ ਉੱਥੇ ਅੱਗੇ ਪੈਂਦੇ ਪਿੰਡ ਡਗਾਣਾ, ਹਰਗੜ ਅਤੇ ਪਿੱਪਲਾਂਵਾਲਾ ਦੇ ਲੋਕ ਵੀ ਇਸ ਸੜਕ ਦੇ ਟੁੱਟਣ ਨਾਲ ਅੱਤ ਦੇ ਦੁੱਖੀ ਹਨ। ਇਸੇ ਹੀ ਤਰਾਂ ਵਾਰਡਾਂ ਦੀਆਂ ਹੋਰ ਗਲੀਆਂ ਵੀ ਟੁੱਟੀਆਂ ਪਈਆਂ ਹਨ ਜਿੰਨਾਂ ਦੀ ਸਾਰ ਨਹੀਂ ਲਈ ਜਾ ਰਹੀ। ਲੋਕਾਂ ਨੂੰ ਸਿਆਸਤ ਦੀ ਚੱਕੀ ਵਿੱਚ ਪੀਸਿਆ ਜਾ ਰਿਹਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਲੋਕਾਂ ਦੇ ਦਬਾ ਅਧੀਨ ਜਿਹੜੀਆਂ ਸੜਕਾਂ ਬਣਾਈਆਂ ਵੀ ਗਈਆਂ ਹਨ। ਉਹ ਫਾਰਮੈਲਟੀ ਪੂਰੀ ਕੀਤੀ ਗਈ ਹੈ। ਇਹ ਬਣਾਈਆਂ ਸੜਕਾਂ ਮਿਆਰ ਦੇ ਪੱਖੋ ਬਹੁਤ ਘਟੀਆਂ ਬਣਾਈਆ ਗਈਆਂ ਹਨ। ਜਿਨ੍ਹਾਂ ਦੀ ਪੜਤਾਲ ਕਰਕੇ ਦੋਸ਼ੀਆਂ ਵਿਰੁੱਧ ਸਖਤ ਪ੍ਰਸਾਸ਼ਕੀ ਕਾਰਵਾਈ ਦੀ ਮੰਗ ਕੀਤੀ। ਇਸੇ ਹੀ ਤਰ੍ਹਾਂ ਕੇਂਦਰ ਦੀ ਮੋਦੀ ਸਰਕਾਰ ਅਤੇ ਮੌਜੂਦਾ ਪੰਜਾਬ ਸਰਕਾਰ ਨੇ ਬਿਜਲੀ, ਪੈਟਰੋਲ-ਡੀਜਲ ਦੇ ਨਾਲ ਨਾਲ ਹਰ ਤਰ੍ਹਾਂ ਦੀ ਵੱਧ ਰਹੀ ਮਹਿੰਗਾਈ ਨਾਲ ਲੋਕਾਂ ਦਾ ਕਚੂੰਮਰ ਕੱਢਿਆ ਜਾ ਰਿਹਾ ਹੈ। ਇਨ੍ਹਾਂ ਵਿੱਚ ਕੀਤੇ ਗਏ ਵਾਧੇ ਵੀ ਵਾਪਿਸ ਲੈਣ ਦੀ ਮੰਗ ਕੀਤੀ। ਵਾਰਡ ਵਾਸੀਆਂ ਨੂੰ ਬਹੁਤੀ ਥਾਈ ਪਾਣੀ ਪੀਣ ਨੂੰ ਵੀ ਨਹੀਂ ਮਿਲ ਰਿਹਾ। ਸੈਣੀ ਨੇ ਦੋਸ਼ ਲਾਇਆ ਕਿ ਕੋਰੋਨਾ ਮਹਾਂਮਾਰੀ ਦੌਰਾਨ ਗਰੀਬ ਲੋਕਾਂ ਲਈ ਸਰਕਾਰੀ ਪੱਖ ਤੋਂ ਵੰਡਿਆ ਗਿਆ ਅਨਾਜ ਗੀਰਬ ਲੋਕਾਂ ਨੂੰ ਵੰਡਣ ਦੀ ਬਜਾਏ ਭਾਈ-ਭਤੀਜਾ ਵਾਦ ਨਾਲ ਅਤੇ ਸਿਆਸੀ ਲਾਹਾ ਲੈਣ ਦੇ ਮਕਸਦ ਨਾਲ ਗੈਰ ਜਿੰਮੇਵਾਰ ਲੋਕਾਂ ਵਲੋਂ ਪੱਖਪਾਤੀ ਢੰਗ ਨਾਲ ਵੰਡਿਆ ਗਿਆ। ਜੋ ਅਸਲ ਗਰੀਬ ਲੋਕਾਂ ਤੱਕ ਨਹੀਂ ਪਹੁੰਚ ਸਕਿਆ। ਮਹਾਂਮਾਰੀ ਦੌਰਾਨ ਵੀ ਗਰੀਬ ਲੋਕਾਂ ਨਾਲ ਵਿਤਕਰਾ ਕਰਨਾ ਸੱਭ ਤੋਂ ਗੈਰ-ਇਖਲਾਕੀ ਅਤੇ ਨਿੰਦਣਯੋਗ ਵਰਤਾਰਾ ਹੈ। ਉਨ੍ਹਾਂ ਕਿਹਾ ਕਿ ਲੋਕ ਹੁਣ ਇੰਨ੍ਹਾਂ ਰਾਜਨੀਤਕ ਲੋਕਾਂ ਦੀਆਂ ਚਾਲਾਂ ਨੂੰ ਸਮਝਣ ਲੱਗ ਪਏ ਹਨ ਅਤੇ ਆਉਣ ਵਾਲੀਆਂ ਚੋਣਾਂ ਵਿੱਚ ਗਰੀਬ ਲੋਕਾਂ ਨਾਲ ਵਿਤਕਰਾ ਕਰਨ ਵਾਲੀਆਂ ਗੈਰ ਇਖਲਾਕੀ ਪਾਰਟੀਆਂ ਦੇ ਉਮੀਦਵਾਰਾਂ ਨੂੰ ਹਰਾਂ ਕੇ ਜਰੂਰ ਸਬਕ ਸਿਖਾਉਣਗੇ। ਇਾਸ ਮੌਕੇ ਵਾਰਡ 44 ਦੇ ਵਸਨੀਕਾਂ ਨੇ ਸਮਾਜਿਕ ਦੂਰੀ ਨੂੰ ਬਰਕਰਾਰ ਰੱਖਦੇ ਹੋਏ, ਮਾਸਿਕ ਲਾ ਕੇ ਸੜਕਾਂ ਨਾ ਬਣਾਉਣ ਅਤੇ ਬਣ ਰਹੀਆਂ ਸੜਕਾਂ ਮਿਆਰੀ ਨਾ ਬਣਾਉਣ ਦੇ ਰੋਸ ਵਜੋਂ ਸਥਾਨਕ ਪ੍ਰਸਾਸ਼ਨ ਅਤੇ ਮੌਜੂਦਾ ਸਰਕਾਰ ਵਿੱਰੁੱਧ ਜੋਰ ਦਾਰ ਨਾਅਰੇਬਾਜੀ ਕਰਕੇ 11 ਨੰ: ਗਲੀ ਤੱਕ ਕੈਂਡਲ ਮਾਰਚ ਕਰਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਮੰਗ ਕੀਤੀ ਗਈ ਕਿ ਡਗਾਣਾ ਰੋਡ ਸਮੇਤ ਵਾਰਡ ਨੰ: 44 ਦੀਆਂ ਸਮੁੱਚੀਆਂ ਸੜਕਾਂ ਬਿਨਾਂ ਕਿਸੇ ਦੇਰੀ ਦੇ ਬਣਾਈਆ ਜਾਣ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਜਲਦੀ ਹੀ ਡਗਾਣਾ ਰੋਡ ਜਾਂ ਵਾਰਡ ਨੰ: 44 ਦੀਆਂ ਸੜਕਾਂ ਜਲਦੀ ਨਾ ਬਣਾਈਆਂ ਗਈਆਂ ਤਾਂ ਨਗਰ ਨਿਗਮ ਕਮਿਸ਼ਨਰ ਦਾ ਘਿਰਾਉ ਕੀਤਾ ਜਾਵੇਗਾ। ਇਸ ਮੌਕੇ ਤਰਸੇਮ ਸਿੰਘ ਸੈਹਬੀ, ਸਰਬਜੀਤ ਸਿੰਘ ਲਾਲੀ, ਅਮਰੀਕ ਸਿੰਘ ਕਲੋਏ, ਕੁਲਦੀਪ ਸਿੰਘ, ਰਾਮ ਪ੍ਰਕਾਸ਼ ਸ਼ਰਮਾਂ, ਪ੍ਰੇਮ ਕੁਮਾਰ ਸਰਮਾਂ, ਰਜਿੰਦਰ ਸਿੰਘ, ਅਸ਼ੋਕ ਕੁਮਾਰ,ਅਸ਼ੋਕ ਸਿੰਘ, ਸੁਰਜੀਤ ਸਿੰਘ, ਅਰਜਨ ਦਾਸ ਮਾਹੀ, ਸ੍ਰੀਮਤੀ ਮਮਤਾ ਦੇਵੀ, ਨਿਰਮਲ ਕੌਰ, ਬਲਜੀਤ ਕੌਰ, ਬਲਵੀਰ ਕੌਰ, ਹੰਸ ਰਾਜ ਸਿੰਘ, ਹਰਪ੍ਰੀਤ ਸਿੰਘ, ਜਸਵੰਤ ਸਿੰਘ ਦਿਲਬਾਗ ਸਿੰਘ, ਬਲਵੀਰ ਸਿੰਘ, ਅਮਰਜੀਤ ਸਿੰਘ, ਸਿੰਗਾਰਾ ਸਿੰਘ, ਸਰੂਪ ਸਿੰਘ, ਜਸਵਿੰਦਰ ਸਿੰਘ, ਰਾਮ ਪ੍ਰਸਾਦਿ, ਮੰਗਵਿੰਦਰ ਪਾਲ ਸਿੰਘ, ਅਮਰਜੀਤ ਸਿੰਘ, ਆਦਿ ਹਾਜਰ ਸਨ।
Latest News: ਤ੍ਰਿਪੁਰਾ ਦੇ ਰਾਜਪਾਲ ਸ੍ਰੀ ਇੰਦਰਾ ਸੇਨਾ ਰੈਡੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ
Latest News: ਤ੍ਰਿਪੁਰਾ ਦੇ ਰਾਜਪਾਲ ਸ੍ਰੀ ਇੰਦਰਾ ਸੇਨਾ ਰੈਡੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ ਜੈਤੋ ,5 ਅਕਤੂਬਰ (ਰਘੂਨੰਦਨ...