ਅੰਮ੍ਰਿਤਸਰ, 13 ਅਕਤੂਬਰ – ਸ੍ਰੀ ਅਕਾਲ ਤਖਤ ਸਾਹਿਬ ਤੇ ਅੱਜ ਪੰਜ ਸਿੰਘ ਸਾਹਿਬਾਨ ਦੀ ਬੈਠਕ ਹੋਈ| ਇਸ ਬੈਠਕ ਵਿਚ ਮਾਸਟਰ ਜੌਹਰ ਸਿੰਘ ਨੂੰ ਤਨਖਾਹੀਆ ਕਰਾਰ ਦਿੱਤਾ ਗਿਆ, ਜਦੋਂ ਕਿ ਬੂਟਾ ਸਿੰਘ ਨੂੰ ਪੰਥ ‘ਚੋਂ ਛੇਕਣ ਦਾ ਫੈਸਲਾ ਸੁਣਾਇਆ ਗਿਆ|
ਕੁਝ ਦਿਨ ਪਹਿਲਾਂ ਜਬਰ ਜਨਾਹ ਅਤੇ ਧੋਖਾਧੜੀ ਦੇ ਕੇਸ ਵਿਚ ਗ੍ਰਿਫਤਾਰ ਕੀਤੇ ਗਏ ਸਾਬਕਾ ਅਕਾਲੀ ਆਗੂ ਸੁੱਚਾ ਸਿੰਘ ਲੰਗਾਹ ਨੇ ਸ੍ਰੀ ਅਕਾਲ ਤਖਤ ਸਾਹਿਬ ਤੇ ਸ਼ਿਕਾਇਤ ਕੀਤੀ ਸੀ ਕਿ ਮਾਸਟਰ ਜੌਹਰ ਸਿੰਘ ਨੂੰ ਉਨ੍ਹਾਂ ਗੁਰਦੁਆਰਾ ਸਾਹਿਬ ਅੰਦਰ ਇਕ ਔਰਤ ਨਾਲ ਇਤਰਾਜ਼ਯੋਗ ਹਾਲਤ ਵਿਚ ਦੇਖਿਆ ਸੀ|
ਜਥੇਦਾਰਾਂ ਨੇ ਕਿਹਾ ਕਿ ਮਾਸਟਰ ਜੌਹਰ ਸਿੰਘ ਕਈ ਵਾਰ ਅਕਾਲ ਤਖਤ ‘ਤੇ ਸੱਦਿਆ ਗਿਆ, ਪਰ ਪੇਸ਼ ਨਹੀਂ ਹੋਇਆ| ਉਨ੍ਹਾਂ ਸਿੱਖ ਸੰਗਤਾਂ ਨੂੰ ਅਪੀਲ ਕੀਤੀ ਜਦੋਂ ਜੌਹਰ ਸਿੰਘ ਅਕਾਲ ਤਖਤ ਤੇ ਪੇਸ਼ ਨਹੀਂ ਹੁੰਦੇ, ਉਦੋਂ ਤੱਕ ਉਸ ਨਾਲ ਕੋਈ ਸੰਪਰਕ ਨਾ ਰੱਖਿਆ ਜਾਵੇ| ਇਸ ਦੇ ਨਾਲ ਹੀ ਉਨ੍ਹਾਂ ਨੇ ਬੂਟਾ ਸਿੰਘ ਨੂੰ ਪੰਥ ਵਿਚੋਂ ਛੇਕ ਦਿੱਤਾ|
BREAKING NEWS : ਅੰਮ੍ਰਿਤਪਾਲ ਦੇ 7 ਸਾਥੀਆਂ ਨੂੰ ਅਜਨਾਲਾ ਅਦਾਲਤ ‘ਚ ਕੀਤਾ ਗਿਆ ਪੇੇਸ਼ ; ਮਿਲਿਆ 4 ਦਿਨ ਦਾ ਰਿਮਾਂਡ
BREAKING NEWS : ਅੰਮ੍ਰਿਤਪਾਲ ਦੇ 7 ਸਾਥੀਆਂ ਨੂੰ ਅਜਨਾਲਾ ਅਦਾਲਤ ‘ਚ ਕੀਤਾ ਗਿਆ ਪੇੇਸ਼ ; ਮਿਲਿਆ 4 ਦਿਨ ਦਾ ਰਿਮਾਂਡ...