ਸ੍ਰੀਲੰਕਾ ਦਾ ਸਫਾਇਆ ਕਰਨ ਮੈਦਾਨ ‘ਤੇ ਉਤਰੇਗੀ ਟੀਮ ਇੰਡੀਆ ਕੱਲ੍ਹ ਨੂੰ

314
Advertisement


ਕੋਲੰਬੋ, 2 ਸਤੰਬਰ : ਭਾਰਤ ਤੇ ਸ੍ਰੀਲੰਕਾ ਵਿਚਾਲੇ ਪੰਜ ਵਨਡੇ ਮੈਚਾਂ ਦੀ ਲੜੀ ਦਾ ਆਖਰੀ ਮੈਚ ਭਲਕੇ ਐਤਵਾਰ ਨੂੰ ਕੋਲੰਬੋ ਵਿਖੇ ਭਾਰਤੀ ਸਮੇਂ ਅਨੁਸਾਰ ਦੁਪਹਿਰ ਬਾਅਦ 2:30 ਵਜੇ ਖੇਡਿਆ ਜਾਵੇਗਾ| ਪੰਜ ਮੈਚਾਂ ਦੀ ਲੜੀ ਵਿਚ 4-0 ਨਾਲ ਅੱਗੇ ਚੱਲ ਰਹੀ ਟੀਮ ਇੰਡੀਆ ਇਸ ਮੈਚ ਵਿਚ ਮੇਜ਼ਬਾਨ ਟੀਮ ਦਾ ਸਫਾਇਆ ਕਰਨ ਉਤਰੇਗੀ| ਪਿਛਲੇ 4 ਮੈਚਾਂ ਵਿਚ ਟੀਮ ਇੰਡੀਆ ਨੇ ਸ੍ਰੀਲੰਕਾ ਉਤੇ ਜਿੱਤ ਦਰਜ ਕਰਕੇ ਉਸ ਲਈ ਆਗਾਮੀ ਵਿਸ਼ਵ ਕੱਪ ਦੇ ਦਰਵਾਜੇ ਬੰਦ ਕਰ ਦਿੱਤੇ ਹਨ| ਅਜਿਹੇ ਵਿਚ ਆਪਣਾ ਮਨੋਬਲ ਗਵਾ ਚੁੱਕੀ ਸ੍ਰੀਲੰਕਾਈ ਟੀਮ ਆਖਰੀ ਮੈਚ ਨੂੰ ਜਿੱਤ ਕੇ ਸੀਰੀਜ਼ ਦੀ ਸਮਾਪਤੀ ਕਰਨਾ ਚਾਹੇਗੀ| ਇਸ ਤੋਂ ਪਹਿਲਾਂ ਟੈਸਟ ਲੜੀ ਵਿਚ ਵੀ ਉਸ ਨੂੰ ਭਾਰਤ ਕੋਲੋਂ 3-0 ਨਾਲ ਹਾਰ ਦਾ ਮੂੰਹ ਦੇਖਣਾ ਪਿਆ|
ਹੁਣ ਦੇਖਣਾ ਇਹ ਹੋਵੇਗਾ ਕਿ ਲਗਾਤਾਰ ਬੁਲੰਦੀਆਂ ਛੂਹ ਰਹੀ ਟੀਮ ਇੰਡੀਆ ਅੱਗੇ ਸ੍ਰੀਲੰਕਾਈ ਟੀਮ ਕਿਹੜੀ ਨਵੀਂ ਰਣਨੀਤੀ ਨਾਲ ਟੱਕਰ ਲੈਂਦੀ ਹੈ| ਜੇਕਰ ਮੇਜਬਾਨ ਟੀਮ ਇਹ ਮੈਚ ਵੀ ਹਾਰ ਗਈ ਤਾਂ ਉਸ ਖਾਲੀ ਹੱਥ ਹੀ ਰਹਿ ਜਾਵੇਗੀ| ਇਸ ਦੌਰਾਨ ਸ੍ਰੀਲੰਕਾਈ ਟੀਮ ਨੂੰ ਕ੍ਰਿਕਟ ਪ੍ਰੇਮੀਆਂ ਦੀਆਂ ਆਲੋਚਨਾਵਾ ਦੀ ਵੀ ਸ਼ਿਕਾਰ ਹੋਣਾ ਪੈ ਰਿਹਾ ਹੈ|
ਭਾਰਤੀ ਟੀਮ ਲਈ ਇਹ ਦੌਰਾ ਬੇਹੱਦ ਖਾਸ ਰਿਹਾ ਹੈ| ਇਸ ਵਨਡੇ ਲੜੀ ਵਿਚ ਜਿਥੇ ਸ਼ਿਖਰ ਧਵਨ, ਰੋਹਿਤ ਸ਼ਰਮਾ ਤੇ ਵਿਰਾਟ ਕੋਹਲੀ ਨੇ ਦਮਦਾਰ ਪ੍ਰਦਰਸ਼ਨ ਕੀਤਾ ਹੈ, ਉਥੇ ਮਹਿੰਦਰ ਸਿੰਘ ਧੋਨੀ ਤੋਂ ਇਲਾਵਾ ਹਾਰਦਿਕ ਪਾਂਡਿਆ ਤੇ ਪਿਛਲੇ ਮੈਚ ਵਿਚ ਮਨੀਸ਼ ਪਾਂਡੇ ਵੱਲੋਂ ਵੀ ਚੰਗਾ ਪ੍ਰਦਰਸ਼ਨ ਕੀਤਾ ਗਿਆ| ਗੇਂਦਬਾਜ਼ੀ ਪੱਖੋਂ ਵੀ ਟੀਮ ਇੰਡੀਆ ਪਹਿਲਾਂ ਦੇ ਮੁਕਾਬਲੇ ਕਾਫੀ ਮਜਬੂਤ ਹੋਈ ਹੈ|

Advertisement

LEAVE A REPLY

Please enter your comment!
Please enter your name here